Netflix ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਝਟਕਾ, ਗਲੋਬਲੀ ਨੁਕਸਾਨ ਦੇ ਚੱਲਦਿਆਂ ਲਿਆ ਵੱਡਾ ਫ਼ੈਸਲਾ

Friday, Jul 21, 2023 - 02:44 PM (IST)

Netflix ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਝਟਕਾ, ਗਲੋਬਲੀ ਨੁਕਸਾਨ ਦੇ ਚੱਲਦਿਆਂ ਲਿਆ ਵੱਡਾ ਫ਼ੈਸਲਾ

ਗੈਜੇਟ ਡੈਸਕ- ਵੀਡੀਓ ਸਟਰੀਮਿੰਗ ਪਲੇਟਫਾਰਮ ਨੈੱਟਫਲਿਕਸ ਨੇ ਇਕ ਵੱਡਾ ਫ਼ੈਸਲਾ ਲਿਆ ਹੈ ਜਿਸ ਮੁਤਾਬਕ, ਹੁਣ ਭਾਰਤੀ ਯੂਜ਼ਰਜ਼ ਲਈ ਵੀ ਪਾਸਰਵਡ ਸ਼ੇਅਰਿੰਗ 'ਤੇ ਰੋਕ  ਲਗਾ ਦਿੱਤੀ ਗਈ ਹੈ। ਇਸਦੀ ਸ਼ੁਰੂਆਤ ਵੀਰਵਾਰ ਯਾਨੀ 20 ਜੁਲਾਈ ਤੋਂ ਹੋ ਗਈ ਹੈ। 

ਨੈੱਟਫਲਿਕਸ ਇਕ ਅਜਿਹਾ ਐਂਟਰਟੇਨਮੈਂਟ ਪਲੇਟਫਾਰਮ ਹੈ ਜਿਥੇ ਤੁਸੀਂ ਘੰਟਿਆਂ ਤਕ ਬਿੰਜ ਵਾਚਿੰਗ ਕਰਕੇ ਆਪਣਾ ਟਾਈਮਪਾਸ ਕਰਦੇ ਹੋ। ਇਸਦੇ ਨਾਲ ਹੀ ਐਂਟਰਟੇਨਮੈਂਟ ਲਈ ਤਾਂ ਇਹ ਬੈਸਟ ਪਲੇਟਫਾਰਮ ਹੈ। ਉਥੇ ਹੀ ਹਮੇਸ਼ਾ ਦੇਖਦੇ ਹਾਂ ਕਿ ਇਕ ਯੂਜ਼ਰ ਸਬਸਕ੍ਰਿਪਸ਼ਨ ਲੈਂਦਾ ਹੈ ਅਤੇ ਇਸਤੋਂ ਬਾਅਦ ਉਸ ਆਈ.ਡੀ. ਨਾਲ ਹਰ ਕੋਈ ਜਿਵੇਂ- ਦੋਸਤ, ਫੈਮਲੀ ਮੈਂਬਰ ਅਤੇ ਰਿਸ਼ਤੇਦਾਰ ਆਦਿ ਨੈੱਟਫਲਿਕਸ ਦਾ ਇਸਤੇਮਾਲ ਕਰਨ ਲਗਦੇ ਸਨ।

ਇਹ ਵੀ ਪੜ੍ਹੋ– ਸੋਸ਼ਲ ਮੀਡੀਆ 'ਤੇ ਭੁੱਲ ਕੇ ਵੀ ਸ਼ੇਅਰ ਕਰੋ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ, ਪੁਲਸ ਨੇ ਦਿੱਤੀ ਚਿਤਾਵਨੀ

ਅਜਿਹੇ 'ਚ ਹੁਣ ਕਈ ਸਾਲਾਂ ਤੋਂ ਚੱਲ ਰਿਹਾ ਪਾਸਵਰਡ ਸ਼ੇਅਰਿੰਗ ਪ੍ਰੋਸੈਸ ਹੁਣ ਬੰਦ ਹੋ ਗਿਆ ਹੈ। ਤੁਸੀਂ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਨੈੱਟਫਲਿਕਸ ਦਾ ਪਾਸਵਰਡ ਸ਼ੇਅਰ ਨਹੀਂ ਕਰ ਸਕੋਗੇ। ਦੱਸ ਦੇਈਏ ਕਿ ਇਸਤੋਂ ਪਹਿਲਾਂ ਨੈੱਟਫਲਿਕਸ ਨੇ ਇਸ ਤਰ੍ਹਾਂ ਦਾ ਫ਼ੈਸਲਾ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਲਿਆ ਸੀ।

ਦਰਅਸਲ, ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਨੈੱਟਫਲਿਕਸ ਨੂੰ ਗਲੋਬਲੀ ਨੁਕਸਾਨ ਝੱਲਣਾ ਪਿਆ ਹੈ। ਇਸ ਕਾਰਨ ਨੈੱਟਫਲਿਕਸ ਵੱਲੋਂ ਭਾਰਤ ਲਈ ਪਾਸਵਰਡ ਸ਼ੇਅਰਿੰਗ ਆਪਸ਼ਨ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ। ਸਾਫ਼-ਸਾਫ਼ ਕਹੀਏ ਤਾਂ ਨੈੱਟਫਲਿਕਸ ਮੁਤਾਬਕ, ਉਸਦੇ ਇਕ ਅਕਾਊਂਟ ਦਾ ਇਸਤੇਮਾਲ ਇਕ ਹੀ ਘਰ ਦੇ ਕਈ ਲੋਕ ਕਰ ਸਕਦੇ ਹਨ ਪਰ ਦੂਰ ਕਿਤੇ ਰਹਿ ਰਹੇ ਦੋਸਤ ਅਤੇ ਰਿਸ਼ਤੇਦਾਰ ਨਹੀਂ ਕਰ ਸਕਦੇ। ਇਸਦਾ ਵੈਰੀਫਿਕੇਸ਼ਨ ਕੰਪਨੀ ਆਈ.ਪੀ. ਐਡਰੈੱਸ, ਡਿਵਾਈਸ ਆਈ.ਡੀ., ਨੈੱਟਵਰਕ ਆਦਿ ਰਾਹੀਂ ਕਰੇਗੀ।

ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Rakesh

Content Editor

Related News