ਅੰਬੂਜਾ ਸੀਮੈਂਟਸ ਦਾ ਸ਼ੁੱਧ ਲਾਭ ਘੱਟ ਕੇ 9 ਕਰੋੜ ਰੁਪਏ ’ਤੇ ਆਇਆ

Monday, Oct 28, 2024 - 06:19 PM (IST)

ਅੰਬੂਜਾ ਸੀਮੈਂਟਸ ਦਾ ਸ਼ੁੱਧ ਲਾਭ ਘੱਟ ਕੇ 9 ਕਰੋੜ ਰੁਪਏ ’ਤੇ ਆਇਆ

ਨਵੀਂ ਦਿੱਲੀ (ਭਾਸ਼ਾ) – ਅਡਾਨੀ ਗਰੁੱਪ ਦੀ ਕੰਪਨੀ ਅੰਬੂਜਾ ਸੀਮੈਂਟਸ ਦਾ ਚਾਲੂ ਮਾਲੀ ਸਾਲ 2024-25 ਦੀ ਦੂਜੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ ਘੱਟ ਕੇ 472.89 ਕਰੋੜ ਰੁਪਏ ਹੋ ਗਿਆ। ਕੰਪਨੀ ਦਾ ਬੀਤੇ ਮਾਲੀ ਸਾਲ 2023-24 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ਦਾ ਸ਼ੁੱਧ ਲਾਭ 987.24 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     ਕਾਜੂ ਹੋਇਆ 400 ਰੁਪਏ ਮਹਿੰਗਾ, ਹੋਰ ਸੁੱਕੇ ਮੇਵਿਆਂ ਦੇ ਵੀ ਵਧੇ ਭਾਅ, ਜਾਣੋ ਕਦੋਂ ਮਿਲੇਗੀ ਰਾਹਤ

ਅੰਬੂਜਾ ਸੀਮੈਂਟਸ ਲਿਮ. (ਏ. ਸੀ. ਐੱਲ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਜੁਲਾਈ-ਸਤੰਬਰ ਤਿਮਾਹੀ ’ਚ ਉਸ ਦੀ ਸੰਚਾਲਨ ਆਮਦਨ 7,516.11 ਕਰੋੜ ਰੁਪਏ ਰਹੀ ਜਦਕਿ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ ਇਹ 7,423.95 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     McDonalds ਦੇ Burger ’ਚ E. coli ਬੈਕਟੀਰੀਅਲ ਇਨਫੈਕਸ਼ਨ ਦਾ ਖ਼ਤਰਾ, ਜਾਰੀ ਹੋਈ ਐਡਵਾਇਜ਼ਰੀ

ਸਮੀਖਿਆ ਅਧੀਨ ਤਿਮਾਹੀ ’ਚ ਕੁੱਲ ਖਰਚਾ 7023.49 ਕਰੋੜ ਰੁਪਏ ਰਿਹਾ। ਅੰਬੂਜਾ ਸੀਮੈਂਟਸ ਨੇ ਸਿੰਗਲ ਆਧਾਰ ’ਤੇ ਜੁਲਾਈ-ਸਤੰਬਰ ਤਿਮਾਹੀ ’ਚ 500.66 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ। ਮਾਲੀ ਸਾਲ 2024-25 ਦੀ ਪਹਿਲੀ ਤਿਮਾਹੀ ’ਚ ਸਿੰਗਲ ਸੰਚਾਲਨ ਆਮਦਨ 4,213.24 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :     ਤਿਉਹਾਰੀ ਸੀਜ਼ਨ ’ਚ ਵਿਗੜਿਆ ਲੋਕਾਂ ਦਾ ਬਜਟ, ਖੁਰਾਕੀ ਤੇਲਾਂ ਦੇ ਮੁੱਲ ’ਚ 37 ਫੀਸਦੀ ਦਾ ਵਾਧਾ
     
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News