ਨੈਸਲੇ ਇੰਡੀਆ ਵਿਕਾਸ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਮੁੱਖ ਉਤਪਾਦ ਸ਼੍ਰੇਣੀਆਂ ''ਤੇ ਦੇਵੇਗੀ ਧਿਆਨ : ਸੁਰੇਸ਼ ਨਾਰਾਇਣ

07/09/2020 1:28:44 AM

ਨਵੀਂ ਦਿੱਲੀ–ਨੂਡਲਸ, ਚਾਕਲੇਟ, ਕੌਫੀ ਵਰਗੇ ਰੋਜ਼ਾਨਾ ਖਪਤ ਵਾਲੇ ਉਤਪਾਦ ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਦੀ ਯੋਜਨਾ ਦੁੱਧ, ਚਾਕਲੇਟ ਅਤੇ ਕੌਫੀ ਵਰਗੀਆਂ ਮੁੱਖ ਉਤਪਾਦ ਸ਼੍ਰੇਣੀਆਂ 'ਤੇ ਧਿਆਨ ਦੇਣ ਦੀ ਹੈ ਤਾਂ ਕਿ ਉਹ ਇਨ੍ਹਾਂ ਸ਼੍ਰੇਣੀਆਂ 'ਚ ਹੋਰ ਕਾਰੋਬਾਰੀ ਵਿਸਥਾਰ ਕਰ ਸਕੇ। ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਰੇਸ਼ ਨਾਰਾਇਣ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਬਾਅਦ ਗਾਹਕ ਗੁਣਵੱਤਾ ਅਤੇ ਵਿਗਿਆਨ ਤੇ ਟੈਕਨਾਲੌਜੀ ਆਧਾਰਿਤ ਉਤਪਾਦਾਂ 'ਤੇ ਭਰੋਸਾ ਕਰਨਗੇ ਜੋ ਉਨ੍ਹਾਂ ਦੇ ਪਰਿਵਾਰ ਨੂੰ ਬਿਹਤਰ ਪੋਸ਼ਣ ਅਤੇ ਅਰੋਗਤਾ ਦੇਣ। ਨਾਰਾਇਣ ਨੇ ਇਹ ਗੱਲ ਪਿਛਲੇ ਮਹੀਨੇ ਕੰਪਨੀ ਦੀ ਆਮ ਸਾਲਾਨਾ ਬੈਠਕ 'ਚ ਕਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਖੇਤਰਾਂ 'ਚ ਕੰਪਨੀ ਮੁੱਖ ਤੌਰ 'ਤੇ ਸਮਰੱਥ ਅਤੇ ਮਜ਼ਬੂਤ ਰੂਪ ਨਾਲ ਮੌਜੂਦ ਹੈ। ਅਸੀਂ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਉਤਪਾਦ ਪੇਸ਼ ਕਰਨਾ ਜਾਰੀ ਰੱਖਾਂਗੇ।


Karan Kumar

Content Editor

Related News