ਦਰਾਮਦ ਦੀ ਜਗ੍ਹਾ ਦੇਸ਼ ''ਚ ਹੀ ਉਤਪਾਦਨ ਕਰਨ ਦੀ ਲੋੜ : ਗਡਕਰੀ

01/16/2021 5:48:38 PM

ਔਰੰਗਾਬਾਦ- ਕੇਂਦਰੀ ਐੱਮ. ਐੱਸ. ਐੱਮ. ਈ. ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਜਿਹੇ ਉਤਪਾਦਾਂ ਦੀ ਪਛਾਣ ਲਈ ਹੋਰ ਰਿਸਰਚ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਦਾ ਨਿਰਮਾਣ ਦੇਸ਼ ਵਿਚ ਹੀ ਹੋ ਸਕਦਾ ਹੈ। ਮੰਤਰੀ ਨੇ ਕਿਹਾ ਕਿ ਉਦਯੋਗਾਂ ਅਤੇ ਉਦਯੋਗ ਸੰਘਾਂ ਨੂੰ ਇਨ੍ਹਾਂ ਦੇ ਬਦਲਾਂ ਦੀ ਪਛਾਣ ਲਈ ਹੋਰ ਸੋਧ ਕਰਨ ਦੀ ਜ਼ਰੂਰਤ ਹੈ, ਤਾਂ ਕਿ ਦਰਾਮਦ 'ਤੇ ਰੋਕ ਲਾਈ ਜਾ ਸਕੇ।

ਗਡਕਰੀ ਨੇ ਸ਼ੁੱਕਰਵਾਰ ਨੂੰ ਇਕ ਆਨਲਾਈਨ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਲਪੁਰਜ਼ਿਆਂ ਦੀ ਦਰਾਮਦ ਕਰਨ ਦੀ ਬਜਾਏ ਉਦਯੋਗ ਨੂੰ ਆਪਣੇ ਵਿਕਰੇਤਾਵਾਂ ਨੂੰ ਦੇਸ਼ ਵਿਚ ਹੀ ਬਦਲ ਨੂੰ ਤਲਾਸ਼ਣ ਵਿਚ ਮਦਦ ਕਰਨੀ ਚਾਹੀਦੀ ਹੈ।

ਮਰਾਠਾ ਐਕਸੀਲੇਟਰ ਫਾਰ ਗ੍ਰੋਥ ਐਂਡ ਇਨਕਿਊਬੇਸ਼ਨ ਕੌਂਸਲ (ਮੈਜਿਕ) ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਉਦਯੋਗ ਨੂੰ ਆਪਣੇ ਵਿਕਰੇਤਾਵਾਂ ਦਾ ਸਮਰਥਨ ਅਤੇ ਮਦਦ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਸਾਰੇ ਕਲਪੁਰਜ਼ਿਆਂ ਦਾ ਉਤਪਾਦਨ ਦੇਸ਼ ਵਿਚ ਹੀ ਕਰ ਸਕਣ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ ਦੇਸ਼ ਵਿਚ ਬਣੇ ਕਲਪੁਰਜ਼ੇ 10 ਤੋਂ 20 ਫ਼ੀਸਦੀ ਮਹਿੰਗੇ ਹੋ ਸਕਦੇ ਪਰ ਜਦੋਂ ਇਨ੍ਹਾਂ ਦਾ ਉਤਪਾਦਨ ਵੱਡੇ ਪੱਧਰ 'ਤੇ ਹੋਣ ਲੱਗੇਗਾ ਤਾਂ ਸਸਤੇ ਮੁੱਲ 'ਤੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਦਰਾਮਦ ਦਾ ਘਰੇਲੂ ਬਦਲ ਤਲਾਸ਼ ਕਰੀਏ। ਇਹ ਲਾਗਤ ਪੱਖੋਂ ਸਸਤਾ ਅਤੇ ਪ੍ਰਦੂਸ਼ਣ ਮੁਕਤ ਵੀ ਹੋਵੇਗਾ।


Sanjeev

Content Editor

Related News