2047 ਤੱਕ ਸਾਰਿਆਂ ਦਾ ਬੀਮਾ ਕਰਨ ਲਈ ਜ਼ਿਆਦਾ ਬੀਮਾ ਕੰਪਨੀਆਂ, ਉਤਪਾਦਾਂ ਦੀ ਜ਼ਰੂਰਤ : IRDA

Tuesday, Feb 21, 2023 - 06:45 PM (IST)

ਮੁੰਬਈ : ਸਾਲ 2047 ਤੱਕ ਸਭ ਦਾ ਬੀਮਾ ਕਰਨ ਲਈ, ਭਾਰਤ ਨੂੰ ਹੋਰ ਬੀਮਾ ਕੰਪਨੀਆਂ, ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਅਤੇ ਹੋਰ ਵੰਡ ਭਾਈਵਾਲਾਂ ਦੀ ਲੋੜ ਹੈ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਦੇ ਚੇਅਰਮੈਨ ਦੇਵਾਸ਼ੀਸ਼ ਪਾਂਡਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਪ੍ਰਾਈਵੇਟ ਇਕੁਇਟੀ ਅਤੇ ਵੈਂਚਰ ਕੈਪੀਟਲ ਐਸੋਸੀਏਸ਼ਨ ਆਫ ਇੰਡੀਆ ਦੇ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀਮਾ ਖੇਤਰ ਦੋ ਦਹਾਕੇ ਪਹਿਲਾਂ ਖੋਲ੍ਹਿਆ ਗਿਆ ਸੀ ਅਤੇ ਬਾਜ਼ਾਰ ਬਹੁਤ ਵੱਡਾ ਹੋ ਗਿਆ ਹੈ ਪਰ ਅਜੇ ਵੀ ਇਸ ਵਿਚ ਵਾਧੇ ਦੀ ਗੁੰਜਾਇਸ਼ ਬਾਕੀ ਹੈ।

ਇਹ ਵੀ ਪੜ੍ਹੋ : Tata Motors ਤੇ Uber ਦਰਮਿਆਨ ਹੋਈ ਵੱਡੀ ਡੀਲ, 25000 EV ਕਾਰਾਂ ਦਾ ਦਿੱਤਾ ਆਰਡਰ

ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸੈਕਟਰ ਵਿੱਚ ਹਰ ਸਾਲ 10 ਪ੍ਰਤੀਸ਼ਤ ਵਾਧਾ ਹੋਇਆ ਹੈ, ਫਿਰ ਵੀ 2021 ਵਿੱਚ ਬੀਮਾ ਕਵਰੇਜ 4.2 ਪ੍ਰਤੀਸ਼ਤ ਸੀ। ਉਨ੍ਹਾਂ ਕਿਹਾ ਕਿ ਇਹ ਅੰਕੜਾ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਲੋੜ ਹੈ। ਪਾਂਡਾ ਨੇ ਕਿਹਾ, “ਸਾਡਾ 1.4 ਬਿਲੀਅਨ ਦੀ ਆਬਾਦੀ ਵਾਲਾ ਵਿਭਿੰਨਤਾ ਵਾਲਾ ਦੇਸ਼ ਹੈ। ਇੱਥੇ ਇੱਕ ਉਤਪਾਦ ਸਭ ਲਈ ਸਹੀ ਨਹੀਂ ਹੋ ਸਕਦਾ ਹੈ। ਇਸ ਦੀ ਬਜਾਏ, ਸਾਨੂੰ ਵਿਲੱਖਣ ਉਤਪਾਦਾਂ ਦੀ ਜ਼ਰੂਰਤ ਹੈ ਜੋ ਅਤਿ-ਅਮੀਰ ਅਤੇ ਅਤਿ-ਗ਼ਰੀਬ ਦੋਵਾਂ ਦੀਆਂ ਬੀਮਾ ਲੋੜਾਂ ਨੂੰ ਪੂਰਾ ਕਰ ਸਕਣ।

ਉਸਨੇ ਅੱਗੇ ਕਿਹਾ ਇਹ ਮੰਗ ਅੱਜ 70 ਕੰਪਨੀਆਂ ਤੱਕ ਸੀਮਿਤ ਉਦਯੋਗ ਦੁਆਰਾ ਪੂਰੀ ਨਹੀਂ ਕੀਤੀ ਜਾ ਸਕਦੀ । ਪਾਂਡਾ ਨੇ ਕਿਹਾ, "ਇਸ ਲਈ, ਸਾਨੂੰ 2047 ਤੱਕ ਹਰ ਕਿਸੇ ਦਾ ਬੀਮਾ ਕਰਵਾਉਣ ਲਈ ਵਧੇਰੇ ਗਿਣਤੀ ਵਿੱਚ ਬੀਮਾ ਕੰਪਨੀਆਂ, ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਅਤੇ ਹੋਰ ਵੰਡ ਭਾਈਵਾਲਾਂ ਦੀ ਲੋੜ ਹੈ।"

ਇਹ ਵੀ ਪੜ੍ਹੋ : Wipro ਨੇ ਫਰੈਸ਼ਰਸ ਨੂੰ ਕੀਤਾ ਨਿਰਾਸ਼, ਅੱਧੀ ਤਨਖਾਹ 'ਤੇ ਕੰਮ ਕਰਨ ਦੀ ਦਿੱਤੀ ਪੇਸ਼ਕਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News