NCLAT ਨੇ CCI ਦੇ ਹੁਕਮ ਖਿਲਾਫ Amazon ਦੀ ਅਪੀਲ ’ਤੇ ਸੁਣਵਾਈ ਟਾਲੀ
Monday, Feb 14, 2022 - 07:49 PM (IST)
ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅਥਾਰਿਟੀ (ਐੱਨ. ਸੀ. ਐੱਲ. ਏ. ਟੀ.) ਨੇ ਸੋਮਵਾਰ ਨੂੰ ਈ-ਕਾਮਰਸ ਖੇਤਰ ਦੀ ਦਿੱਗਜ਼ ਕੰਪਨੀ ਐਮਾਜ਼ੋਨ ਦੀ ਪਟੀਸ਼ਨ ’ਤੇ ਸੁਣਵਾਈ 25 ਫਰਵਰੀ ਤੱਕ ਟਾਲ ਦਿੱਤੀ ਹੈ। ਈ-ਕਾਮਰਸ ਖੇਤਰ ਦੀ ਕੰਪਨੀ ਨੇ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਵਲੋਂ ਪਾਸ ਆਦੇਸ਼ ’ਤੇ ਅੰਤਰਿਮ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਸੀ. ਸੀ. ਆਈ. ਨੇ ਐਮਾਜ਼ੋਨ ਦੇ ਫਿਊਚਰ ਕੂਪਨਸ ਪ੍ਰਾਈਵੇਟ ਲਿਮ. (ਐੱਫ. ਸੀ. ਪੀ. ਐੱਲ.) ਨਾਲ ਕਰੀਬ ਦੋ ਸਾਲ ਪੁਰਾਣੇ ਸੌਦੇ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਹੈ।
ਐੱਨ. ਸੀ. ਐੱਲ. ਏ. ਟੀ. ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਸੋਮਵਾਰ ਨੂੰ ਸੁਣਵਾਈ ਸੰਭਵ ਨਹੀਂ ਹੈ ਕਿਉਂਕਿ ਬੈਂਚ ਦਾ ਇਕ ਮੈਂਬਰ ਆਪਣਾ ਕਾਰਜਕਾਲ ਪੂਰਾ ਕਰਨ ਪਿੱਛੋਂ ਚਾਰ ਦਿਨਾਂ ਬਾਅਦ ਰਿਟਾਇਰਡ ਹੋ ਰਿਹਾ ਹੈ। ਬੈਂਚ ਨੇ ਕਿਹਾ ਕਿ ਇਸ ਮਾਮਲੇ ’ਚ ਆਦੇਸ਼ ਪਾਸ ਕਰਨ ਤੋਂ ਪਹਿਲਾਂ ਹੋਰ ਪੱਖਾਂ ਜਿਵੇਂ ਸੀ. ਸੀ. ਆਈ. ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਇਸ ’ਚ ਕੁੱਝ ਸਮਾਂ ਲੱਗੇਗਾ ਅਤੇ ਰਿਟਾਇਰਡ ਹੋਣ ਵਾਲੇ ਮੈਂਬਰ ਉਦੋਂ ਬੈਂਚ ਦਾ ਹਿੱਸਾ ਨਹੀਂ ਹੋਣਗੇ।