NCLAT ਨੇ ਫਲਿੱਪਕਾਰਟ ਦੇ ਖਿਲਾਫ ਦਿਵਾਲਾ ਕਾਰਵਾਈ ਨੂੰ ਰੋਕਿਆ

Thursday, Feb 27, 2020 - 03:46 PM (IST)

NCLAT ਨੇ ਫਲਿੱਪਕਾਰਟ ਦੇ ਖਿਲਾਫ ਦਿਵਾਲਾ ਕਾਰਵਾਈ ਨੂੰ ਰੋਕਿਆ

ਨਵੀਂ ਦਿੱਲੀ—ਰਾਸ਼ਟਰੀ ਕੰਪਨੀ ਐੱਨ.ਸੀ.ਐੱਲ.ਟੀ. ਨੇ ਈ-ਕਾਮਰਸ ਖੇਤਰ ਦੀ ਪ੍ਰਮੁੱਖ ਕੰਪਨੀ ਫਲਿੱਪਕਾਰਟ ਦੇ ਖਿਲਾਫ ਦਿਵਾਲਾ ਕਾਰਵਾਈ ਨੂੰ ਰੋਕ ਦਿੱਤਾ ਹੈ | ਐੱਨ.ਸੀ.ਐੱਲ.ਏ.ਟੀ. ਨੇ ਇਸ ਬਾਰੇ 'ਚ ਰਾਸ਼ਟਰੀ ਕੰਪਨੀ ਲਾਅ ਟਿ੍ਬਿਊਨਲ (ਐੱਨ.ਸੀ.ਐੱਲ.ਏ.ਟੀ.) ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਹੈ | ਐੱਨ.ਸੀ.ਐੱਲ.ਏ.ਟੀ. ਦੀ ਤਿੰਨ ਮੈਂਬਰੀ ਬੈਂਚ ਨੇ ਫਲਿੱਪਕਾਰਟ ਨੂੰ ਕਾਰਪੋਰੇਟ ਦਿਵਾਲਾ ਹੱਲ ਪ੍ਰਕਿਰਿਆ (ਸੀ.ਆਈ.ਆਰ.ਪੀ.) 'ਚੋਂ ਕੱਢਣ ਦਾ ਆਦੇਸ਼ ਦਿੰਦੇ ਹੋਏ ਐੱਨ.ਸੀ.ਐੱਲ.ਏ.ਟੀ. ਵਲੋਂ ਨਿਯੁਕਤ ਅੰਤਰਿਮ ਹੱਲ ਪੇਸ਼ੇਵਰ (ਆਈ.ਆਰ.ਪੀ.) ਨੂੰ ਕੰਪਨੀ ਦੇ ਰਿਕਾਰਡ ਅਤੇ ਸੰਪਤੀਆਂ ਤੁਰੰਤ ਬੁਲਾਰੇ ਨੂੰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ | ਇਸ ਤੋਂ ਪਹਿਲਾਂ 24 ਅਕਤੂਬਰ 2019 ਨੂੰ ਐੱਨ.ਸੀ.ਐੱਲ.ਏ.ਟੀ. ਦੀ ਬੰਗਲੁਰੂ ਬੈਂਚ ਨੇ ਫਲਿੱਪਕਾਰਟ ਨੂੰ ਸੰਚਾਲਨ ਲਈ ਕਰਜ਼ ਦੇਣ ਵਾਲੀ ਕਲਾਊਡਵਾਕਰ ਸਟ੍ਰੀਮਿੰਗ ਤਕਨਾਲੋਜੀ ਦੀ ਦਿਵਾਲਾ ਪਟੀਸ਼ਨ ਨੂੰ ਸਵੀਕਾਰ ਕੀਤਾ ਸੀ | ਐੱਨ.ਸੀ.ਐੱਲ.ਏ.ਟੀ. ਨੇ ਆਪਣੇ ਆਦੇਸ਼ 'ਚ ਕਿਹਾ ਕਿ ਅਸੀਂ ਕਲਾਊਡਵਾਕਰ ਸਟ੍ਰੀਮਿੰਗ ਤਕਨਾਲੋਜੀ ਵਲੋਂ ਧਾਰਾ 9 ਦੇ ਤਹਿਤ ਦਾਇਰ ਅਪੀਲ 'ਤੇ ਐੱਨ.ਸੀ.ਐੱਲ.ਟੀ. ਦੇ 24 ਅਕਤੂਬਰ 2019 ਦੇ ਆਦੇਸ਼ ਨੂੰ ਰੱਦ ਕਰਦੇ ਹਨ | 


author

Aarti dhillon

Content Editor

Related News