NCLAC ਨੇ ਗੂਗਲ ''ਤੇ 136 ਕਰੋੜ ਰੁਪਏ ਦੇ ਜ਼ੁਰਮਾਨੇ ਦੇ ਆਦੇਸ਼ ''ਤੇ ਲਗਾਈ ਰੋਕ
Friday, Apr 27, 2018 - 01:52 PM (IST)

ਨਵੀਂ ਦਿੱਲੀ—ਐੱਨ.ਸੀ.ਐੱਲ.ਏ.ਟੀ. ਨੇ ਅੱਜ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ.ਸੀ.ਆਈ.) ਦੇ ਗੂਗਲ 'ਤੇ ਜ਼ੁਰਮਾਨੇ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ। ਸੀ.ਸੀ.ਆਈ. ਨੇ ਆਨਲਾਈਨ ਸਰਚ ਬਾਜ਼ਾਰ 'ਚ ਅਨੁਚਿਤ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਅਪਣਾਉਣ ਲਈ ਗੂਗਲ 'ਤੇ 136 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ।
28 ਮਈ ਨੂੰ ਹੋਵੇਗੀ ਸੁਣਵਾਈ
ਜੱਜ ਐੱਮ.ਜੇ ਮੁਖੋਪਾਧਿਆਏ ਦੀ ਪ੍ਰਧਾਨਤਾ ਵਾਲੀ ਐੱਨ.ਸੀ.ਐੱਲ.ਏ.ਟੀ. ਬੈਂਕ ਨੇ ਸੀ.ਸੀ.ਆਈ. ਦੇ ਆਦੇਸ਼ ਦੇ ਖਿਲਾਫ ਗੂਗਲ ਦੀ ਪਟੀਸ਼ਨ ਸਵੀਕਾਰ ਕਰਦੇ ਹੋਏ ਦਿੱਗਜ ਸਰਚ ਇੰਜਣ ਕੰਪਨੀ ਨੂੰ ਜ਼ੁਰਮਾਨੇ ਦੀ 10 ਫੀਸਦੀ ਰਾਸ਼ੀ 4 ਹਫਤੇ 'ਚ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ 'ਚ ਸੁਣਵਾਈ 28 ਮਈ ਨੂੰ ਹੋਵੇਗੀ।
ਇਹ ਹੈ ਮਾਮਲਾ
ਗੂਗਲ ਦੇ ਬੁਲਾਰੇ ਨੇ ਕਿਹਾ ਕਿ ਵਕੀਲ ਨੇ ਸੀ.ਸੀ.ਆਈ. ਦੇ ਆਦੇਸ਼ ਅਤੇ ਉਸ ਨਾਲ ਜੁੜੇ ਸੰਖੇਪ ਦੇ ਪਹਿਲੂਆਂ ਦੀ ਸਮੀਖਿਆ ਲਈ ਸਾਡੀ ਅਪੀਲ ਸਵੀਕਾਰ ਕਰ ਲਈ ਹੈ। ਵਰਣਨਯੋਗ ਹੈ ਕਿ ਇਸ ਸਾਲ ਫਰਵਰੀ 'ਚ ਕਮਿਸ਼ਨ ਨੇ ਗੂਗਲ 'ਤੇ ਭਾਰਤ ਬਾਜ਼ਾਰ 'ਚ ਆਨਲਾਈਨ ਸਰਚ 'ਚ ਅਨੁਚਿਤ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਅਪਣਾਉਣ ਦੇ ਚੱਲਦੇ 136 ਕਰੋੜ ਰੁਪਏ ਦੇ ਜ਼ੁਰਮਾਨੇ ਦਾ ਆਦੇਸ਼ ਦਿੱਤਾ ਸੀ। ਕਮਿਸ਼ਨ ਨੇ ਗੂਗਲ ਦੇ ਖਿਲਾਫ 135.86 ਕਰੋੜ ਰੁਪਏ ਦਾ ਇਹ ਜ਼ੁਰਮਾਨਾ 2012 'ਚ ਉਸ ਦੇ ਵਿਰੁੱਧ ਦਾਇਰ ਕੀਤੀ ਗਈ ਅਵਿਸ਼ਵਾਸੀ ਆਚਰਣ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਲਗਾਇਆ ਸੀ। ਇਹ ਕੰਪਨੀ ਦੇ ਭਾਰਤੀ ਸੰਚਾਲਨ ਤੋਂ ਵੱਖ-ਵੱਖ ਕਾਰੋਬਾਰਾਂ ਤੋਂ 2013,2014 ਅਤੇ 2015 'ਚ ਹੋਈ ਕੁੱਲ ਔਸਤ ਆਮਦਨ ਦੇ 5 ਫੀਸਦੀ ਦੇ ਬਰਾਬਰ ਹੈ। ਇਸ ਸੰਬੰਧ 'ਚ ਗੂਗਲ ਦੇ ਖਿਲਾਫ ਮੈਟ੍ਰਿਮੋਨੀ ਡਾਟ ਕਾਮ 'ਤੇ ਕੰਜਿਊਮਰ ਯੂਨਿਟ ਐਂਡ ਟਰੱਸਟ ਸੋਸਾਇਟੀ ਨੇ ਸ਼ਿਕਾਇਤ ਦਾਇਰ ਕੀਤੀ ਸੀ।