ਕੁਦਰਤੀ ਗੈਸ ਨੂੰ ਜੀ. ਐੱਸ. ਟੀ. ਦੇ ਘੇਰੇ ''ਚ ਲਿਆਂਦਾ ਜਾਵੇ : ਪ੍ਰਧਾਨ

Tuesday, Nov 28, 2017 - 11:57 PM (IST)

ਕੁਦਰਤੀ ਗੈਸ ਨੂੰ ਜੀ. ਐੱਸ. ਟੀ. ਦੇ ਘੇਰੇ ''ਚ ਲਿਆਂਦਾ ਜਾਵੇ : ਪ੍ਰਧਾਨ

ਨਵੀਂ ਦਿੱਲੀ (ਭਾਸ਼ਾ)-ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੁਦਰਤੀ ਗੈਸ ਨੂੰ ਅਪ੍ਰਤੱਖ ਕਰ ਦੀ ਸਿੰਗਲ ਵਿਵਸਥਾ ਵਸਤੂ ਤੇ ਸੇਵਾਕਰ (ਜੀ. ਐੱਸ. ਟੀ.) ਦੇ ਘੇਰੇ 'ਚ ਲਿਆਉਣ ਦੀ ਅੱਜ ਜ਼ੋਰਦਾਰ ਵਕਾਲਤ ਕੀਤੀ ਅਤੇ ਕਿਹਾ ਕਿ ਜਦੋਂ ਜ਼ਿਆਦਾ ਪ੍ਰਦੂਸ਼ਣ ਫੈਲਾਉਣ ਵਾਲਾ ਕੋਲਾ ਈਂਧਨ ਜੀ. ਐੱਸ. ਟੀ. 'ਚ ਸ਼ਾਮਲ ਹੋ ਸਕਦਾ ਹੈ ਤਾਂ ਵਾਤਾਵਰਣ ਅਨੁਕੂਲ ਕੁਦਰਤੀ ਗੈਸ ਈਂਧਨ ਯਕੀਨੀ ਤੌਰ 'ਤੇ ਇਸ ਦਾ ਹੱਕਦਾਰ ਹੈ।
ਫਿਲਹਾਲ ਕੱਚਾ ਤੇਲ, ਪੈਟਰੋਲ, ਡੀਜ਼ਲ, ਜਹਾਜ਼ ਈਂਧਨ (ਏ. ਟੀ. ਐੱਫ.) ਅਤੇ ਕੁਦਰਤੀ ਗੈਸ ਨੂੰ ਜੀ. ਐੱਸ. ਟੀ. 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ 'ਤੇ ਉਤਪਾਦ ਟੈਕਸ, ਸੇਵਾਕਰ ਅਤੇ ਵੈਲਿਊ ਐਡਿਡ ਟੈਕਸ (ਵੈਟ) ਸਮੇਤ ਇਕ ਦਰਜਨ ਤੋਂ ਵੱਧ ਅਪ੍ਰਤੱਖ ਕਰ ਲੱਗਦੇ ਹਨ। ਜੀ. ਐੱਸ. ਟੀ. 1 ਜੁਲਾਈ ਤੋਂ ਲਾਗੂ ਹੋਇਆ ਹੈ। ਇਸ ਨਾਲ ਜਿੱਥੇ ਤੇਲ ਤੇ ਗੈਸ ਉਦਯੋਗ ਜੋ ਵੀ ਵਸਤੂ ਤੇ ਸੇਵਾਵਾਂ ਦੀ ਖਰੀਦ ਕਰਦਾ ਹੈ, ਉਸ 'ਤੇ ਜੀ. ਐੱਸ. ਟੀ. ਲੱਗਦਾ ਹੈ, ਜਦਕਿ ਤੇਲ, ਗੈਸ ਅਤੇ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ 'ਤੇ ਉਤਪਾਦ ਟੈਕਸ ਅਤੇ ਵੈਟ ਵਰਗੇ ਕਰ ਲੱਗਦੇ ਹਨ


Related News