10 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਕੁਦਰਤੀ ਗੈਸ

Saturday, Mar 30, 2019 - 11:32 AM (IST)

10 ਫੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਕੁਦਰਤੀ ਗੈਸ

ਨਵੀਂ ਦਿੱਲੀ—ਨੈਚੁਰਲ (ਕੁਦਰਤੀ) ਗੈਸ ਦੀ ਕੀਮਤ 10 ਫੀਸਦੀ ਵਧ ਸਕਦੀ ਹੈ। ਗੈਸ ਦੇ ਲਈ ਪ੍ਰਾਈਸ ਕੈਪ 21 ਫੀਸਦੀ ਫੀਸਦੀ ਤੱਕ ਵਧ ਗਿਆ ਹੈ। ਅਜਿਹਾ ਹੋਣ ਨਾਲ ਗੈਸ ਪ੍ਰਡਿਊਸ ਕਰਨ ਵਾਲੀਆਂ ਕੰਪਨੀਆਂ ਵਰਗੇ ਓ.ਐੱਨ.ਜੀ.ਸੀ. ਅਤੇ ਰਿਲਾਇੰਸ ਇੰਡਸਟਰੀਜ਼ ਨੂੰ ਤਾਂ ਫਾਇਦਾ ਹੋਵੇਗਾ ਪਰ ਘਰਾਂ ਅਤੇ ਫੈਕਟਰੀਆਂ 'ਚ ਈਂਧਣ (ਪੀ.ਐੱਨ.ਜੀ.) ਦੀ ਖਪਤ ਕਰਨ ਵਾਲੇ ਲੋਕਾਂ ਨੂੰ ਝਟਕਾ ਲੱਗੇਗਾ।
ਦੇਸ਼ 'ਚ ਪ੍ਰਡਿਊਸ ਕੀਤੀ ਜਾਣ ਵਾਲੇ ਨੈਚੁਰਲ ਗੈਸ ਦੀ ਕੀਮਤਾਂ ਦਾ ਫੈਸਲਾ ਸਰਕਾਰ ਵਲੋਂ ਇਕ ਸੈੱਟ ਫਾਰਮੁੱਲ ਦੇ ਤਹਿਤ ਲਿਆ ਜਾਂਦਾ ਹੈ। ਇਸ ਦੇ ਤਹਿਤ ਇੰਟਰਨੈਸ਼ਨਲ ਟ੍ਰੇਡਿੰਗ ਹਬ ਤੋਂ ਛੇ ਮਹੀਨੇ ਦੀ ਔਸਤ ਕੀਮਤਾਂ ਲਈਆਂ ਜਾਂਦੀਆਂ ਹਨ ਅਤੇ ਸਾਲ 'ਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਆਖਿਰੀ ਕੰਮਕਾਜ਼ੀ ਦਿਨਾਂ 'ਚ ਇਸ ਦਾ ਐਲਾਨ ਕੀਤਾ ਜਾਂਦਾ ਹੈ। ਸ਼ੁੱਕਰਵਾਰ ਰਾਤ ਕੀਤੇ ਗਏ ਇਸ ਫੈਸਲਿਆਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਤੇਲ ਮੰਤਰਾਲੇ ਦੇ ਅਧਿਕਾਰੀ ਇਸ 'ਤੇ ਚੋਣ ਕਮਿਸ਼ਨ ਨਾਲ ਐੱਨ.ਓ.ਡੀ. ਮਿਲਣ ਦੀ ਉਡੀਕ ਕਰ ਰਹੇ ਹਾਂ। ਗੈਸ ਦੀਆਂ ਕੀਮਤਾਂ ਪਬਲਿਸ਼ ਕਰਨ ਦੇ ਲਈ ਮੰਤਰਾਲੇ ਨੂੰ ਈ.ਸੀ. ਦੀ ਆਗਿਆ ਚਾਹੀਦੀ। 
ਸੂਤਰਾਂ ਨੇ ਦੱਸਿਆ ਕਿ ਫਾਰਮੂਲਾ ਦੇ ਮੁਤਾਬਕ ਅਪ੍ਰੈਲ ਤੋਂ ਸਤੰਬਰ ਤੱਕ ਦੇ ਲਈ ਘਰੇਲੂ ਗੈਸ ਦੀ ਕੀਮਤਾਂ 3.69 ਡਾਲਰ ਪ੍ਰਤੀ ਮਿਲੀਅਨ ਮੀਟ੍ਰਿਕ ਬ੍ਰਿਟਿਸ਼ ਥਰਮਲ ਯੂਨਿਟ (ਐੱਮ.ਐੱਮ.ਬੀ.ਟੀ.ਯੂ.) ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਡਿਫੀਕਲਟ ਫੀਲਡਸ ਨਾਲ ਗੈਸ ਦੇ ਪ੍ਰਡਿਊਸਰ ਅਧਿਕਤਮ ਜੋ ਚਾਰਜ ਕਰ ਸਕਦੇ ਹਨ ਉਸ ਦੀਆਂ ਕੀਮਤਾਂ 9.32 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਹੋ ਗਈ ਹੈ, ਜਦੋਂਕਿ ਪਹਿਲਾਂ ਇਹ ਚਾਰਜ 7.67 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਸੀ। ਲਿਕਿਵਫਾਈਡ ਨੈਚੁਰਲ ਗੈਸ ਦੀਆਂ ਕੀਮਤਾਂ ਪਿਛਲੇ ਕਈ ਮਹੀਨਿਆਂ ਤੋਂ ਏਸ਼ੀਆ ਤੋਂ ਘਟ ਹੋ ਰਹੀਆਂ ਹਨ ਅਤੇ ਅਜੇ ਓਵਰਸਪਲਾਈ ਦੇ ਚੱਲਦੇ ਇਸ ਦੀ ਕੀਮਤ ਕਰੀਬ 6.50 ਡਾਲਰ ਪ੍ਰਤੀ ਐੱਮ.ਐੱਮ.ਬੀ.ਟੀ.ਯੂ. ਹੈ।


author

Aarti dhillon

Content Editor

Related News