ਮੋਦੀ 21 ਨੂੰ ਕਰਨਗੇ ਭਾਰਤੀ ਡਾਕ ਦੇ ਪੇਮੈਂਟ ਬੈਂਕ ਦਾ ਉਦਘਾਟਨ

Monday, Aug 06, 2018 - 05:22 AM (IST)

ਮੋਦੀ 21 ਨੂੰ ਕਰਨਗੇ ਭਾਰਤੀ ਡਾਕ ਦੇ ਪੇਮੈਂਟ ਬੈਂਕ ਦਾ ਉਦਘਾਟਨ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਗਸਤ ਨੂੰ ਚਿਰਾਂ ਤੋਂ ਉਡੀਕੇ ਜਾ ਰਹੇ ਭਾਰਤੀ ਡਾਕ ਦੇ ਪੇਮੈਂਟ ਬੈਂਕ ਆਈ. ਪੀ. ਪੀ. ਬੀ. ਦਾ ਉਦਘਾਟਨ ਕਰਨਗੇ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਹਰ ਇਕ ਜ਼ਿਲੇ 'ਚ ਘੱਟ ਤੋਂ ਘੱਟ ਇਕ ਬ੍ਰਾਂਚ ਹੋਵੇਗੀ ਅਤੇ ਇਹ ਪੇਂਡੂ ਖੇਤਰਾਂ 'ਚ ਵਿੱਤੀ ਸੇਵਾਵਾਂ 'ਤੇ ਧਿਆਨ ਕੇਂਦਰਿਤ ਕਰੇਗਾ। 
ਸੰਚਾਰ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਈ. ਪੀ. ਪੀ. ਬੀ. ਦੇ ਉਦਘਾਟਨ ਲਈ 21 ਅਗਸਤ ਨੂੰ ਸਮਾਂ ਦਿੱਤਾ ਹੈ। ਬੈਂਕ ਦੀਆਂ 2 ਬ੍ਰਾਂਚਾਂ ਪਹਿਲਾਂ ਤੋਂ ਸੰਚਾਲਨ 'ਚ ਹਨ। ਬਾਕੀ 648 ਬ੍ਰਾਂਚਾਂ ਦੇਸ਼ ਦੇ ਹਰ ਇਕ ਜ਼ਿਲੇ 'ਚ ਸ਼ੁਰੂ ਕੀਤੀਆਂ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ ਆਈ. ਪੀ. ਪੀ. ਬੀ. 1.55 ਲੱਖ ਡਾਕਖ਼ਾਨਾ ਬ੍ਰਾਂਚਾਂ ਰਾਹੀਂ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਬੈਂਕਿੰਗ ਤੇ ਵਿੱਤੀ ਸੇਵਾਵਾਂ ਉਪਲੱਬਧ ਕਰਵਾਏਗਾ।


Related News