ਨਰਾਤਿਆਂ ਦੌਰਾਨ ਟੁੱਟੇ ਸਾਰੇ ਰਿਕਾਰਡ, ਵਾਹਨਾਂ ਦੀ ਵਿਕਰੀ 57 ਫੀਸਦੀ ਵਧੀ

Tuesday, Oct 11, 2022 - 01:42 PM (IST)

ਨਰਾਤਿਆਂ ਦੌਰਾਨ ਟੁੱਟੇ ਸਾਰੇ ਰਿਕਾਰਡ, ਵਾਹਨਾਂ ਦੀ ਵਿਕਰੀ 57 ਫੀਸਦੀ ਵਧੀ

ਨਵੀਂ ਦਿੱਲੀ–ਇਸ ਵਾਰ ਨਰਾਤਿਆਂ ਦੌਰਾਨ ਆਟੋਮੋਬਾਇਲ ਸੈਕਟਰ ’ਚ ਵਿਕਰੀ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਕਾਰ ਬਾਈਕ ਅਤੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਖੂਬ ਹੋਈ ਹੈ। ਇਸ ਤੋਂ ਪਹਿਲਾਂ ਕੋਰੋਨਾ ਕਾਲ ’ਚ ਬਾਜ਼ਾਰ ਕਾਫੀ ਪ੍ਰਭਾਵਿਤ ਹੋਇਆ ਸੀ। ਇਸ ਦੌਰਾਨ ਵਾਹਨਾਂ ਦੀ ਵਿਕਰੀ ’ਚ ਵੀ ਕਾਫੀ ਗਿਰਾਵਟ ਆਈ ਸੀ। ਹੁਣ ਕੋਰੋਨਾ ਦੇ ਕੇਸ ਘੱਟ ਹੋਣ ਦੇ ਨਾਲ ਹੀ ਬਾਜ਼ਾਰ ’ਚ ਮੁੜ ਤੇਜ਼ੀ ਦੇਖੀ ਜਾ ਰਹੀ ਹੈ। ਆਟੋਮੋਬਾਇਲ ਰਿਟੇਲ ਉਦਯੋਗ ਦੀ ਚੋਟੀ ਦੀ ਸੰਸਥਾ ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਵਲੋਂ ਦਿੱਤੇ ਗਏ ਅੰਕੜੇ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਇਸ ਵਾਰ ਵਾਹਨਾਂ ਦੀ ਖੂਬ ਵਿਕਰੀ ਹੋਈ ਹੈ।
ਨਰਾਤਿਆਂ ਮੌਕੇ ਵਾਹਨਾਂ ਦੀ ਵਿਕਰੀ ਬਾਰੇ ਦੱਸਦੇ ਹੋਏ ਫਾਡਾ ਦੇ ਮੁਖੀ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਪਹਿਲੀ ਵਾਰ ਫਾਡਾ ਨਰਾਤਿਆਂ ਦੇ ਆਟੋ ਰਿਟੇਲ ਦੇ ਅੰਕੜੇ ਜਾਰੀ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਸਾਲ ਨਰਾਤਿਆਂ ਦੀ ਤੁਲਨਾ ’ਚ ਕੁੱਲ ਪ੍ਰਚੂਨ ਵਿਕਰੀ ’ਚ 57 ਫੀਸਦੀ ਦਾ ਵਾਧਾ ਹੋਇਆ ਹੈ। ਸਾਰੀਆਂ ਸ਼੍ਰੇਣੀਆਂ ਦੀ ਖੂਬ ਵਿਕਰੀ ਹੋਈ ਹੈ। ਪਿਛਲੇ ਨਰਾਤਿਆਂ ਦੀ ਤੁਲਨਾ ’ਚ ਦੇਖੀਏ ਤਾਂ ਦੋਪਹੀਆ ਵਾਹਨਾਂ ਦੀ ਗੱਲ ਕਰੀਏ ਤਾਂ ਇਸ ’ਚ 52 ਫੀਸਦੀ ਦੀ ਤੇਜ਼ੀ ਆਈ ਹੈ। ਤਿੰਨ ਪਹੀਆ ਵਿਚ 115 ਫੀਸਦੀ, ਕਮਰਸ਼ੀਅਲ ਵਾਹਨਾਂ ’ਚ 48 ਫੀਸਦੀ ਅਤੇ ਕਾਰਾਂ ਦੀ ਵਿਕਰੀ ’ਚ 70 ਫੀਸਦੀ ਦੀ ਤੇਜ਼ੀ ਆਈ ਹੈ।
ਦੋਪਹੀਆ ਵਾਹਨਾਂ ਦੀ ਲਗਾਤਾਰ ਵਧ ਰਹੀ ਹੈ ਵਿਕਰੀ
ਕੋਰੋਨਾ ਕਾਲ ਤੋਂ ਬਾਅਦ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਗਿਰਾਵਟ ਆਈ ਸੀ। ਦੋਪਹੀਆ ਵਾਹਨ ਘੱਟ ਵਿਕ ਰਹੇ ਸਨ ਪਰ ਹੁਣ ਅੰਕੜੇ ਦਿਖਾਉਂਦੇ ਹਨ ਕਿ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਤੇਜ਼ੀ ਆਈ ਹੈ। ਹੁਣ ਦੋਪਹੀਆ ਵਾਹਨਾਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਦੀਵਾਲੀ ਤੱਕ ਵਾਹਨਾਂ ਦੀ ਵਿਕਰੀ ਹੋਰ ਵਧੇਗੀ। ਇਸ ’ਚ ਵੀ ਖਾਸ ਤੌਰ ’ਤੇ ਦੋਪਹੀਆ ਵਾਹਨਾਂ ਦੀ ਵਿਕਰੀ ’ਚ ਹੋਰ ਤੇਜ਼ੀ ਆ ਸਕਦੀ ਹੈ।


author

Aarti dhillon

Content Editor

Related News