ਨਿਵੇਸ਼ਕਾਂ ਲਈ FD ਦੇ ਮੁਕਾਬਲੇ ਮਿਊਚੁਅਲ ਫੰਡ ਦਾ ਨਿਵੇਸ਼ ਲਾਭਕਾਰੀ

10/07/2019 11:34:38 AM

ਜਲੰਧਰ — ਲੋਕ ਆਪਣੇ ਭਵਿੱਖ ਦੀਆਂ ਵਿੱਤੀ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਦੇ ਹਨ ਪਰ ਜਦੋਂ ਬਾਜ਼ਾਰ ’ਚ ਅਸਥਿਰਤਾ ਆਉਂਦੀ ਹੈ ਤਾਂ ਨਿਵੇਸ਼ਕਾਂ ਦੀ ਪ੍ਰਤੀਕਿਰਿਆ ਇਨ-ਐਕਸਪੀਰੀਅੰਸ ਵਾਲੀ ਹੁੰਦੀ ਹੈ ਅਤੇ ਬਾਜ਼ਾਰ ’ਚ ਗਿਰਾਵਟ ਦੀ ਹਾਲਤ ’ਚ ਨਿਵੇਸ਼ਕ ਲਗਾਤਾਰ ਬਿਕਵਾਲੀ ਕਰਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਕਈ ਵਾਰ ਘਾਟਾ ਵੀ ਚੁੱਕਣਾ ਪੈਂਦਾ ਹੈ ਕਿਉਂਕਿ ਜ਼ਿਆਦਾਤਰ ਨਿਵੇਸ਼ਕਾਂ ਨੂੰ ਬਾਜ਼ਾਰ ’ਚ ਗਿਰਾਵਟ ਦੇ ਸਮੇਂ ਬਿਕਵਾਲੀ ਅਤੇ ਤੇਜ਼ੀ ਦੇ ਸਮੇਂ ਖਰੀਦਦਾਰੀ ਦੇ ਗੋਲਡਨ ਨਿਯਮ ਦੀ ਜਾਣਕਾਰੀ ਨਹੀਂ ਹੁੰਦੀ। ਨਿਵੇਸ਼ਕ ਗਿਰਾਵਟ ਦੀ ਹਾਲਤ ’ਚ ਭੇਡਾਂ ਦੇ ਝੁੰਡ ਦੀ ਤਰ੍ਹਾਂ ਵਿਵਹਾਰ ਕਰਦੇ ਹਨ ਅਤੇ ਮਿਹਨਤ ਨਾਲ ਕਮਾਈ ਗਈ ਆਪਣੀ ਪੂੰਜੀ ਗੁਆ ਵੀ ਬੈਠਦੇ ਹਨ।

ਸ਼ੇਅਰ ਬਾਜ਼ਾਰ ’ਚ ਸਿੱਧਾ ਨਿਵੇਸ਼ ਦੀ ਬਜਾਏ ਮਿਊਚੁਅਲ ਫੰਡ ਇਕ ਅਜਿਹਾ ਰਸਤਾ ਹੈ ਜਿਸ ਜ਼ਰੀਏ ਨਾ ਸਿਰਫ ਨਿਵੇਸ਼ ਸੁਰੱਖਿਅਤ ਰਹਿੰਦੇ ਹਨ ਸਗੋਂ ਤੁਹਾਨੂੰ ਨਿਵੇਸ਼ ’ਤੇ ਚੰਗਾ ਰਿਟਰਨ ਵੀ ਮਿਲਦਾ ਹੈ ਪਰ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੇ ਮਿਊਚੁਅਲ ਫੰਡ ’ਚ ਨਿਵੇਸ਼ ਕਰ ਰਹੇ ਹੋ ਅਤੇ ਕਿਸ ਸਮੇਂ ਨਿਵੇਸ਼ ਕਰ ਰਹੇ ਹੋ। ਇਸ ਤੋਂ ਇਲਾਵਾ ਤੁਹਾਡੇ ਨਿਵੇਸ਼ ਦਾ ਤਰੀਕਾ ਵੀ ਵਧੀਆ ਰਿਟਰਨ ਦੇਣ ’ਚ ਸਹਾਇਕ ਸਿੱਧ ਹੁੰਦਾ ਹੈ।

ਕਈ ਵਾਰ ਛੋਟੀ ਮਿਆਦ ’ਚ ਮਿਊਚੁਅਲ ਫੰਡ ਦਾ ਨਿਵੇਸ਼ ਚੰਗੇ ਰਿਟਰਨ ਨਹੀਂ ਦਿਖਾਉਂਦਾ ਪਰ ਜੇਕਰ ਤੁਸੀਂ ਨਿਵੇਸ਼ ਨੂੰ ਸਿਸਟੇਮੈਟਿਕ ਇਨਵੈਸਟਮੈਂਟ ਪਲੈਨ ਜ਼ਰੀਏ ਲਗਾਤਾਰ ਕਾਇਮ ਰੱਖਦੇ ਹੋ ਤਾਂ ਇਹੀ ਮਿਊਚੁਅਲ ਫੰਡ ਤੁਹਾਨੂੰ ਲੰਮੀ ਮਿਆਦ ’ਚ ਐੱਫ. ਡੀ. ਵਰਗੇ ਰਸਮੀ ਇਨਵੈਸਟਮੈਂਟ ਟੂਲ ਦੇ ਮੁਕਾਬਲੇ ਵਧੀਆ ਰਿਟਰਨ ਦਿੰਦਾ ਹੈ।

 

ਆਈ.ਆਈ. ਸੀ. ਆਈ. ਪ੍ਰੋਡੈਂਸ਼ੀਅਲ ਐਸੇਟ ਐਲੋਕੇਟਰ ਫੰਡ . ਸੀ. ਨੇ ਆਪਣੇ ਲਾਂਚ ਤੋਂ ਬਾਅਦ ਹੁਣ ਤੱਕ 11.69 ਫੀਸਦੀ ਸੀ. ਏ. ਜੀ. ਆਰ. ਦਿੱਤਾ ਹੈ ਅਤੇ ਇਸ ਦਾ ਰਿਟਰਨ ਨਿਵੇਸ਼ਕਾਂ ਲਈ ਇਸ ਲਈ ਫਾਇਦੇਮੰਦ ਸਾਬਤ ਹੋਇਆ ਕਿਉਂਕਿ ਫੰਡ ਮੈਨੇਜਰਾਂ ਨੇ ਸੰਤੁਲਿਤ ਤਰੀਕੇ ਨਾਲ ਇਸ ਦੇ ਪੋਰਟਫੋਲੀਓ ਦਾ ਨਿਰਧਾਰਨ ਕੀਤਾ। ਹਾਲਾਂਕਿ ਬਾਜ਼ਾਰ ’ਚ ਮਿਊਚੁਅਲ ਫੰਡ ਤੋਂ ਇਲਾਵਾ ਐੱਫ. ਡੀ. ਅਤੇ ਨਿਵੇਸ਼ ਦੇ ਹੋਰ ਬਦਲ ਵੀ ਮੌਜੂਦ ਰਹਿੰਦੇ ਹਨ ਪਰ ਨਿਵੇਸ਼ਕਾਂ ਨੂੰ ਆਪਣੀ ਜ਼ਰੂਰਤ ਅਤੇ ਲੰਮੀ ਮਿਆਦ ਦੇ ਆਪਣੇ ਵਿੱਤੀ ਟੀਚਿਆਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ।


Related News