ਮਿਊਚੁਅਲ ਫੰਡ ਕੰਪਨੀਆਂ ਨੇ ਸਾਲ 2023 ’ਚ ਐੱਨ. ਐੱਫ. ਓ. ਰਾਹੀਂ ਜੁਟਾਏ 63,854 ਕਰੋੜ ਰੁਪਏ

Tuesday, Jan 30, 2024 - 10:50 AM (IST)

ਮਿਊਚੁਅਲ ਫੰਡ ਕੰਪਨੀਆਂ ਨੇ ਸਾਲ 2023 ’ਚ ਐੱਨ. ਐੱਫ. ਓ. ਰਾਹੀਂ ਜੁਟਾਏ 63,854 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ)– ਅਸੈਟ ਮੈਨੇਜਮੈਂਟ ਕੰਪਨੀਆਂ (ਏ. ਐੱਮ.ਸੀ.) ਨੇ ਵਿਆਪਕ ਬਾਜ਼ਾਰ ’ਚ ਤੇਜ਼ੀ ਦੇ ਮਾਹੌਲ ਦਰਮਿਆਨ ਸਾਲ 2023 ਵਿਚ 212 ਨਿਊ ਫੰਡ ਆਫਰ (ਐੱਨ. ਐੱਫ. ਓ.) ਰਾਹੀਂ ਕੁੱਲ 63,854 ਕਰੋੜ ਰੁਪਏ ਜੁਟਾਏ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ ਥੋੜਾ ਵੱਧ ਹੈ। ਮਿਊਚੁਅਲ ਫੰਡ ਯੋਜਨਾਵਾਂ ਦਾ ਸੰਚਾਲਨ ਕਰਨ ਵਾਲੀ ਏ. ਐੱਮ. ਸੀ. ਨੇ ਸਾਲ 2022 ਵਿਚ 228 ਐੱਨ. ਐੱਫ. ਓ. ਰਾਹੀਂ 62,187 ਕਰੋੜ ਰੁਪਏ ਜੁਟਾਏ ਸਨ। ਏ. ਐੱਮ. ਸੀ. ਨੇ 2021 ਵਿਚ ਐੱਫ. ਐੱਫ. ਓ. ਰਾਹੀਂ 99,704 ਕਰੋੜ ਰੁਪਏ ਅਤੇ 2020 ਵਿਚ 53,703 ਕਰੋੜ ਰੁਪਏ ਜੁਟਾਏ ਸਨ। 

ਇਹ ਵੀ ਪੜ੍ਹੋ - Flipkart ਦੀ ਵੱਡੀ ਕਾਰਵਾਈ, ਖ਼ਰਾਬ ਪ੍ਰਦਰਸ਼ਨ ਕਾਰਨ ਕਰੀਬ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗਾ ਬਾਹਰ

ਆਮ ਤੌਰ ’ਤੇ ਮਿਊਚੁਅਲ ਫੰਡ ਕੰਪਨੀਆਂ ਬਾਜ਼ਾਰ ਵਿਚ ਤੇਜ਼ੀ ਦੌਰਾਨ ਐੱਨ. ਐੱਫ. ਓ. ਲੈ ਕੇ ਆਉਂਦੀਆਂ ਹਨ, ਕਿਉਂਕਿ ਉਸ ਸਮੇਂ ਨਿਵੇਸ਼ਕ ਸੈਂਟੀਮੈਂਟ ਪਾਜ਼ੇਟਿਵ ਹੁੰਦੇ ਹਨ ਅਤੇ ਨਿਵੇਸ਼ਕਾਂ ਦੇ ਮਨ ਵਿਚ ਡਰ ਘੱਟ ਹੁੰਦਾ ਹੈ ਅਤੇ ਉਹ ਪੈਸਾ ਲਗਾਉਣ ਲਈ ਉਤਸ਼ਾਹ ’ਚ ਰਹਿੰਦੇ ਹਨ। ਨਿਵੇਸ਼ ਅਤੇ ਖੋਜ ਫਰਮ ਫਾਇਰ ਰਿਸਰਚ ਨੇ ਨਿਊ ਫੰਡ ਪੇਸ਼ਕਸ਼ (ਐੱਨ. ਐੱਫ. ਓ.) ’ਤੇ ਆਪਣੀ ਰਿਪੋਰਟ ਵਿਚ ਕਿਹਾ ਕਿ ਬਦਲਦੇ ਗਾਹਕਾਂ ਦੇ ਵਿਹਾਰ ਅਤੇ ਉੱਚ ਜੀਵਨ ਸ਼ੈਲੀ ਦੀਆਂ ਲੋੜਾਂ ਦੇ ਨਾਲ, ਨਿਵੇਸ਼ਕ ਲੰਬੇ ਸਮੇਂ ਦੇ ਨਿਵੇਸ਼ਾਂ ਦੀ ਮਹੱਤਤਾ ਨੂੰ ਸਮਝਦੇ ਹਨ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਸ਼ਾਰਟ ਟਰਮ ’ਚ ਇਕਵਿਟੀ ’ਚ ਨਿਵੇਸ਼ ਨੂੰ ਲੈ ਕੇ ਚੌਕਸੀ ਜ਼ਰੂਰੀ
ਰਿਪੋਰਟ ਕਹਿੰਦੀ ਹੈ ਕਿ ਸਾਲ 2023 ਵਿਚ ਮਜ਼ਬੂਤ ਆਰਥਿਕ ਗਤੀਵਿਧੀਆਂ, ਸਥਿਰ ਜੀ. ਐੱਸ. ਟੀ. ਕੁਲੈਕਸ਼ਨ ਅਤੇ ਸਰਕਾਰੀ ਸੁਧਾਰਾਂ ਅਤੇ ਨੀਤੀਆਂ ਵਿਚ ਭਰੋਸੇ ਨਾਲ ਸ਼ੇਅਰ ਬਾਜ਼ਾਰ ਵਿਚ ਮਜ਼ਬੂਤੀ ਰਹੀ। ਹਾਲਾਂਕਿ ਸਾਲ 2024 ਵਿਚ ਵੀ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਕਰਨਾ ਗੈਰ-ਵਾਜਬ ਹੈ। ਬਾਜ਼ਾਰ ਦੇ ਉੱਚੇ ਵੈਲਿਊਏਸ਼ਨ ਨੂੰ ਦੇਖਦੇ ਹੋਏ ਸ਼ਾਰਟ ਟਰਮ ਵਿਚ ਇਕਵਿਟੀ ’ਚ ਨਿਵੇਸ਼ ਨੂੰ ਲੈ ਕੇ ਚੌਕਸੀ ਜ਼ਰੂਰੀ ਹੈ।

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

ਜੁਲਾਈ-ਸਤੰਬਰ ਦੀ ਮਿਆਦ ’ਚ ਵੱਧ ਤੋਂ ਵੱਧ ਫੰਡ ਇਕੱਠੇ ਕੀਤੇ ਗਏ
ਫਾਇਰਸ ਦੀ ਰਿਪੋਰਟ ਮੁਤਾਬਕ ਜਨਵਰੀ-ਮਾਰਚ 2023 ਵਿਚ ਸਭ ਤੋਂ ਵੱਧ 57 ਐੱਨ. ਐੱਫ. ਓ. ਜਾਰੀ ਕੀਤੇ ਗਏ ਸਨ ਪਰ ਐੱਨ. ਐੱਫ. ਓ. ਤੋਂ 22,049 ਕਰੋੜ ਰੁਪਏ ਦਾ ਵੱਧ ਤੋਂ ਵੱਧ ਫੰਡ ਜੁਲਾਈ-ਸਤੰਬਰ ਦੀ ਮਿਆਦ ’ਚ ਜੁਟਾਇਆ ਗਿਆ। ਇਸ ਤੋਂ ਇਲਾਵਾ ਸੈਕਟਰਸ ’ਤੇ ਆਧਾਰਿਤ 29 ਫੰਡ (ਸੈਕਟੋਰਲ ਫੰਡਸ) ਨੇ ਬੀਤੇ ਸਾਲ ਕੁੱਲ 17,946 ਕਰੋੜ ਰੁਪਏ ਜੁਟਾਏ ਸਨ। ਇਕਵਿਟੀ ਲਈ ਵਧਦੀ ਜੋਖਮ ਸਮਰੱਥਾ ਅਤੇ ਪ੍ਰੋਡਕਟਸ ਅਤੇ ਆਫਰ ਨੂੰ ਲੈ ਕੇ ਜਾਗਰੂਕਤਾ ਵਧਣ ਦੇ ਨਾਲ ਰਿਟੇਲ ਨਿਵੇਸ਼ਕਾਂ ਨੇ ਦੂਜੇ ਪ੍ਰੋਡਕਟਸ ਦੀ ਤੁਲਨਾ ਵਿਚ ਇਨ੍ਹਾਂ ਫੰਡਸ ਨੂੰ ਪਸੰਦ ਕੀਤਾ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News