ਮਿਊਚੁਅਲ ਫੰਡ ਕਾਰੋਬਾਰ 'ਚ ਕਦਮ ਰੱਖਣ ਜਾ ਰਹੀ ਹੈ ਮੁਥੂਟ ਫਾਈਨੈਂਸ

11/23/2019 1:03:25 PM

ਨਵੀਂ ਦਿੱਲੀ— ਗੋਲਡ ਲੋਨ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਮੁਥੂਟ ਫਾਈਨੈਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਈ. ਡੀ. ਬੀ. ਆਈ. ਐਸੇਟ ਮੈਨੇਜਮੈਂਟ ਕੰਪਨੀ (ਏ. ਐੱਮ. ਸੀ.) ਨੂੰ ਖਰੀਦ ਕੇ ਮਿਊਚੁਅਲ ਫੰਡ ਕਾਰੋਬਾਰ ਵਿਚ ਕਦਮ ਰੱਖਣ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ, ਕੰਪਨੀ ਨੇ ਕਿਹਾ ਹੈ ਕਿ ਆਈ. ਡੀ. ਬੀ. ਆਈ. AMC ਨਾਲ ਸੌਦਾ 215 ਕਰੋੜ ਰੁਪਏ ਵਿਚ ਹੋਇਆ ਹੈ। ਕੰਪਨੀ ਨੇ ਕਿਹਾ ਕਿ ਇਸ ਸੌਦੇ ਨੂੰ ਅਮਲੀਜਾਮਾ ਦੇਣ ਲਈ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ, ਜੋ ਅਗਲੇ ਸਾਲ ਫਰਵਰੀ ਅੰਤ ਤੱਕ ਮਿਲਣ ਦੀ ਉਮੀਦ ਹੈ।


 

ਆਈ. ਡੀ. ਬੀ. ਆਈ. ਬੈਂਕ ਵਲੋਂ 2010 ਵਿਚ ਸਥਾਪਤ ਕੀਤਾ ਗਿਆ ਆਈ. ਡੀ. ਬੀ. ਆਈ. ਮਿਊਚੁਅਲ ਫੰਡ ਇਕ ਪ੍ਰੋਫਿਟ ਮੇਕਿੰਗ ਏ. ਐੱਮ. ਸੀ. ਹੈ, ਜਿਸ ਕੋਲ ਇਸ ਸੈਕਟਰ ਵਿਚ 5,300 ਕਰੋੜ ਰੁਪਏ ਤੋਂ ਜ਼ਿਆਦਾ ਦਾ ਸੰਪਤੀ ਬੇਸ ਹੈ। ਇਹ ਫੰਡ ਹਾਊਸ 22 ਤੋਂ ਜ਼ਿਆਦਾ ਸਕੀਮਾਂ ਦਾ ਸੰਚਾਲਨ ਕਰਦਾ ਹੈ। ਮੁਥੂਟ ਫਾਈਨੈਂਸ ਨੇ ਕਿਹਾ ਹੈ ਕਿ ਇਸ ਸੌਦੇ ਨੂੰ ਲੈ ਕੇ ਉਹ ਆਈ. ਡੀ. ਬੀ. ਆਈ. ਐਸੇਟ ਮੈਨੇਜਮੈਂਟ ਤੇ ਆਈ. ਡੀ. ਬੀ. ਆਈ. ਮਿਊਚੁਅਲ ਫੰਡ ਟਰੱਸਟੀ ਕੰਪਨੀ ਨਾਲ ਫੈਸਲਾਕੁੰਨ ਸਮੱਝੌਤੇ 'ਤੇ ਪੁੱਜ ਗਿਆ ਹੈ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੁਥੂਟ ਫਾਈਨੈਂਸ 215 ਕਰੋੜ ਰੁਪਏ ਵਿਚ ਆਈ. ਡੀ. ਬੀ. ਆਈ. AMC ਤੇ ਆਈ. ਡੀ. ਬੀ. ਆਈ. ਮਿਊਚੁਅਲ ਫੰਡ ਟਰੱਸਟੀ ਕੰਪਨੀ ਦੇ 100 ਫੀਸਦੀ ਇਕੁਇਟੀ ਸ਼ੇਅਰ ਖਰੀਦ ਲਵੇਗਾ।


Related News