ਸਰ੍ਹੋਂ ਦਾ ਤੇਲ ਜਲਦ ਹੋਵੇਗਾ ਸਸਤਾ, FSSAI ਨੇ ਹਟਾਈ ਇਹ ਰੋਕ

Thursday, Dec 10, 2020 - 06:11 PM (IST)

ਸਰ੍ਹੋਂ ਦਾ ਤੇਲ ਜਲਦ ਹੋਵੇਗਾ ਸਸਤਾ, FSSAI ਨੇ ਹਟਾਈ ਇਹ ਰੋਕ

ਨਵੀਂ ਦਿੱਲੀ — ਫੂਡ ਸੇਫਟੀ ਐਂਡ ਅਥਾਰਟੀ ਆਫ ਇੰਡੀਆ ਨੇ ਸਰ੍ਹੋਂ ਦੇ ਤੇਲ ਵਿਚ ਮਿਲਾਵਟ ਕਰਨ ਸੰਬੰਧੀ ਇਕ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਸਰ੍ਹੋਂ ਦਾ ਤੇਲ ਦੇਸ਼ ਭਰ ਵਿੱਚ ਸਸਤਾ ਹੋਣ ਦੀ ਉਮੀਦ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਕਿਹਾ ਹੈ ਕਿ ਸਰ੍ਹੋਂ ਦੇ ਤੇਲ ਦੀ ਮਿਲਾਵਟ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ। ਐਫਐਸਐਸਏਆਈ ਨੇ ਇਹ ਫੈਸਲਾ ਦਿੱਲੀ ਹਾਈ ਕੋਰਟ ਵਿਚ ਇੱਕ ਪਟੀਸ਼ਨ 'ਤੇ ਸੁਣਵਾਈ ਹੋਣ ਤੋਂ ਬਾਅਦ ਲਿਆ ਹੈ। ਦੱਸ ਦੇਈਏ ਕਿ ਅਕਤੂਬਰ 'ਚ ਸਰਕਾਰ ਨੇ ਮਿਲਾਵਟ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਅਕਤੂਬਰ ਤੋਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਸਨ।ਇਸ ਕਾਰਨ ਦੇਸ਼ ਭਰ ਵਿਚ ਸਰ੍ਹੋਂ ਦਾ ਤੇਲ 150 ਤੋਂ 190 ਰੁਪਏ ਪ੍ਰਤੀ ਕਿੱਲੋ ਵਿਕਣ ਕਰਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਰਿਹਾ ਸੀ। ਮਿਲਾਵਟ ਨੂੰ ਰੋਕਣ ਤੋਂ ਬਾਅਦ ਹੀ ਕੁਝ ਤੇਲ ਕੰਪਨੀਆਂ ਦਿੱਲੀ ਹਾਈ ਕੋਰਟ ਚਲੀਆਂ ਗਈਆਂ ਸਨ।

ਜਾਣੋ ਕੀ ਹੁੰਦੀ ਹੈ ਬਲੈਂਡਿੰਗ

ਨਿਰਧਾਰਤ ਮਾਤਰਾ ਦੇ ਤਹਿਤ ਸਰ੍ਹੋਂ ਦੇ ਤੇਲ ਵਿਚ ਮਿਲਾਏ ਗਏ ਹੋਰ ਤੇਲਾਂ ਦੇ ਮਿਸ਼ਰਣ ਨੂੰ ਮਿਲਾਉਣ ਨੂੰ 'ਬਲੈਂਡਿੰਗ' ਕਿਹਾ ਜਾਂਦਾ ਹੈ। ਹੁਣ ਤੱਕ ਸਰ੍ਹੋਂ ਦੇ ਤੇਲ ਵਿਚ 20 ਪ੍ਰਤੀਸ਼ਤ ਤੱਕ ਹੋਰ ਤੇਲਾਂ ਦੀ ਬਲੈਂਡਿੰਗ ਹੁੰਦੀ ਸੀ। ਸਰਕਾਰ ਨੇ ਪਹਿਲਾਂ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਪਿੱਛੇ ਸਰਕਾਰ ਦਾ ਤਰਕ ਇਹ ਹੈ ਕਿ ਪਹਿਲਾਂ ਤਾਂ ਸ਼ੁੱਧ ਰਾਈ ਦੀ ਵਰਤੋਂ ਵਧੇਗੀ ਤਾਂ ਸਰ੍ਹੋਂ ਦੀ ਖਪਤ ਵਧੇਗੀ। ਇਸ ਦੇ ਨਾਲ ਹੀ ਕੁਝ ਹੋਰ ਲੋਕ ਮਿਲਾਵਟ ਦੀ ਆੜ ਹੇਠ ਮਿਲਾਵਟਖੋਰੀ ਦਾ ਕਾਰੋਬਾਰ ਚਲਾ ਰਹੇ ਸਨ, ਉਸ 'ਤੇ ਵੀ ਪਾਬੰਦੀ ਲਗਾਈ ਜਾਏਗੀ।


ਇਹ ਵੀ ਪੜ੍ਹੋ- ਪੈਟਰੋਲ ਦੀਆਂ ਕੀਮਤਾਂ 90 ਰੁਪਏ ਲਿਟਰ ਦੇ ਪਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

2 ਮਹੀਨਿਆਂ ਵਿਚ ਵਧੀਆਂ ਕੀਮਤਾਂ

ਤੇਲ ਦੇ 15 ਲਿਟਰ ਵੀਲੇ ਟਿਨ ਵਿਚ ਪਾਮ ਤੇਲ 1200 ਤੋਂ 1750, ਸੂਰਜਮੁਖੀ 1500 ਤੋਂ 1950, ਸਰ੍ਹੋਂ ਦਾ ਤੇਲ 1750 ਤੋਂ 2250, ਮੂੰਗਫਲੀ ਦਾ ਤੇਲ 1750 ਤੋਂ 2200 ਰੁਪਏ ਦੀ ਕੀਮਤ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਪਾਮ ਆਇਲ ਦੇ ਇਕ ਲਿਟਰ ਵਾਲੇ ਪਾਊਚ ਦੀ ਕੀਮਤ 75 ਤੋਂ 110 ਰੁਪਏ ਕਰ ਦਿੱਤੀ ਗਈ ਹੈ। ਸੂਰਜਮੁਖੀ 98 ਤੋਂ 130 ਰੁਪਏ, ਸਰ੍ਹੋਂ ਦਾ ਤੇਲ 110 ਤੋਂ 150 ਰੁਪਏ ਪ੍ਰਤੀ ਲੀਟਰ ਵਿਕ ਰਹੇ ਹਨ। ਕੁਝ ਵਿਸ਼ੇਸ਼ ਬ੍ਰਾਂਡਾਂ ਦਾਂ ਤੇਲ ਵੀ 190 ਰੁਪਏ ਪ੍ਰਤੀ ਲੀਟਰ ਵਿਕ ਰਹੇ ਹਨ, ਜਦੋਂ ਕਿ ਮੂੰਗਫਲੀ ਦਾ ਤੇਲ 110 ਤੋਂ 200 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਹ ਵੀ ਪੜ੍ਹੋ-  31 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁਪਏ ਦਾ ਜੁਰਮਾਨਾ

ਨੋਟ - ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਤੁਹਾਡੇ ਘਰੇਲੂ ਬਜਟ ਉੱਤੇ ਪੈ ਰਹੇ ਇਸ ਦੇ ਪ੍ਰਭਾਵ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Harinder Kaur

Content Editor

Related News