ਸਰਕਾਰ ਨੇ ਲਾਈ ਇਹ ਪਾਬੰਦੀ, ਇੰਨਾ ਮਹਿੰਗਾ ਹੋਣ ਜਾ ਰਿਹੈ ਸਰ੍ਹੋਂ ਦਾ ਤੇਲ

Wednesday, Oct 07, 2020 - 11:25 PM (IST)

ਸਰਕਾਰ ਨੇ ਲਾਈ ਇਹ ਪਾਬੰਦੀ, ਇੰਨਾ ਮਹਿੰਗਾ ਹੋਣ ਜਾ ਰਿਹੈ ਸਰ੍ਹੋਂ ਦਾ ਤੇਲ

ਨਵੀਂ ਦਿੱਲੀ– ਪਾਮ ਤੇਲ ’ਤੇ ਪਾਬੰਦੀ ਲੱਗਣ ਤੋਂ ਬਾਅਦ ਜਨਵਰੀ 2020 ਤੋਂ ਭਾਰਤ ’ਚ ਸਰ੍ਹੋਂ ਦੇ ਤੇਲ ਦੇ ਭਾਅ ਵੱਧ ਰਹੇ ਹਨ। ਤਾਲਾਬੰਦੀ ’ਚ ਵੀ ਕੀਮਤਾਂ ’ਚ ਵਾਧਾ ਹੋਇਆ ਹੈ ਅਤੇ ਹੁਣ 1 ਅਕਤੂਬਰ, 2020 ਤੋਂ ਸਰ੍ਹੋਂ ਦੇ ਤੇਲ ’ਚ ਕੋਈ ਹੋਰ ਤੇਲ ਮਿਲਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਕਾਰਨ ਕੀਮਤਾਂ ’ਚ ਮੁੜ ਵਾਧਾ ਹੋ ਰਿਹਾ ਹੈ। ਤਿਉਹਾਰੀ ਮੌਸਮ ਤੋਂ ਪਹਿਲਾਂ ਸਰ੍ਹੋਂ ਦੇ ਤੇਲ ਦੀ ਕੀਮਤ ਵਧ ਗਈ ਹੈ। ਸਰ੍ਹੋਂ ਦੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਰਸੋਈ ਦਾ ਬਜਟ ਵਿਗੜਨ ਜਾ ਰਿਹਾ ਹੈ।

ਸਰ੍ਹੋਂ ਦੇ ਤੇਲ ’ਚ ਮਿਲਾਵਟ ਬੰਦ ਹੋਣ ਕਾਰਨ ਗਾਹਕਾਂ ਨੂੰ ਫਾਇਦਾ ਹੋਵੇਗਾ ਪਰ ਕੀਮਤਾਂ ਵਧਣ ਨਾਲ ਨੁਕਸਾਨ ਵੀ ਹੋਵੇਗਾ। ਤਿਉਹਾਰੀ ਮੌਸਮ ਆਉਣ ਵਾਲਾ ਹੈ, ਜਿਸ ’ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਅਤੇ ਮਿਠਾਈਆਂ ਬਣਦੀਆਂ ਹਨ, ਜਿਨ੍ਹਾਂ ’ਚ ਸਰ੍ਹੋਂ ਦਾ ਤੇਲ ਕਾਫੀ ਇਸਤੇਮਾਲ ਹੁੰਦਾ ਹੈ। ਆਉਣ ਵਾਲੇ ਦਿਨਾਂ ’ਚ ਵੀ ਸਰ੍ਹੋਂ  ਦੇ ਰੇਟ ਵਧਣਗੇ, ਜਿਸ ਕਾਰਨ ਕੋਰੋਨਾ ਕਾਲ ’ਚ ਲੋਕਾਂ ਦਾ ਤਿਓਹਾਰੀ ਸੀਜ਼ਨ ਕਾਫੀ ਮਹਿੰਗਾ ਰਹੇਗਾ। ਪਿਛਲੇ ਸਾਲ ਸਰ੍ਹੋਂ ਦੇ ਤੇਲ ਦੀ ਕੀਮਤ 80 ਤੋਂ 100 ਰੁਪਏ ਪ੍ਰਤੀ ਲਿਟਰ ਦਰਮਿਆਨ ਸੀ ਪਰ ਹੁਣ ਕੀਮਤਾਂ 120 ਰੁਪਏ ਪ੍ਰਤੀ ਲਿਟਰ ਦਾ ਅੰਕੜਾ ਪਾਰ ਕਰ ਗਈਆਂ ਹਨ।

150 ਰੁਪਏ ਤੱਕ ਪਹੁੰਚ ਸਕਦੀ ਹੈ ਕੀਮਤ-
ਇਸ ਵਾਰ ਸਰ੍ਹੋਂ  ਦੇ ਤੇਲ ’ਚ ਇੰਨੇ ਜ਼ਿਆਦਾ ਵਾਧੇ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਸ ਵਾਰ ਸਰ੍ਹੋਂ ਦਾ ਉਤਪਾਦਨ ਕਾਫੀ ਘੱਟ ਹੋਇਆ ਹੈ। ਬਾਜ਼ਾਰ ’ਚ ਨਵੀਂ ਸਰ੍ਹੋਂ ਦੀ ਘੱਟ ਸਪਲਾਈ ਕਾਰਣ ਮੰਗ ਅਤੇ ਸਪਲਾਈ ਦਾ ਗ੍ਰਾਫ ਵਿਗੜ ਗਿਆ ਹੈ। ਇਸ ਕਾਰਨ ਵੀ ਕੀਮਤਾਂ ’ਚ ਤੇਜ਼ੀ ਦੇਖੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕੀਮਤਾਂ ਹਾਲੇ ਹੋਰ ਵਧਣਗੀਆਂ ਅਤੇ 150 ਰੁਪਏ ਪ੍ਰਤੀ ਲਿਟਰ ਤੱਕ ਦਾ ਅੰਕੜਾ ਛੂੰਹ ਸਕਦੀਆਂ ਹਨ।

ਕੋਈ ਹੋਰ ਤੇਲ ਮਿਲਾਉਣ ’ਤੇ ਕਿਉਂ ਲੱਗੀ ਪਾਬੰਦੀ
ਸਰ੍ਹੋਂ ਦੇ ਤੇਲ ’ਚ ਤਕਰੀਬਨ 20 ਫੀਸਦੀ ਤੱਕ ਦੀ ਬਲੈਂਡਿੰਗ ਯਾਨੀ ਕੋਈ ਹੋਰ ਤੇਲ ਮਿਲਾਇਆ ਜਾਂਦਾ ਸੀ। ਇਹੀ ਕਾਰਨ ਹੈ ਕਿ ਬਾਜ਼ਾਰ ਦਾ ਤੇਲ ਹਮੇਸ਼ਾ ਹੀ ਕੋਹਲੂ ਤੋਂ ਆਪਣੀ ਸਰ੍ਹੋਂ ਲਿਜਾ ਕੇ ਕਢਵਾਏ ਤੇਲ ਤੋਂ ਵੱਖ ਹੁੰਦਾ ਹੈ। ਸਰਕਾਰ ਵਲੋਂ ਇਸ ਨੂੰ ਇਸ ਲਈ ਰੋਕਿਆ ਗਿਆ ਹੈ ਕਿਉਂਕਿ ਇਸ ਦੀ ਆੜ ’ਚ ਬਹੁਤ ਸਾਰੇ ਵਪਾਰੀ ਮਿਲਾਵਟ ਦਾ ਧੰਦਾ ਕਰ ਰਹੇ ਸਨ। ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਤਰਕ ਹੈ ਕਿ ਬਲੈਂਡਿੰਗ ਨਾ ਹੋਣ ਨਾਲ ਸਰੋਂ ਦੀ ਖਪਤ ਵੀ ਵਧੇਗੀ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ।


author

Sanjeev

Content Editor

Related News