ਸਰੋਂ ਅਤੇ ਰਿਫਾਇੰਡ ਨੇ ਵਿਗਾੜਿਆ ਰਸੋਈ ਦਾ ਬਜਟ, ਆਲੂ-ਪਿਆਜ਼ ਅਤੇ ਟਮਾਟਰ ਪੂੰਝ ਰਹੇ ਹੰਝੂ

Sunday, Apr 04, 2021 - 09:55 AM (IST)

ਸਰੋਂ ਅਤੇ ਰਿਫਾਇੰਡ ਨੇ ਵਿਗਾੜਿਆ ਰਸੋਈ ਦਾ ਬਜਟ, ਆਲੂ-ਪਿਆਜ਼ ਅਤੇ ਟਮਾਟਰ ਪੂੰਝ ਰਹੇ ਹੰਝੂ

ਨਵੀਂ ਦਿੱਲੀ – ਕੋਰੋਨਾ ਦੀ ਮਾਰ ਤੋਂ ਹੌਲੀ-ਹੌਲੀ ਉੱਭਰ ਰਹੇ ਆਮ ਆਦਮੀ ਦਾ ਲੱਕ ਮਹਿੰਗਾਈ ਨੇ ਤੋੜ ਦਿੱਤਾ ਹੈ। ਚੌਲ-ਦਾਲਾਂ ਹੋਣ ਜਾਂ ਆਟਾ, ਸਰੋਂ ਦਾ ਤੇਲ ਹੋਵੇ ਜਾਂ ਸੋਇਆਬੀਨ ਦਾ ਤੇਲ ਅਤੇ ਚਾਹ ਹੋਵੇ ਜਾਂ ਨਮਕ, ਇਕ ਸਾਲ ’ਚ ਇਨ੍ਹਾਂ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਰਸੋਈ ਦਾ ਬਜਟ ਵਿਗੜ ਗਿਆ ਹੈ।

ਖਪਤਕਾਰ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 1 ਅਪ੍ਰੈਲ 2020 ਦੇ ਮੁਕਾਬਲੇ ਇਕ ਅਪ੍ਰੈਲ 2021 ਨੂੰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ 47 ਫੀਸਦੀ, ਦਾਲਾਂ ’ਚ 17 ਫੀਸਦੀ ਅਤੇ ਖੁੱਲ੍ਹੀ ਚਾਹਪੱਤੀ ’ਚ 30 ਫੀਸਦੀ ਤੱਕ ਉਛਾਲ ਆ ਚੁੱਕਾ ਹੈ। ਉਥੇ ਹੀ ਚੌਲਾਂ ਦੇ ਰੇਟ ’ਚ 14.65 ਫੀਸਦੀ, ਕਣਕ ਦੇ ਆਟੇ ’ਚ 3.26 ਫੀਸਦੀ ਦਾ ਵਾਧਾ ਹੋਇਆ ਹੈ। ਜਿਹੜੀਆਂ ਕੁਝ ਚੀਜ਼ਾਂ ਸਸਤੀਆਂ ਹੋਈਆਂ ਹਨ, ਉਹ ਹਨ ਕਣਕ, ਖੰਡ, ਆਲੂ, ਪਿਆਜ਼ ਅਤੇ ਟਮਾਟਰ।

ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’

ਇਕ ਸਾਲ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਅਜਿਹੀ ਅੱਗ ਲੱਗੀ ਕਿ ਸਰੋਂ ਦੇ ਤੇਲ ਤੋਂ ਮਹਿੰਗਾ ਰਿਫਾਇੰਡ ਹੋ ਗਿਆ। ਪੈਕ ਪਾਮ ਤੇਲ 87 ਰੁਪਏ ਤੋਂ ਉਛਲ ਕੇ ਕਰੀਬ 121 ਰੁਪਏ, ਸੂਰਜਮੁਖੀ ਤੇਲ 106 ਤੋਂ 157, ਵਨਸਪਤੀ ਤੇਲ 88 ਤੋਂ 121 ਅਤੇ ਸਰੋਂ ਦਾ ਤੇਲ 117 ਤੋ 151 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਉਥੇ ਹੀ ਮੂੰਗਫਲੀ 139 ਤੋਂ 165 ਅਤੇ ਸੋਇਆ ਤੇਲ 99 ਤੋਂ 133 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ।

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚਾਹ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਖੁੱਲ੍ਹੀ ਚਾਹ 29 ਫੀਸਦੀ ਚੜ੍ਹ ਕੇ 217 ਤੋਂ 281 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਖੰਡ ਜਿਥੇ ਮਾਮੂਸੀ ਸਸਤੀ ਹੋਈ ਹੈ ਤਾਂ ਉਥੇ ਹੀ ਗੁੜ ਦੇ ਰੇਟ ਥੋੜ ਵਧੇ ਹਨ। ਨਮਕ ਦਾ ਰੇਟ ਵੀ ਇਕ ਸਾਲ ’ਚ 10 ਫੀਸਦੀ ਵਧ ਚੁੱਕਾ ਹੈ। ਉਥੇ ਹੀ ਦੁੱਧ ਵੀ 7 ਫੀਸਦੀ ਮਹਿੰਗਾ ਹੋ ਚੁੱਕਾ ਹੈ। ਖਪਤਕਾਰ ਮੰਤਰਾਲਾ ਵਲੋਂ ਦਿੱਤੇ ਗਏ ਇਹ ਅੰਕੜੇ ਦੇਸ਼ ਭਰ ਦੇ 135 ਪ੍ਰਚੂਨ ਕੇਂਦਰਾਂ ’ਚੋਂ 111 ਕੇਂਦਰਾਂ ਤੋਂ ਜੁਟਾਏ ਗਏ ਹਨ।

ਇਹ ਵੀ ਪੜ੍ਹੋ : ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਤੇਲ ਨਿਰਯਾਤਕ ਦੇਸ਼ਾਂ ਨੇ ਲਿਆ ਵੱਡਾ ਫ਼ੈਸਲਾ

ਦਾਲਾਂ ਨੇ ਵੀ ਦਿਖਾਈਆਂ ਅੱਖਾਂ

ਜੇ ਦਾਲਾਂ ਦੀ ਗੱਲ ਕਰੀਏ ਤਾਂ ਮੰਤਰਾਲਾ ਦੀ ਵੈੱਬਸਾਈਟ ’ਤੇ ਦਿੱਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਰਹਰ ਦਾਲ ਔਸਤਨ 91 ਰੁਪਏ ਕਿਲੋਂ ਤੋਂ ਕਰੀਬ 106 ਰੁਪਏ, ਮਾਂਹ ਦਾਲ 99 ਤੋਂ 109, ਮਸਰ ਦਾਲ 68 ਤੋਂ 80 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਚੁੱਕੀ ਹੈ। ਮੂੰਗ ਦਾਲ ਵੀ 103 ਤੋਂ 105 ਰੁਪਏ ਕਿਲੋ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ

ਆਲੂ-ਪਿਆਜ਼ ਅਤੇ ਟਮਾਟਰ ਪੂੰਝ ਰਹੇ ਹੰਝੂ

ਕਦੀ ਆਮ ਜਨਤਾ ਨੂੰ ਮਹਿੰਗਾਈ ਦੇ ਹੰਝੂ ਰੁਆਉਣ ਵਾਲੇ ਆਲੂ-ਪਿਆਜ਼ ਅਤੇ ਟਮਾਟਰ ਹੀ ਹੁਣ ਰਾਹਤ ਦੇ ਰਹੇ ਹਨ। ਇੰਝ ਕਹੀਏ ਕਿ ਆਲੂ-ਪਿਆਜ਼ ਅਤੇ ਟਮਾਟਰ ਹੀ ਹੁਣ ਮਹਿੰਗਾਈ ਦੇ ਹੰਝੂ ਪੂੰਝ ਰਹੇ ਹਨ। ਇਸ ਇਕ ਸਾਲ ’ਚ ਆਲੂ ਦਾ ਔਸਤ ਪ੍ਰਚੂਨ ਮੁੱਲ 34 ਫੀਸਦੀ ਡਿਗ ਕੇ 27 ਤੋਂ 17 ’ਤੇ ਆ ਗਿਆ ਹੈ।

ਪਿਆਜ਼ 32 ਤੋਂ 26 ’ਤੇ ਅਤੇ ਟਮਾਟਰ 25 ਤੋਂ 17 ਰੁਪਏ ’ਤੇ ਆ ਗਿਆ ਹੈ। ਵੈੱਬਸਾਈਟ ’ਤੇ ਦਿੱਤੇ ਗਏ ਰੇਟ ਉੱਚ ਅਤੇ ਘੱਟੋ-ਘੱਟ ਪੱਧਰ ਦਾ ਔਸਤ ਹੈ। ਅਸਲ ਰੂਪ ਨਾਲ ਪ੍ਰਚੂਨ ਬਾਜ਼ਾਰਾਂ ’ਚ ਆਲੂ 10 ਤੋਂ 15 ਰੁਪਏ, ਪਿਆਜ਼ 20 ਤੋਂ 25 ਰੁਪਏ ਅਤੇ ਟਮਾਟਰ 10 ਰੁਪਏ ਕਿਲੋ ਵਿਕ ਰਿਹਾ ਹੈ।

ਇਹ ਵੀ ਪੜ੍ਹੋ : ICICI ਬੈਂਕ ਦੀ ਇਹ ਨਵੀਂ ਸਹੂਲਤ 24x7 ਹੋਵੇਗੀ ਉਪਲਬਧ, ਨਹੀਂ ਹੋਵੇਗੀ ਬ੍ਰਾਂਚ ਵਿਚ ਜਾਣ ਜ਼ਰੂਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News