261 ਸਾਲ ਪੁਰਾਣੀ ਬ੍ਰਿਟਿਸ਼ ਕੰਪਨੀ ਹੇਮਲੀਜ਼ ਦਾ ਬੇੜਾ ਪਾਰ ਲਾਉਣਗੇ ਮੁਕੇਸ਼ ਅੰਬਾਨੀ

04/15/2021 9:44:56 AM

ਨਵੀਂ ਦਿੱਲੀ (ਇੰਟ.) – ਮੁਕੇਸ਼ ਅੰਬਾਨੀ ਬ੍ਰਿਟਿਸ਼ ਖਿਡੌਣਾ ਕੰਪਨੀ ਹੇਮਲੀਜ਼ ਦਾ ਬੇੜਾ ਪਾਰ ਲਾਉਣ ਦੀ ਤਿਆਰੀ ਕਰ ਰਹੇ ਹਨ। ਇਸ 261 ਸਾਲ ਪੁਰਾਣੀ ਯੂ. ਕੇ. ਦੀ ਮਸ਼ਹੂਰ ਖਿਡੌਣਾ ਕੰਪਨੀ ਨੂੰ ਡੁੱਬਣ ਤੋਂ ਬਚਾਉਣ ’ਚ ਮਦਦ ਲਈ ਅੱਗੇ ਆਏ ਹਨ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ। ਅੰਬਾਨੀ ਦੀ ਕੰਪਨੀ ਰਿਲਾਇੰਸ ਨਵੇਂ ਸਿਰੇ ਤੋਂ ਇਸ ਖਿਡੌਣਾ ਕੰਪਨੀ ਦੇ ਸਟੋਰਜ਼ ਖੋਲ੍ਹਣ ਦੀ ਪਲਾਨਿੰਗ ਕਰ ਰਹੀ ਹੈ। ਅੰਬਾਨੀ ਨੇ ਹੇਮਲੀਜ਼ ਨੂੰ ਸਾਲ 2019 ’ਚ ਖਰੀਦਿਆ ਸੀ।

ਮੁਕੇਸ਼ ਅੰਬਾਨੀ ਭਾਰਤ ਦੇ ਨਾਲ ਹੀ ਯੂਰਪ, ਸਾਊਥ ਅਫਰੀਕਾ ਅਤੇ ਚਾਈਨਾ ਆਦਿ ’ਚ ਕੰਪਨੀ ਦੇ ਕਈ ਸਟੋਰਜ਼ ਖੋਲ੍ਹਣ ਜਾ ਰਹੇ ਹਨ। ਰਿਲਾਇੰਸ ਬ੍ਰਾਂਡ ਦੇ ਚੀਫ ਐਗਜ਼ੀਕਿਊਟਿਵ ਅਫਸਰ ਦਰਸ਼ਨ ਮਹਿਤਾ ਨੇ ਇਸ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਹੇਮਲੀਜ਼ ਬ੍ਰਿਟਿਸ਼ ਰਿਟੇਲ ਆਈਕਨ ਕਈ ਸਾਲਾਂ ਤੋਂ ਲਗਾਤਾਰ ਘਾਟੇ ’ਚ ਜਾ ਰਹੀ ਸੀ। ਸਾਲ 2019 ’ਚ ਅਬੰਾਨੀ ਨੇ ਹੇਮਲੀਜ਼ ਨੂੰ ਖਰੀਦਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

ਯੂਰੋਮਾਨੀਟਰ ਇੰਟਰਨੈਸ਼ਨਲ ਨੇ ਪਿਛਲੇ ਸਾਲ ਕੌਮਾਂਤਰੀ ਖਿਡੌਣਾ ਵਿਕਰੀ ’ਚ ਹਿੱਸੇਦਾਰੀ ਦਾ ਅਨੁਮਾਨ 0.6 ਫੀਸਦੀ ਲਗਾਇਆ ਸੀ ਅਤੇ ਭਾਰਤ ’ਚ ਇਸ ਖੇਤਰ ਦੇ ਵਿਕਾਸ ਦੀ ਸੰਭਾਵਨਾ ਜ਼ਿਆਦਾ ਹੈ। ਇਥੇ ਲਗਭਗ 27 ਫੀਸਦੀ ਬੱਚੇ 14 ਸਾਲ ਤੋਂ ਘੱਟ ਦੇ ਹਨ। ਅਜਿਹੇ ’ਚ ਖਿਡੌਣਾ ਉਦਯੋਗ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ।

ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1.3 ਲੱਖ ਦਾ ਬੀਮਾ ਲੈਣਾ ਚਾਹੁੰਦੇ ਹੋ ਤਾਂ ਜਲਦ ਕਰੋ ਇਹ ਕੰਮ

1760 ’ਚ ਹੋਈ ਸੀ ਕੰਪਨੀ ਦੀ ਸਥਾਪਨਾ

ਹੇਮਲੀਜ਼ ਦੀ ਸਥਾਪਨਾ ਸਾਲ 1760 ’ਚ ਵਿਲੀਅਮ ਹੈਮਲੇ ਨੇ ਕੀਤੀ ਸੀ। ਲੰਡਨ ਸਥਿਰ ਚੇਨ ਦੀ ਅਗਵਾਈ ਕਰਨ ਵਾਲੀ ਇਸ ਕੰਪਨੀ ਨੇ ਪਿਛਲੇ ਇਕ ਦਹਾਕੇ ’ਚ ਘੱਟ ਤੋਂ ਘੱਟ ਤਿੰਨ ਵਾਰ ਬਦਲਾਅ ਦਾ ਦੌਰ ਦੇਖਿਆ। ਇਕ ਆਈਸਲੈਂਡਿਕ ਬੈਂਕ ਤੋਂ ਇਕ ਫ੍ਰਾਂਸੀਸੀ ਸਮੂਹ ਅਤੇ ਫਿਰ ਇਕ ਚੀਨੀ ਫੈਸ਼ਨ ਰਿਟੇਲਰ ਤੱਕ ਦਾ ਸਫਰ ਇਸ ਨੇ ਪੂਰਾ ਕੀਤਾ ਹੈ। ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ 2019 ’ਚ ਇਸ ਨੂੰ ਲਗਭਗ 89 ਮਿਲੀਅਨ ਡਾਲਰ ਨਕਦ ’ਚ ਖਰੀਦਿਆ ਸੀ।

ਇਹ ਵੀ ਪੜ੍ਹੋ : ਇਸ ਯੋਜਨਾ 'ਚ ਹਰ ਰੋਜ਼ ਲਗਾਓ ਬਸ 100 ਰੁਪਏ, ਦੇਖਦੇ ਹੀ ਦੇਖਦੇ ਬਣ ਜਾਣਗੇ 5 ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News