ਟਰੰਪ ਦੇ ਭਾਰਤ ਦੌਰੇ 'ਤੇ ਮੁਕੇਸ਼ ਅੰਬਾਨੀ ਦਾ ਬਿਆਨ, ਜਾਣੋ ਕੀ ਕਿਹਾ

02/24/2020 2:54:47 PM

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜਿਹੜਾ ਭਾਰਤ ਅੱਜ ਵੇਖਣਗੇ ਉਹ ਉਸ ਤੋਂ ਵੱਖਰਾ ਹੋਵੇਗਾ ਜਿਹੜਾ ਕਿ ਉਨ੍ਹਾਂ ਤੋਂ ਪਹਿਲਾਂ ਦੇ ਅਮਰੀਕੀ ਰਾਸ਼ਟਰਪਤੀ ਮਹਿਮਾਨ ਜਿੰਮੀ ਕਾਰਟਰ, ਬਿਲ ਕਲਿੰਟਨ ਜਾਂ ਬਰਾਕ ਓਬਾਮਾ ਨੇ ਜਿਸ ਤਰ੍ਹਾਂ ਦਾ ਭਾਰਤ ਵੇਖਿਆ ਸੀ।

ਅੰਬਾਨੀ ਨੇ ਕਿਹਾ ਕਿ ਮੋਬਾਈਲ 'ਕਨੈਕਟੀਵਿਟੀ' ਇਕ ਵੱਡਾ ਬਦਲਾਅ ਹੈ। ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਨੇ ਕਿਹਾ,'ਮੇਰੇ ਮਨ ਵਿਚ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਵਿਸ਼ਵ ਦੀਆਂ ਸਿਖਰ ਤਿੰਨ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਵਾਂਗੇ।' ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਭਾਰਤ ਇਕ 'ਵੱਡਾ ਡਿਜੀਟਲ ਸਮਾਜ' ਬਣਨ ਲਈ ਤਿਆਰ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਜਲਦੀ ਹੀ ਭਾਰਤ ਦੁਨੀਆ ਦੇ ਸਿਖਰ ਤਿੰਨ ਅਰਥਚਾਰਿਆਂ ਵਿਚ ਸ਼ਾਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 'ਚ ਸਿਰਫ ਇਸ ਗੱਲ ਨੂੰ ਲੈ ਕੇ ਬਹਿਸ ਦੀ ਗੁੰਜਾਇਸ਼ ਹੈ ਕਿ ਇਹ ਪੰਜ ਸਾਲਾਂ ਵਿਚ ਹੋਵੇਗਾ ਜਾਂ ਦਸ ਸਾਲ 'ਚ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਸਾਡੇ ਕੋਲ ਇਕ ਪ੍ਰਮੁੱਖ ਡਿਜੀਟਲ ਸਮਾਜ ਬਣਨ ਦਾ ਮੌਕਾ ਹੈ। ਅੰਬਾਨੀ ਨੇ ਨਡੇਲਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਗਲੀ ਪੀੜ੍ਹੀ ਬਹੁਤ ਵੱਖਰਾ ਭਾਰਤ ਵੇਖੇਗੀ। ਇਹ ਉਸ ਭਾਰਤ ਨਾਲੋਂ ਵੱਖਰਾ ਹੋਵੇਗਾ ਜਿਸ ਵਿਚ ਤੁਸੀਂ ਅਤੇ ਮੈਂ ਵੱਡੇ ਹੋਏ ਹਾਂ।

ਮਾਈਕ੍ਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੱਤਿਆ ਨਡੇਲਾ ਦੀ ਭਾਰਤ ਯਾਤਰਾ ਮੌਕੇ ਸੋਮਵਾਰ ਨੂੰ ਆਯੋਜਿਤ 'ਫਿਊਚਰ ਡਿਕੋਡਿਡ ਸੀ.ਈ.ਓ. ਕਾਨਫਰੈਂਸ' ਨੂੰ ਸੰਬੋਧਿਤ ਕਰਦੇ ਹੋਏ ਅੰਬਾਨੀ ਨੇ ਕਿਹਾ ਕਿ ਇਸ ਵੱਡੇ ਬਦਲਾਅ ਵਿਚ ਮੋਬਾਈਲ ਨੈਟਵਰਕ ਦਾ ਵਿਸਥਾਰ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਇਹ ਪਹਿਲਾਂ ਨਾਲੋਂ ਵਧੇਰੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਅੰਬਾਨੀ ਨੇ ਕਿਹਾ, 'ਇਸਦੀ ਸ਼ੁਰੂਆਤ 2014 'ਚ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਨਾਲ ਹੋਈ ਸੀ। 38 ਕਰੋੜ ਲੋਕ ਹੁਣ ਜੀਓ ਦੀ 4 ਜੀ ਟੈਕਨਾਲੋਜੀ ਦਾ ਇਸਤੇਮਾਲ ਕਰ ਰਹੇ ਹਨ।' ਉਨ੍ਹਾਂ ਕਿਹਾ ਕਿ ਜੀਓ ਤੋਂ ਪਹਿਲਾਂ ਡਾਟਾ ਦੀ ਸਪੀਡ 256 ਕੇਬੀਪੀਐਸ ਸੀ। ਜੀਓ ਤੋਂ ਬਾਅਦ ਇਹ 21 ਐਮਬੀਪੀਐਸ ਤੱਕ ਪਹੁੰਚ ਗਈ ਹੈ। 

 


Related News