ਵਿਸ਼ਵ ਭਰ 'ਚ ਛਾਈ ਮੁਕੇਸ਼ ਅੰਬਾਨੀ ਦੀ ਇਹ ਕੰਪਨੀ, ਦੂਜੇ ਨੰਬਰ 'ਤੇ ਖਿਸਕੀ

Sunday, May 09, 2021 - 05:09 PM (IST)

ਵਿਸ਼ਵ ਭਰ 'ਚ ਛਾਈ ਮੁਕੇਸ਼ ਅੰਬਾਨੀ ਦੀ ਇਹ ਕੰਪਨੀ, ਦੂਜੇ ਨੰਬਰ 'ਤੇ ਖਿਸਕੀ

ਨਵੀਂ ਦਿੱਲੀ- ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਰਿਟੇਲ ਨੂੰ 2021 ਵਿਚ ਦੁਨੀਆ ਦੀ ਦੂਜੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਚੂਨ ਵਿਕਰੇਤਾ ਕੰਪਨੀ ਦਾ ਦਰਜਾ ਪ੍ਰਾਪਤ ਹੋਇਆ ਹੈ, ਜਦੋਂ ਕਿ ਪਿਛਲੇ ਸਾਲ ਇਹ ਇਸ ਮਾਮਲੇ ਵਿਚ ਚੋਟੀ 'ਤੇ ਸੀ। ਵਿਸ਼ਵ ਦੀਆਂ ਪ੍ਰਚੂਨ ਵਿਕਰੇਤਾ ਕੰਪਨੀਆਂ ਦੀ ਡੇਲਾਇਟ ਰਿਪੋਰਟ ਵਿਚ ਇਹ ਕਿਹਾ ਗਿਆ ਹੈ। 

ਰਿਪੋਰਟ ਅਨੁਸਾਰ, ਜਿੱਥੇ ਤੇਜ਼ੀ ਨਾਲ ਵੱਧ ਰਹੀ ਦਰਜਾਬੰਦੀ ਵਿਚ ਇਹ ਦੂਜੇ ਨੰਬਰ 'ਤੇ ਖਿਸਕੀ ਹੈ ਉੱਥੇ ਹੀ, 'ਗਲੋਬਲ ਪਾਵਰਸ ਆਫ ਰਿਟੇਲਿੰਗ' ਦੀ ਸੂਚੀ ਵਿਚ ਇਹ 53ਵੇਂ ਸਥਾਨ 'ਤੇ ਪਹੁੰਚ ਗਈ ਹੈ, ਜੋ ਪਹਿਲਾਂ 56ਵੇਂ 'ਤੇ ਸੀ। 'ਗਲੋਬਲ ਪਾਵਰਸ ਆਫ ਰਿਟੇਲਿੰਗ' ਅਤੇ 'ਵਰਲਡਸ ਫਾਸਟੇਸਟ ਰਿਟੇਲਰਸ' ਵਿਚ ਲਗਾਤਾਰ ਚੌਥੀ ਵਾਰ ਰਿਲਾਇੰਸ ਦਾ ਨਾਂ ਆਇਆ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ! 10 ਸਰਕਾਰੀ ਬੈਂਕਾਂ ਦੀਆਂ 2,100 ਤੋਂ ਵੱਧ ਸ਼ਾਖਾਵਾਂ ਦਾ ਵਜੂਦ ਖ਼ਤਮ

ਇਸ ਤੋਂ ਇਲਾਵਾ ਰਿਲਾਇੰਸ ਰਿਟੇਲ ਇਕਲੌਤੀ ਭਾਰਤੀ ਕੰਪਨੀ ਹੈ ਜਿਸ ਨੂੰ ਤਾਕਤਵਰ 250 ਗਲੋਬਲ ਪ੍ਰਚੂਨ ਕੰਪਨੀਆਂ ਦੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ। 'ਗਲੋਬਲ ਪਾਵਰਸ ਆਫ ਰਿਟੇਲਿੰਗ' ਦੀ ਗੱਲ ਕਰੀਏ ਤਾਂ ਇਸ ਵਿਚ ਵਿਸ਼ਵ ਦੀ ਸਭ ਤੋਂ ਚੋਟੀ ਦੀ ਰਿਟੇਲਰ ਅਮਰੀਕੀ ਕੰਪਨੀ ਵਾਲਮਾਰਟ ਰਹੀ। ਉੱਥੇ ਹੀ, ਐਮਾਜ਼ੋਨ ਡਾਟ ਕਾਮ ਦੂਜੇ ਨੰਬਰ 'ਤੇ ਪਹੁੰਚ ਗਈ। ਅਮਰੀਕਾ ਦੀ ਹੀ ਕੋਸਟਕੋ ਹੋਲਸੇਲ ਕਾਰਪੋਰੇਸ਼ਨ ਦੂਜੇ ਤੋਂ ਤੀਜੇ ਸਥਾਨ 'ਤੇ ਖਿਸਕ ਗਈ। ਚੌਥੇ 'ਤੇ ਜਰਮਨੀ ਦੇ ਸ਼ਵਾਰਜ ਗਰੁੱਪ ਦਾ ਸਥਾਨ ਰਿਹਾ। ਡੇਲਾਇਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ, ''ਰਿਲਾਇੰਸ ਰਿਟੇਲ ਤੇਜ਼ੀ ਨਾਲ ਵਧਣ ਵਾਲੀਆਂ 50 ਕੰਪਨੀਆਂ ਵਿਚ ਪਿਛਲੇ ਸਾਲ ਸਭ ਤੋਂ ਉੱਪਰ ਸੀ ਪਰ ਇਸ ਸਾਲ ਇਹ ਦੂਜੇ ਨੰਬਰ 'ਤੇ ਰਹੀ।'' ਹਾਲਾਂਕਿ, ਕੰਪਨੀ ਦਾ ਪ੍ਰਦਰਸ਼ਨ ਕਾਫ਼ੀ ਬਿਹਤਰ ਜਾ ਰਿਹਾ ਹੈ। ਇਸ ਨੇ ਸਾਲ ਦਰ ਸਾਲ 41.8 ਫ਼ੀਸਦੀ ਦੀ ਗ੍ਰੋਥ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਮਹਿੰਦਰਾ ਦੇ ਗਾਹਕਾਂ ਲਈ ਵੱਡੀ ਖ਼ਬਰ, ਇਹ ਮੌਕਾ ਨਿਕਲ ਗਿਆ ਤਾਂ ਫਿਰ ਪਛਤਾਓਗੇ


author

Sanjeev

Content Editor

Related News