ਸ਼ੇਅਰ ਕਾਰੋਬਾਰ ’ਚ ਹੇਰਾਫੇਰੀ ਲਈ ਸੇਬੀ ਨੇ ਮੁਕੇਸ਼ ਅੰਬਾਨੀ ਤੇ ਰਿਲਾਇੰਸ ਇੰਡਸਟਰੀਜ਼ ’ਤੇ ਲਾਇਆ ਜੁਰਮਾਨਾ

01/02/2021 10:33:57 AM

ਨਵੀਂ ਦਿੱਲੀ (ਭਾਸ਼ਾ) : ਸ਼ੇਅਰ ਬਾਜ਼ਾਰ ਦੇ ਰੈਗੂਲੇਟਰ ਸੇਬੀ ਨੇ ਰਿਲਾਇੰਸ ਇੰਡਸਟ੍ਰੀਜ ਅਤੇ ਇਸਦੇ ਚੇਅਰਮੈਨ ਮੁਕੇਸ਼ ਅੰਬਾਨੀ ’ਤੇ 40 ਕਰੋੜ ਦਾ ਜੁਰਮਾਨਾ ਲਾਇਆ ਹੈ। ਮਾਮਲੇ ਵਿਚ ਰਿਲਾਇੰਸ ਪੈਟਰੋਲੀਅਮ ਦੇ ਸ਼ੇਅਰਾਂ ਦੀ ਟ੍ਰੇਡਿੰਗ ਵਿਚ ਹੇਰਾਫੇਰੀ ਕਰਨ ਦਾ ਇਲਜ਼ਾਮ ਹੈ। ਇਸ ਵਿਚ ਰਿਲਾਇੰਸ ਇੰਡਸਟ੍ਰੀਜ ’ਤੇ 25 ਕਰੋੜ ਅਤੇ ਮੁਕੇਸ਼ ਅੰਬਾਨੀ ’ਤੇ 15 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ। ਇਸ ਮਾਮਲੇ ਵਿਚ ਨਵੀਂ ਮੁੰਬਈ ਐੱਸ. ਈ. ਜ਼ੈੱਡ . ਪ੍ਰਾਈਵੇਟ ਲਿਮਟਿਡ ’ਤੇ 20 ਕਰੋੜ ਅਤੇ ਮੁੰਬਈ ਐੱਸ. ਈ. ਜ਼ੈੱਡ. ਲਿਮਟਿਡ ’ਤੇ 10 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ।

ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ, ਵੇਖੋ ਤਸਵੀਰਾਂ

ਧਿਆਨਯੋਗ ਹੈ ਕਿ ਰਿਲਾਇੰਸ ਪੈਟਰੋਲੀਅਮ ਪਹਿਲਾਂ ਇਕ ਵੱਖ ਲਿਮਟਿਡ ਕੰਪਨੀ ਸੀ। ਮਾਰਚ 2007 ਵਿਚ ਰਿਲਾਇੰਸ ਇੰਡਸਟ੍ਰੀਜ ਨੇ ਰਿਲਾਇੰਸ ਪੈਟਰੋਲੀਅਮ ਦੇ 4.1 ਫ਼ੀਸਦੀ ਸ਼ੇਅਰ ਵੇਚਣ ਦਾ ਐਲਾਨ ਕੀਤਾ ਸੀ । ਤਦ ਕੰਪਨੀ ਦੇ ਸ਼ੇਅਰਾਂ ਦੇ ਭਾਅ ਡਿੱਗਣ ਲੱਗੇ ਸਨ। ਉਦੋਂ ਨਵੰਬਰ 2007 ਵਿਚ ਰਿਲਾਇੰਸ ਪੈਟਰੋਲੀਅਮ ਦੇ ਸ਼ੇਅਰ ਖਰੀਦੇ-ਵੇਚੇ ਗਏ। ਸੇਬੀ ਨੇ ਜਾਂਚ ’ਚ ਪਾਇਆ ਕਿ ਸ਼ੇਅਰਾਂ ਦੇ ਮੁੱਲ ਪ੍ਰਭਾਵਿਤ ਕਰਨ ਲਈ ਇਹ ਖਰੀਦੋ-ਫਰੋਖਤ ਗਲਤ ਤਰੀਕੇ ਨਾਲ ਕੀਤੀ ਗਈ ਸੀ।

ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News