ਮੁਕੇਸ਼ ਅੰਬਾਨੀ ''ਫਾਰੇਨ ਪਾਲਿਸੀ'' ਦੇ ਟਾਪ ਗਲੋਬਲ ਥਿੰਕਰਜ਼ ਦੀ ਸੂਚੀ ''ਚ

Wednesday, Jan 16, 2019 - 07:59 PM (IST)

ਮੁਕੇਸ਼ ਅੰਬਾਨੀ ''ਫਾਰੇਨ ਪਾਲਿਸੀ'' ਦੇ ਟਾਪ ਗਲੋਬਲ ਥਿੰਕਰਜ਼ ਦੀ ਸੂਚੀ ''ਚ

ਨਵੀਂ ਦਿੱਲੀ-ਸਭ ਤੋਂ ਅਮੀਰ ਭਾਰਤੀ ਮੁਕੇਸ਼ ਅੰਬਾਨੀ ਨੂੰ ਵੱਕਾਰੀ ਅਮਰੀਕੀ ਪੱਤ੍ਰਿਕਾ 'ਫਾਰੇਨ ਪਾਲਿਸੀ' ਨੇ ਗਲੋਬਲ ਥਿੰਕਰਜ਼ 2019 ਦੀ ਰੈਂਕਿੰਗ 'ਚ ਸ਼ਾਮਲ ਕੀਤਾ ਹੈ। ਇਸ ਸੂਚੀ 'ਚ ਅਲੀਬਾਬਾ ਦੇ ਸੰਸਥਾਪਕ ਜੈਕ ਮਾ, ਐਮਾਜ਼ੋਨ ਦੇ ਸੀ. ਈ. ਓ. ਜੈੱਫ ਬੇਜ਼ੋਸ ਅਤੇ ਆਈ. ਐੱਮ. ਐੱਫ. ਦੀ ਪ੍ਰਮੁੱਖ ਕ੍ਰਿਸਟਿਨ ਲੇਗਾਰਡ ਦੇ ਨਾਂ ਸ਼ਾਮਲ ਹਨ। ਪੱਤ੍ਰਿਕਾ ਨੇ ਆਪਣੀ ਵੈੱਬਸਾਈਟ 'ਤੇ 2019 ਦੀ ਸੂਚੀ ਦੇ 100 ਨਾਵਾਂ 'ਚੋਂ ਕੁੱਝ ਦਾ ਐਲਾਨ ਕੀਤਾ। ਉਸ ਨੇ ਕਿਹਾ ਹੈ ਕਿ 22 ਜਨਵਰੀ ਨੂੰ ਪੂਰੀ ਸੂਚੀ ਜਾਰੀ ਕੀਤੀ ਜਾਵੇਗੀ। ਫਾਰੇਨ ਪਾਲਿਸੀ ਨੇ ਕਿਹਾ ਕਿ 44.3 ਅਰਬ ਡਾਲਰ ਦੀ ਜਾਇਦਾਦ ਨਾਲ ਮੁਕੇਸ਼ ਅੰਬਾਨੀ 2018 'ਚ ਜੈਕ ਮਾ ਨੂੰ ਪਿੱਛੇ ਛੱਡਦੇ ਹੋਏ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਤੇਲ, ਗੈਸ ਤੇ ਪ੍ਰਚੂਨ ਖੇਤਰ 'ਚ ਹਕੂਮਤ ਨਾਲ ਉਨ੍ਹਾਂ ਨੇ ਇਹ ਜਾਇਦਾਦ ਬਣਾਈ ਹੈ ਪਰ ਉਮੀਦ ਹੈ ਕਿ ਦੂਰਸੰਚਾਰ ਖੇਤਰ ਦੀ ਆਪਣੀ ਕੰਪਨੀ ਜਿਓ ਜ਼ਰੀਏ ਉਹ ਭਾਰਤ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਣਗੇ।'' ਉਸ 'ਚ ਕਿਹਾ ਗਿਆ ਹੈ ਕਿ ਅੰਬਾਨੀ ਦੀ ਯੋਜਨਾ ਅਗਲੇ ਪੜਾਅ 'ਚ ਆਪਣੇ ਡਿਜੀਟਲ ਸਪੇਸ ਦਾ ਇਸਤੇਮਾਲ ਕਰਦੇ ਹੋਏ ਸਮੱਗਰੀ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਚੀਜ਼ਾਂ ਵੇਚਣਾ ਹੈ ਅਤੇ ਆਖਿਰਕਾਰ ਗੂਗਲ ਅਤੇ ਫੇਸਬੁੱਕ ਨੂੰ ਟੱਕਰ ਦੇਣੀ ਹੈ।


Related News