150 ਦੇਸ਼ਾਂ ਵਿਚ ਆਪਣੇ ਉਤਪਾਦ ਵੇਚਣ ਵਾਲੀ Revlon ਹੋਈ ਕਰਜ਼ਦਾਰ,  ਖ਼ਰੀਦ ਸਕਦੇ ਹਨ ਮੁਕੇਸ਼ ਅੰਬਾਨੀ

Friday, Jun 17, 2022 - 06:13 PM (IST)

150 ਦੇਸ਼ਾਂ ਵਿਚ ਆਪਣੇ ਉਤਪਾਦ ਵੇਚਣ ਵਾਲੀ Revlon ਹੋਈ ਕਰਜ਼ਦਾਰ,  ਖ਼ਰੀਦ ਸਕਦੇ ਹਨ ਮੁਕੇਸ਼ ਅੰਬਾਨੀ

ਨਵੀਂ ਦਿੱਲੀ : ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਅਮਰੀਕੀ ਕਾਸਮੈਟਿਕਸ ਕੰਪਨੀ Revlon ਨੂੰ ਖ਼ਰੀਦਣ 'ਤੇ  ਕਰ ਸਕਦੇ ਹਨ। ਰੇਵਲੋਨ ਨੇ ਦੀਵਾਲੀਆਪਨ ਲਈ ਅਰਜ਼ੀ ਦਿੱਤੀ ਹੈ। ਇਹ 90 ਸਾਲ ਪੁਰਾਣੀ ਕੰਪਨੀ ਭਾਰੀ ਕਰਜ਼ਾ ਵਾਪਸ ਕਰਨ 'ਚ ਅਸਮਰੱਥ ਹੈ।
ਦਰਅਸਲ ਸਪਲਾਈ ਚੇਨ ਅਤੇ ਮਹਿੰਗਾਈ ਕਾਰਨ ਇਸ ਦੀ ਹਾਲਤ ਵਿਗੜ ਚੁੱਕੀ ਹੈ। ਮਾਰਚ ਦੇ ਅੱਧ ਤੱਕ, ਕੰਪਨੀ 'ਤੇ 3.31 ਅਰਬ ਡਾਲਰ ਦਾ ਕਰਜ਼ਾ ਸੀ। ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਰਿਲਾਇੰਸ ਰੇਵਲੋਨ ਨੂੰ ਖਰੀਦਣ ਲਈ ਅੱਗੇ ਆ ਸਕਦੀ ਹੈ। ਰਿਲਾਇੰਸ ਸੁੰਦਰਤਾ ਅਤੇ ਪਰਸਨਲ ਕੇਅਰ ਸੈਕਟਰ ਵਿੱਚ ਇੱਕ ਵੱਡੀ ਬਾਜ਼ੀ ਖੇਡਣ ਲਈ ਤਿਆਰ ਹੈ ਅਤੇ ਰੇਵਲੋਨ ਇਸ ਯੋਜਨਾ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹੈ।

ਭਾਰੀ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਰੇਵਲੋਨ

ਰੇਵਲੋਨ 'ਤੇ ਬਹੁਤ ਭਾਰੀ ਕਰਜ਼ਾ ਹੈ ਅਤੇ ਕੰਪਨੀ ਨੇ ਚੈਪਟਰ 11 ਦੀਵਾਲੀਆਪਨ ਲਈ ਅਰਜ਼ੀ ਦਿੱਤੀ ਹੈ। ਇਸ ਦੇ ਤਹਿਤ ਕੰਪਨੀ ਆਪਣਾ ਕਾਰੋਬਾਰ ਜਾਰੀ ਰੱਖ ਸਕਦੀ ਹੈ ਅਤੇ ਇਸ ਦੇ ਨਾਲ ਹੀ ਕਰਜ਼ ਚੁਕਾਉਣ ਦੀ ਯੋਜਨਾ ਬਣਾ ਸਕਦੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਮੇਕਅਪ ਉਤਪਾਦਾਂ ਦੀ ਮੰਗ ਵਧੀ ਹੈ, ਰੇਵਲੋਨ ਨੂੰ ਦੂਜੇ ਬ੍ਰਾਂਡਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਿਪਸਟਿਕ ਬਣਾਉਣ ਵਾਲੀ ਇਸ ਕੰਪਨੀ ਨੇ ਆਪਣਾ ਕਾਰੋਬਾਰ ਬਚਾਉਣ ਲਈ ਕਰਜ਼ਦਾਰਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਢਹਿ-ਢੇਰੀ, ਭਾਰਤੀ ਨਿਵੇਸ਼ਕਾਂ ਨੂੰ 27 ਲੱਖ ਕਰੋੜ ਦਾ ਚੂਨਾ

Revlon 'ਤੇ ਵਿਚਾਰ ਕਿਉਂ

ਨਿਊਯਾਰਕ ਸਥਿਤ ਇਹ ਕੰਪਨੀ ਅਰਬਪਤੀ ਕਾਰੋਬਾਰੀ ਰੌਨ ਪੇਰੇਲਮੈਨ ਦੀ ਕੰਪਨੀ ਮੈਕਐਂਡਰੀਜ਼ ਫੋਰਬਸ ਦੀ ਮਲਕੀਅਤ ਹੈ। ਰੇਵਲੋਨ ਕੋਲ 15 ਤੋਂ ਵੱਧ ਬ੍ਰਾਂਡ ਹਨ ਜਿਨ੍ਹਾਂ ਵਿੱਚ ਐਲਿਜ਼ਾਬੈਥ ਆਰਡਨ ਅਤੇ ਐਲਿਜ਼ਾਬੈਥ ਟੇਲਰ ਸ਼ਾਮਲ ਹਨ। ਉਹ ਲਗਭਗ 150 ਦੇਸ਼ਾਂ ਵਿੱਚ ਵੇਚੇ ਜਾਂਦੇ ਹਨ। ਰੇਵਲੋਨ ਨੇ ਨੇਲ ਪਾਲਿਸ਼ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 5 ਨਵੰਬਰ, 1985 ਨੂੰ, ਰੇਵਲੋਨ ਕੰਪਨੀ 58 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਕੁੱਲ 2.7 ਅਰਬ ਡਾਲਰ ਡਾਲਰ ਵਿਚ Pantry Pride ਕੰਪਨੀ ਨੂੰ ਵੇਚ ਦਿੱਤੀ ਗਈ।

ਸੁੰਦਰਤਾ ਅਤੇ ਫੈਸ਼ਨ ਰਿਟੇਲਰ Nykaa ਦੀ ਸ਼ਾਨਦਾਰ ਸਫਲਤਾ ਨੇ ਦੇਸ਼ ਦੇ ਪ੍ਰਮੁੱਖ ਉਦਯੋਗਿਕ ਘਰਾਣਿਆਂ ਦਾ ਧਿਆਨ ਸੁੰਦਰਤਾ ਕਾਰੋਬਾਰ ਵੱਲ ਖਿੱਚਿਆ ਹੈ। ਟਾਟਾ ਗਰੁੱਪ ਵੀ ਇਕ ਵਾਰ ਫਿਰ ਇਸ ਕਾਰੋਬਾਰ 'ਚ ਵਾਪਸੀ ਦੀ ਯੋਜਨਾ ਬਣਾ ਰਿਹਾ ਹੈ।

ਗਰੁੱਪ ਨੇ 23 ਸਾਲ ਪਹਿਲਾਂ ਇਹ ਕਾਰੋਬਾਰ ਛੱਡ ਦਿੱਤਾ ਸੀ। ਪਰ ਦੇਸ਼ ਵਿੱਚ ਕਾਸਮੈਟਿਕਸ ਦੀ ਮਾਰਕੀਟ ਤੇਜ਼ੀ ਨਾਲ ਵਧ ਰਹੀ ਹੈ ਅਤੇ 2025 ਤੱਕ 20 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਕੁਝ ਦਹਾਕੇ ਪਹਿਲਾਂ ਤੱਕ, ਟਾਟਾ ਸਮੂਹ ਦਾ ਲੈਕਮੇ ਬ੍ਰਾਂਡ ਸੁੰਦਰਤਾ ਖੇਤਰ ਵਿੱਚ ਬੋਲਦਾ ਸੀ। ਪਰ 1998 ਵਿੱਚ, ਟਾਟਾ ਨੇ ਲੈਕਮੇ ਨੂੰ ਯੂਨੀਲੀਵਰ ਪੀਐਲਸੀ ਦੀ ਸਥਾਨਕ ਇਕਾਈ ਨੂੰ ਵੇਚ ਦਿੱਤਾ।

ਇਹ ਵੀ ਪੜ੍ਹੋ : Viacom18 ਨੇ ਖ਼ਰੀਦੇ IPL ਦੇ ਡਿਜੀਟਲ ਮੀਡੀਆ ਅਧਿਕਾਰ, ਲਗਾਈ ਇੰਨੇ ਹਜ਼ਾਰ ਕਰੋੜ ਦੀ ਬੋਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News