ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ''ਚ ਸ਼ਾਮਲ

06/20/2020 5:27:40 PM

ਨਵੀਂ ਦਿੱਲੀ (ਵਾਰਤਾ) : ਜਿਓ ਪਲੇਟਫਾਰਮਸ ਵਿਚ ਆਏ ਨਿਵੇਸ਼ ਅਤੇ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਸ਼ੇਅਰ ਦੀ ਕੀਮਤ ਰਿਕਾਡਰ ਸਿਖ਼ਰ 'ਤੇ ਪੁੱਜਣ ਨਾਲ ਮੁਕੇਸ਼ ਅੰਬਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਫੋਰਬਸ ਦੀ ਰਿਅਲ ਟਾਈਮ ਅਰਬਪਤੀਆਂ ਦੀ ਸੂਚੀ ਵਿਚ ਮੁਕੇਸ਼ ਅੰਬਾਨੀ 9ਵੇਂ ਸਥਾਨ 'ਤੇ ਕਾਬਿਜ ਹਨ। ਰਿਅਲ ਟਾਈਮ ਅਰਬਪਤੀਆਂ ਦੀ ਸੂਚੀ ਉਨ੍ਹਾਂ ਦੀ ਦਿਨ-ਪ੍ਰਤੀਦਿਨ ਦੀ ਜਾਇਦਾਦ ਦੇ ਮੁਲਾਂਕਣ ਦੇ ਆਧਾਰ 'ਤੇ ਜ਼ਾਰੀ ਕੀਤੀ ਜਾਂਦੀ ਹੈ। ਏਸ਼ੀਆ ਦੇ ਸਭ ਤੋਂ ਅਮੀਰ ਸ਼੍ਰੀ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਦੀ ਸ਼ੁੱਕਰਵਾਰ ਨੂੰ ਰਿਕਾਡਰ ਕੀਮਤ ਅਤੇ ਜਿਓ ਪਲੇਟਫਾਰਮਸ ਵਿਚ 115693.93 ਕਰੋੜ ਦੇ ਨਿਵੇਸ਼ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ ਵੱਧ ਕੇ ਸਾਢੇ 64 ਅਰਬ ਡਾਲਰ ਦੇ ਬਰਾਬਰ ਹੋ ਗਈ, ਜਿਸ ਨਾਲ ਉਹ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੇ ਕਲੱਬ ਵਿਚ ਵੀ ਸ਼ਾਮਿਲ ਹੋ ਗਏ ਹਨ।

ਪਹਿਲੇ 10 ਵਿਚ ਅਮਰੀਕੀ ਅਰਬਪਤੀਆਂ ਦਾ ਬੋਲਬਾਲਾ ਹੈ। ਅਮਰੀਕਾ ਦੇ 7 ਅਰਬਪਤੀ ਪਹਿਲੇ 10 ਵਿਚ ਸ਼ਾਮਲ ਹਨ । ਐਮਜ਼ੋਨ ਦੇ ਮਾਲਿਕ ਜੇਫ ਬੋਜੇਸ ਪਹਿਲੇ ਨੰਬਰ 'ਤੇ ਹਨ। ਇਸਦੇ ਇਲਾਵਾ ਫ਼ਰਾਂਸ ਅਤੇ ਸਪੇਨ ਦਾ ਵੀ ਇਕ-ਇਕ ਅਰਬਪਤੀ ਪਹਿਲੇ 10 ਵਿਚ ਸ਼ਾਮਲ ਹਨ। ਮੁਕੇਸ਼ ਅੰਬਾਨੀ ਏਸ਼ੀਆ ਦੇ ਇਕਮਾਤਰ ਧਨਕੁਬੇਰ ਹਨ ਜੋ ਦੁਨੀਆ ਦੇ ਸਭ ਤੋਂ 10 ਅਮੀਰ ਲੋਕਾਂ ਵਿਚ ਸ਼ਾਮਲ ਹਨ। ਚੀਨ ਦਾ ਇਕ ਵੀ ਅਰਬਪਤੀ ਪਹਿਲੇ 10 ਵਿਚ ਨਹੀਂ ਹੈ  ਚੀਨ ਦੇ ਮੇ ਹੁਆਤੇਂਗ 19ਵੇਂ ਸਥਾਨ 'ਤੇ ਹਨ। ਸ਼੍ਰੀ ਅੰਬਾਨੀ ਨੇ ਕੱਲ ਹੀ ਰਿਲਾਇੰਸ ਇੰਡਸਟਰੀਜ ਨੂੰ ਟੀਚੇ ਤੋਂ 9 ਮਹੀਨੇ ਪਹਿਲਾਂ ਪੂਰੀ ਤਰ੍ਹਾਂ ਨਾਲ ਕਰਜ਼ਮੁਕਤ ਹੋਣ ਦਾ ਐਲਾਨ ਕੀਤਾ ਸੀ। ਰਿਲਾਇੰਸ ਨੂੰ ਤੈਅ ਸਮੇਂ ਤੋਂ ਪਹਿਲਾਂ ਕਰਜ਼ਮੁਕਤ ਕਰਨ ਵਿਚ ਫੇਸਬੁੱਕ ਸਮੇਤ 10 ਨਿਵੇਸ਼ਕਾਂ ਦੇ ਨਿਵੇਸ਼ ਦਾ ਮੁੱਖ ਯੋਗਦਾਨ ਹੈ। ਉਨ੍ਹਾਂ ਦੀ ਰਿਲਾਇੰਸ ਇੰਡਸਟਰੀਜ਼ ਵਿਚ 42 ਫ਼ੀਸਦੀ ਹਿੱਸੇਦਾਰੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਦੀ ਸ਼ੁੱਕਰਵਾਰ ਨੂੰ ਕੀਮਤ 107.30 ਰੁਪਏ ਅਰਥਾਤ 6.48 ਫ਼ੀਸਦੀ ਵੱਧ ਕੇ 1763.20 ਰੁਪਏ ਹੋ ਗਈ। ਇਸ ਸਾਲ 23 ਮਾਰਚ ਨੂੰ ਕੰਪਨੀ ਦੇ ਸ਼ੇਅਰ ਦੀ ਕੀਮਤ 867.20 ਰੁਪਏ ਸੀ ਅਤੇ ਸਿਰਫ 59 ਕਾਰੋਬਾਰੀ ਦਿਨਾਂ ਵਿਚ ਦੁਗਣੀ ਤੋਂ ਜ਼ਿਆਦਾ ਹੋ ਗਈ। ਰਿਲਾਇੰਸ 11 ਲੱਖ ਕਰੋੜ ਰੁਪਏ ਬਾਜ਼ਾਰ ਪੂੰਜੀਕਰਣ ਵਾਲੀ ਪਹਿਲੀ ਕੰਪਨੀ ਵੀ ਬਣ ਗਈ। ਸ਼੍ਰੀ ਅੰਬਾਨੀ ਨੇ 12 ਅਗਸਤ 2019 ਨੂੰ ਆਰ.ਆਈ.ਐਲ. ਨੂੰ ਮਾਰਚ 2021 ਤੱਕ ਕਰਜ਼ਮੁਕਤ ਕਰਨ ਦਾ ਟੀਚਾ ਤੈਅ ਕੀਤਾ ਸੀ ਅਤੇ ਇਸ ਸਾਲ 31 ਮਾਰਚ ਤੱਕ ਸਮੂਹ 'ਤੇ 1 ਲੱਖ 61 ਹਜ਼ਾਰ 35 ਕਰੋੜ ਰੁਪਏ ਦਾ ਸ਼ੁੱਧ ਕਰਜ਼ ਸੀ। ਕੰਪਨੀ ਨੇ 10 ਨਿਵੇਸ਼ਕਾਂ ਦੇ ਗਿਆਰਾਂ ਪ੍ਰਸਤਾਵਾਂ ਅਤੇ ਰਾਈਟ ਇਸ਼ਿਊ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਤਾਲਾਬੰਦੀ ਦੇ ਬਾਵਜੂਦ ਸਿਰਫ 58 ਦਿਨ ਵਿਚ ਕੁੱਲ 1 ਲੱਖ 68 ਹਜ਼ਾਰ 818 ਕਰੋੜ ਰੁਪਏ ਜੁਟਾ ਲਏ ਜੋ ਉਸ ਦੇ ਸ਼ੁੱਧ ਕਰਜ਼ ਦੀ ਤੁਲਣਾ ਵਿਚ ਜ਼ਿਆਦਾ ਰਾਸ਼ੀ ਹੈ।

ਕੰਪਨੀ ਨੇ ਜਿਓ ਪਲੇਟਫਾਰਮਸ ਵਿਚ 11 ਨਿਵੇਸ਼ ਪ੍ਰਸਤਾਵਾਂ ਵਿਚ 24.70 ਫ਼ੀਸਦੀ ਇਕਵਿਟੀ ਵੇਚ ਕੇ 1 ਲੱਖ 15 ਹਜ਼ਾਰ 693 ਕਰੋੜ 93 ਲੱਖ ਰੁਪਏ ਜੁਟਾਏ। ਇਸ ਦੇ ਇਲਾਵਾ 30 ਸਾਲਾਂ ਵਿਚ ਪਹਿਲੀ ਵਾਰ ਲਾਏ ਰਾਈਟ ਇਸ਼ਿਊ ਨਾਲ 53124.20 ਕਰੋੜ੍ਹ ਰੁਪਏ ਦੀ ਰਾਸ਼ੀ ਹੈ। ਕਿਸੇ ਗੈਰ ਵਿੱਤੀ ਸੰਸਥਾ ਦੇ 10 ਸਾਲਾਂ ਵਿਚ ਆਏ ਰਾਈਟ ਇਸ਼ਿਊ ਨੂੰ ਤਾਲਾਬੰਦੀ ਕਾਰਨ ਤਰਲਤਾ ਦੀ ਤੰਗੀ ਦੇ ਬਾਵਜੂਦ ਆਕਾਰ ਦੀ ਤੁਲਣਾ ਵਿਚ 1.59 ਗੁਣਾ ਜ਼ਿਆਦਾ ਗਾਹਕ ਮਿਲੇ। ਕੰਪਨੀ ਨੇ 15 ਸ਼ੇਅਰਾਂ 'ਤੇ ਇਕ ਸ਼ੇਅਰ ਰਾਈਟ ਇਸ਼ਿਊ 'ਤੇ ਦਿੱਤਾ ਹੈ। ਰਿਲਾਇੰਸ ਦੀ ਪੈਟਰੋ ਸੰਯੁਕਤ ਉਦਮ ਵਿਚ ਬੀਪੀ ਨੂੰ ਵੇਚੀ ਇਕਵਿਟੀ ਨੂੰ ਮਿਲਾ ਕੇ ਕੁੱਲ ਜੁਟਾਈ ਰਕਮ 1.75 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ।


cherry

Content Editor

Related News