ਮੁਕੇਸ਼ ਅੰਬਾਨੀ ਨੂੰ ਅਰਬਾਂ ਡਾਲਰ ਦਾ ਝਟਕਾ, ਦੁਨੀਆ ਦੇ ਅਰਬਪਤੀਆਂ ਦੀ ਲਿਸਟ ’ਚ ਇਕ ਪੜਾਅ ਹੋਰ ਤਿਲਕੇ
Tuesday, Jan 26, 2021 - 09:14 AM (IST)
 
            
            ਨਵੀਂ ਦਿੱਲੀ (ਇੰਟ.) - ਰਿਲਾਇੰਸ ਇੰਡਸਟਰੀਜ ਦੇ ਚੇਅਰਮੈਨ ਅਰਬਪਤੀ ਮੁਕੇਸ਼ ਅੰਬਾਨੀ ਨੂੰ ਅੱਜ 3.6 ਡਾਲਰ ਦਾ ਝਟਕਾ ਲੱਗਾ ਹੈ। ਉਨ੍ਹਾਂ ਦੀ ਜਾਇਦਾਦ ਘਟਕੇ ਹੁਣ 75.8 ਅਰਬ ਡਾਲਰ ਰਹਿ ਗਈ ਹੈ। ਇਸਦਾ ਕਾਰਣ ਉਹ ਦੁਨੀਆ ਦੇ ਟਾਪ-10 ਅਰਬਪਤੀਆਂ ਦੀ ਲਿਸਟ ਤੋਂ ਬਾਹਰ ਹੋ ਕੇ 12ਵੇਂ ਸਥਾਨ ’ਤੇ ਆ ਗਏ ਹਨ। ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਰਿਲਾਇੰਸ ਇੰਡਸਟਰੀਜ ਲਿਮਟਿਡ ਨੇ ਐਲਾਨ ਕੀਤਾ ਸੀ ਕਿ ਤੇਲ-ਤੋਂ-ਰਸਾਇ ਣ ਕਾਰੋਬਾਰ ਲਈ ਵੱਖਰੀ ਇਕਾਈ ਬਣਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਖਬਰ ਤੋਂ ਬਾਅਦ ਯਾਨੀ ਸੋਮਵਾਰ 11.40 ਵਜੇ ’ਤੇ ਸੈਂਸੈਕਸ ’ਚ ਆਰ. ਆਈ. ਐੱਲ. ਦੇ ਸ਼ੇਅਰ ਸਭ ਤੋਂ ਜ਼ਿਆਦਾ 4.35 ਫੀਸਦੀ ਦੇ ਨੁਕਸਾਨ ਨਾਲ 1960.50 ਰੁਪਏ ’ਤੇ ਆ ਗਏ। ਇਸ ਨਾਲ ਮੁਕੇਸ਼ ਅੰਬਾਨੀ ਦੀ ਜਾਇਦਾਦ ’ਚ ਗਿਰਾਵਟ ਆਈ ਹੈ।
ਇਹ ਵੀ ਪਡ਼੍ਹੋ : ਵੱਡੀ ਖ਼ਬਰ! ਨਵੀਂ ਕਾਰ ਖਰੀਦਣ ਵਾਲਿਆਂ ਲਈ ਬਦਲ ਸਕਦੇ ਹਨ ਇਹ ਨਿਯਮ
ਮੁਕੇਸ਼ ਅੰਬਾਨੀ ਦੇ ਸਿਰ ਤੋਂ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਦਾ ਤਾਜ਼ ਖੋਹਣ ਵਾਲੇ ਚੀਨ ਦੇ ਬੋਤਲਬੰਦ ਪਾਣੀ ਦੇ ਵਿਕਰੇਤਾ ਝੋਂਗ ਸ਼ਾਨਸ਼ਾਨ ਹੁਣ ਦੁਨੀਆ ਦੇ 6ਵੇਂ ਸਭ ਤੋਂ ਵੱਡੇ ਅਮੀਰ ਹਨ।
ਜੁਕਰਬਰਗ ਅਤੇ ਸ਼ਾਨਸ਼ਾਨ ਵਿਚਾਲੇ ਲਗਭਗ 8 ਅਰਬ ਡਾਲਰ ਦਾ ਫਰਕ
ਫੋਰਬਸ ਰੀਅਲ ਟਾਈਮ ਬਿਲੀਅਨੇਅਰ ਇੰਡੈਕਸ ਦੀ ਤਾਜ਼ਾ ਲਿਸਟ ਮੁਤਾਬਕ ਹੁ ਣ ਜੁਕਰਬਰਗ ਅਤੇ ਸ਼ਾਨਸ਼ਾਨ ਵਿਚਾਲੇ ਲਗਭਗ 8 ਅਰਬ ਡਾਲਰ ਦਾ ਫਰਕ ਹੋ ਗਿਆ ਹੈ। ਜੁਕਰਬਰਗ 100.4 ਅਰਬ ਡਾਲਰ ਦੀ ਕੁਲ ਨੈੱਟਵਰਥ ਦੇ ਨਾਲ ਦੁਨੀਆ ਦੇ ਟਾਪ-10 ਅਮੀਰਾਂ ਦੀ ਲਿਸਟ ’ਚ 5ਵੇਂ ਨੰਬਰ ’ਤੇ ਹਨ, ਜਦਕਿ ਸ਼ਾਨਸ਼ਾਨ 92.9 ਅਰਬ ਡਾਲਰ ਦੀ ਜਾਇਦਾਦ ਦੇ ਨਾਲ 6ਵੇਂ ਨੰਬਰ ’ਤੇ।
ਇਹ ਵੀ ਪਡ਼੍ਹੋ : ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            