MRF ਨੇ ਬਣਾਇਆ ਰਿਕਾਰਡ, 1 ਲੱਖ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਭਾਰਤ ਦਾ ਪਹਿਲਾ ਸਟਾਕ ਬਣਿਆ

Tuesday, Jun 13, 2023 - 03:59 PM (IST)

MRF ਨੇ ਬਣਾਇਆ ਰਿਕਾਰਡ, 1 ਲੱਖ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਭਾਰਤ ਦਾ ਪਹਿਲਾ ਸਟਾਕ ਬਣਿਆ

ਨਵੀਂ ਦਿੱਲੀ - ਦੇਸ਼ ਦੀ ਪ੍ਰਮੁੱਖ ਟਾਇਰ ਨਿਰਮਾਤਾ ਕੰਪਨੀ MRF ਨੇ ਮੰਗਲਵਾਰ ਨੂੰ ਦਲਾਲ ਸਟਰੀਟ 'ਤੇ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ MRF ਕੰਪਨੀ ਦਾ ਸਟਾਕ 1 ਲੱਖ ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ। ਨਾਲ ਹੀ MRF 1 ਲੱਖ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਸਟਾਕ ਬਣ ਗਿਆ। 

ਇਹ ਵੀ ਪੜ੍ਹੋ : ਵਿਦੇਸ਼ਾਂ ਤੱਕ ਪਹੁੰਚੇਗੀ ਅੰਮ੍ਰਿਤਸਰ ਦੀ ਬਾਸਮਤੀ ਦੀ ਮਹਿਕ, 80 ਪਿੰਡਾਂ ਦੇ ਕਿਸਾਨਾਂ ਨੇ ਲਿਆ ਵੱਡਾ ਅਹਿਦ

ਦੱਸ ਦੇਈਏ ਕਿ MRF ਅਜਿਹੀ ਪਹਿਲੀ ਭਾਰਤੀ ਕੰਪਨੀ ਹੈ, ਜਿਸ ਦੇ ਸ਼ੇਅਰ ਦੀ ਕੀਮਤ 1 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। BSE 'ਤੇ MRF ਦੇ ਸ਼ੇਅਰ 1.37 ਫ਼ੀਸਦੀ ਦੇ ਵਾਧੇ ਦੇ ਨਾਲ 100,300 ਰੁਪਏ ਪ੍ਰਤੀ ਸ਼ੇਅਰ ਦੇ ਨਵੇਂ 52-ਹਫ਼ਤੇ ਦੇ ਉੱਚੇ ਪੱਧਰ 'ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਮਈ ਦੇ ਮਹੀਨੇ MRF ਦੇ ਸ਼ੇਅਰ 66.50 ਰੁਪਏ ਦੇ ਹੇਠਲੇ ਪੱਧਰ ਦੇ ਕਾਰਨ 1 ਲੱਖ ਰੁਪਏ ਦੇ ਅੰਕ ਨੂੰ ਨਹੀਂ ਛੂਹ ਸਕੇ ਸਨ। 13 ਜੂਨ ਨੂੰ ਸਟਾਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)

 


author

rajwinder kaur

Content Editor

Related News