ਇਸ ਸਾਲ ਦੀਆਂ ਗਰਮੀਆਂ ''ਚ 30 ਨਵੇਂ ਉਤਪਾਦ ਪੇਸ਼ ਕਰੇਗੀ ਮਦਰ ਡੇਅਰੀ

Monday, Mar 25, 2024 - 10:41 AM (IST)

ਇਸ ਸਾਲ ਦੀਆਂ ਗਰਮੀਆਂ ''ਚ 30 ਨਵੇਂ ਉਤਪਾਦ ਪੇਸ਼ ਕਰੇਗੀ ਮਦਰ ਡੇਅਰੀ

ਬਿਜ਼ਨੈੱਸ ਡੈਸਕ : ਮਦਰ ਡੇਅਰੀ ਇਨ੍ਹਾਂ ਗਰਮੀਆਂ 'ਚ ਮੁੱਖ ਤੌਰ 'ਤੇ ਆਈਸਕ੍ਰੀਮ ਅਤੇ ਦਹੀ ਸ਼੍ਰੇਣੀਆਂ 'ਚ 30 ਨਵੇਂ ਉਤਪਾਦ ਪੇਸ਼ ਕਰੇਗੀ। ਕੰਪਨੀ ਨੂੰ ਖਪਤਕਾਰ ਮੰਗ 'ਚ 25 ਤੋਂ 30 ਫ਼ੀਸਦੀ ਦੇ ਵਾਧੇ ਦੀ ਆਸ ਹੈ। ਦਿੱਲੀ ਐੱਨ. ਸੀ. ਆਰ. ਦੀ ਮੋਹਰੀ ਦੁੱਧ ਸਪਲਾਈਕਰਤਾ ਮਦਰ ਡੇਅਰੀ ਕੋਲ ਕੰਪਨੀ ਦੀ ਮਾਲਕੀ ਵਾਲੇ 9 ਡੇਅਰੀ ਪ੍ਰਾਸੈਸਿੰਗ ਪਲਾਂਟ ਹਨ, ਜਿਨ੍ਹਾਂ ਦੀ ਕੁਲ ਸਮਰੱਥਾ 50 ਲੱਖ ਲਿਟਰ ਰੋਜ਼ਾਨਾ ਤੋਂ ਵੱਧ ਦੀ ਹੈ। 

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਇਸ ਮਾਮਲੇ ਦੇ ਸਬੰਧ ਵਿਚ ਮਦਰ ਡੇਅਰੀ ਫਰੂਟਸ ਐਂਡ ਵੈਜੀਟੇਬਲਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਮਨੀ ਬੰਦਲਿਸ਼ ਨੇ ਕਿਹਾ ਕਿ ਗਰਮੀ ਸਾਡੇ ਕਾਰੋਬਾਰ ਲਈ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਮੌਸਮ ਹੈ, ਖ਼ਾਸ ਕਰ ਕੇ ਆਈਸਕ੍ਰੀਮ, ਦਹੀ ਅਤੇ ਪੀਣ ਵਾਲੇ ਪਦਾਰਥ ਵਰਗੀਆਂ ਸ਼੍ਰੇਣੀਆਂ ਲਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਈ. ਐੱਮ. ਡੀ.) ਦੀ ਇਸ ਸਾਲ ਆਮ ਤੋਂ ਵੱਧ ਤਾਪਮਾਨ ਅਤੇ ਭਿਆਨਕ ਗਰਮੀ ਦੀ ਆਸ ਹੈ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News