ਰੂਸ ਦੇ ਕੇਂਦਰੀ ਬੈਂਕ ਨੇ ਕੀਤਾ ਐਲਾਨ, ਇਸ ਤਰੀਖ਼ ਤੱਕ ਖੁੱਲ੍ਹੇਗੀ ਮਾਸਕੋ ਸਟਾਕ ਮਾਰਕੀਟ

Sunday, Mar 13, 2022 - 12:26 PM (IST)

ਮਾਸਕੋ : ਰੂਸ ਦੇ ਕੇਂਦਰੀ ਬੈਂਕ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਉਹ 18 ਮਾਰਚ ਤੱਕ ਮਾਸਕੋ ਸਟਾਕ ਐਕਸਚੇਂਜ ਦੇ ਇਕਵਿਟੀ ਬਾਜ਼ਾਰਾਂ 'ਤੇ ਵਪਾਰ ਦੁਬਾਰਾ ਸ਼ੁਰੂ ਨਹੀਂ ਕਰੇਗਾ। CNN ਨੇ ਬੈਂਕ ਆਫ ਰੂਸ ਦੇ ਹਵਾਲੇ ਨਾਲ ਕਿਹਾ ਕਿ ਵਿਦੇਸ਼ੀ ਮੁਦਰਾ ਬਾਜ਼ਾਰ ਸੋਮਵਾਰ ਨੂੰ ਸਵੇਰੇ 10 ਵਜੇ (ਸਥਾਨਕ ਸਮੇਂ) 'ਤੇ ਖੁੱਲ੍ਹੇਗਾ ਅਤੇ ਉਤਪਾਦ ਵਪਾਰ ਵੀ ਉਦੋਂ ਹੀ ਸ਼ੁਰੂ ਹੋਵੇਗਾ।

ਬੈਂਕ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਕਿ ਸ਼ੇਅਰ ਬਾਜ਼ਾਰ 'ਤੇ ਅਗਲੇ ਹਫਤੇ ਦੇ ਫੈਸਲੇ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਸ਼ੇਅਰ ਬਾਜ਼ਾਰ ਬੰਦ ਹੈ। ਸੀਐਨਐਨ ਨੇ ਦੱਸਿਆ ਕਿ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਹੋਰ ਪੱਛਮੀ ਸਹਿਯੋਗੀਆਂ ਦੁਆਰਾ ਰੂਸ 'ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਰੂਸੀ ਰੂਬਲ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਰਿਕਾਰਡ ਗਿਰਾਵਟ ਦਰਜ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News