ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
Saturday, Apr 01, 2023 - 11:09 AM (IST)
ਨਵੀਂ ਦਿੱਲੀ- ਨਿਵਾਸੀਆਂ ਦੀ ਬੇਨਤੀ 'ਤੇ ਫਰਵਰੀ 'ਚ ਇਕ ਕਰੋੜ ਤੋਂ ਜ਼ਿਆਦਾ ਮੋਬਾਇਲ ਨੰਬਰਾਂ ਨੂੰ ਆਧਾਰ ਨਾਲ ਜੋੜਿਆ ਗਿਆ। ਸ਼ੁੱਕਰਵਾਰ ਨੂੰ ਇਕ ਅਧਿਕਾਰਿਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ) ਦੇ ਅਨੁਸਾਰ ਪਿਛਲੇ ਮਹੀਨੇ ਮੋਬਾਇਲ ਨੰਬਰਾਂ ਨੂੰ ਆਧਾਰ ਨਾਲ ਜੋੜਣ 'ਚ 93 ਫ਼ੀਸਦੀ ਦਾ ਵਾਧਾ ਹੋਇਆ। ਜਨਵਰੀ ਮਹੀਨੇ 'ਚ 56.7 ਲੱਖ ਪੰਜੀਕਰਣ ਹੋਏ ਸਨ।
ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਬਿਆਨ 'ਚ ਕਿਹਾ ਗਿਆ ਹੈ ਕਿ ਨਿਵਾਸੀਆਂ ਦੀਆਂ ਬੇਨਤੀਆਂ 'ਤੇ ਫਰਵਰੀ 2023 'ਚ ਆਧਾਰ ਨਾਲ 1.09 ਕਰੋੜ ਤੋਂ ਜ਼ਿਆਦਾ ਮੋਬਾਇਲ ਨੰਬਰ ਜੋੜੇ ਗਏ, ਜੋ ਇਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ 93 ਫ਼ੀਸਦੀ ਜ਼ਿਆਦਾ ਹਨ। ਆਧਾਰ ਨਾਲ ਮੋਬਾਇਲ ਨੰਬਰਾਂ ਦੇ ਪੰਜੀਕਰਣ 'ਚ ਤੇਜ਼ੀ ਦਾ ਇਕ ਮੁੱਖ ਕਾਰਨ ਆਧਾਰ ਨੂੰ ਪੈਨ ਨਾਲ ਜੋੜਣਾ ਹੈ। ਇਕ ਅਨੁਮਾਨ ਦੇ ਮੁਤਾਬਕ ਹੁਣ ਤੱਕ 90 ਕਰੋੜ ਆਧਾਰਧਾਰਕਾਂ ਨੇ ਆਪਣੇ ਮੋਬਾਇਲ ਨੰਬਰਾਂ ਨੂੰ ਆਪਣੀ ਵਿਲੱਖਣ ਪਛਾਣ ਨਾਲ ਜੋੜਿਆ ਹੈ।
ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਇਸ 'ਚ ਕਿਹਾ ਗਿਆ ਹੈ ਕਿ ਯੂ.ਆਈ.ਡੀ.ਏ.ਆਈ. ਨੇ ਕਲਿਆਣਕਾਰੀ ਸੇਵਾਵਾਂ ਅਤੇ ਵੱਖ-ਵੱਖ ਤਰ੍ਹਾਂ ਦੀ ਸਵੈ-ਇਛੱਕ ਸੇਵਾਵਾਂ ਦੀ ਵਰਤੋਂ ਕਰਦੇ ਸਮੇਂ ਜ਼ਿਆਦਾ ਕੁਸ਼ਲ ਸੰਪਰਕ ਲਈ ਭਾਰਤੀਆਂ ਨੂੰ ਆਪਣੇ ਆਧਾਰ ਨੂੰ ਆਪਣੇ ਮੋਬਾਇਲ ਨੰਬਰ ਨਾਲ ਜੋੜਣ ਲਈ ਕਿਹਾ ਗਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।