ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ

Friday, Nov 24, 2023 - 06:22 PM (IST)

ਬਿਜ਼ਨੈੱਸ ਡੈਸਕ : ਬ੍ਰਿਟੇਨ ਦਾ ਮਲਟੀਨੈਸ਼ਨਲ ਬਾਰਕਲੇਜ਼ ਬੈਂਕ ਵੱਡੀਆਂ ਛਾਂਟੀਆਂ ਦੀ ਤਿਆਰੀ ਕਰ ਰਿਹਾ ਹੈ। ਇਕ ਬਿਲੀਅਨ ਪੌਂਡ ਜਾਂ 1.25 ਬਿਲੀਅਨ ਡਾਲਰ ਦੀ ਲਾਗਤ ਨਾਲ ਕਟੌਤੀ ਲਈ ਘੱਟੋ-ਘੱਟ 2000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਬਾਰਕਲੇਜ਼ ਬੈਂਕ ਦੁਨੀਆ ਦਾ 10ਵਾਂ ਸਭ ਤੋਂ ਵੱਡਾ ਬੈਂਕ ਹੈ ਅਤੇ ਇਸ ਦੇ 81000 ਤੋਂ ਜ਼ਿਆਦਾ ਕਰਮਚਾਰੀ ਹਨ। ਇਸ ਬੈਂਕ ਦੀ ਸਥਾਪਨਾ 333 ਸਾਲ ਪਹਿਲਾਂ 1690 'ਚ ਹੋਈ ਸੀ।

ਇਹ ਵੀ ਪੜ੍ਹੋ - ਪੈਸੇ ਨਾਲ ਜੁੜੀਆਂ ਇਹ 5 ਆਦਤਾਂ ਬਦਲ ਸਕਦੀਆਂ ਹਨ ਤੁਹਾਡੀ ਜ਼ਿੰਦਗੀ, ਜ਼ਰੂਰ ਦਿਓ ਧਿਆਨ

ਕੀ ਭਾਰਤੀ ਕਰਮਚਾਰੀਆਂ 'ਤੇ ਪਵੇਗਾ ਇਸ ਦਾ ਅਸਰ
ਬਾਰਕਲੇਜ਼ ਬੈਂਕ ਵਿੱਚ ਵੱਡੇ ਪੱਧਰ 'ਤੇ ਹੋਣ ਵਾਲੀ ਛਾਂਟੀ ਦੀਆਂ ਖ਼ਬਰਾਂ ਦੇ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਦਾ ਭਾਰਤ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਅਸਰ ਪਵੇਗਾ? ਬਾਰਕਲੇਜ਼ ਬੈਂਕ ਦੀ ਇਸ ਛਾਂਟੀ ਦਾ ਅਸਰ ਮੁੱਖ ਤੌਰ 'ਤੇ ਬ੍ਰਿਟਿਸ਼ ਬੈਂਕ ਦਫ਼ਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਪੈਣ ਵਾਲਾ ਹੈ। ਬੈਂਕ ਦੇ ਮੈਨੇਜਰ ਸਮੀਖਿਆ ਦੇ ਕੰਮ 'ਚ ਰੁੱਝੇ ਹੋਏ ਹਨ ਅਤੇ ਜੇਕਰ ਕੰਪਨੀ ਆਪਣੀ ਯੋਜਨਾ 'ਤੇ ਅੱਗੇ ਵਧਦੀ ਹੈ ਤਾਂ ਘੱਟੋ-ਘੱਟ 1500 ਤੋਂ 2000 ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਰੇ 'ਚ ਪੈ ਸਕਦੀਆਂ ਹਨ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਖ਼ਰਚਿਆਂ ਵਿੱਚ 1 ਬਿਲੀਅਨ ਪੌਂਡ ਦੀ ਕਟੌਤੀ ਕਰਨ ਦਾ ਟੀਚਾ 
ਬਾਰਕਲੇਜ਼ ਦੇ ਸੀਈਓ ਸੀ.ਐੱਸ. ਵੈਂਕਟਕ੍ਰਿਸ਼ਨਨ (C.S.Venkatakrishnan) ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਆਉਣ ਵਾਲੇ ਦਿਨਾਂ 'ਚ ਕੁਝ ਬਿਲੀਅਨ ਪੌਂਡ ਦੇ ਖ਼ਰਚ 'ਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਟੌਤੀ ਦਾ ਅਸਰ ਸਭ ਤੋਂ ਜ਼ਿਆਦਾ ਬਾਲਕਲੇਜ਼ ਐਗਜ਼ੀਕਿਊਸ਼ਨ ਸਰਵਿਸਿਜ਼, ਜਿਸ ਨੂੰ BX ਵਜੋਂ ਜਾਣਿਆ ਜਾਂਦਾ ਹੈ, ਉਸ 'ਚ ਕੰਮ ਕਰਨ ਵਾਲੇ ਕਰਮਚਾਰੀਆਂ 'ਤੇ ਪਵੇਗਾ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News