ਵੱਡੀ ਖ਼ਬਰ! 10 ਸਰਕਾਰੀ ਬੈਂਕਾਂ ਦੀਆਂ 2,100 ਤੋਂ ਵੱਧ ਸ਼ਾਖਾਵਾਂ ਦਾ ਵਜੂਦ ਖ਼ਤਮ

Sunday, May 09, 2021 - 02:51 PM (IST)

ਵੱਡੀ ਖ਼ਬਰ! 10 ਸਰਕਾਰੀ ਬੈਂਕਾਂ ਦੀਆਂ 2,100 ਤੋਂ ਵੱਧ ਸ਼ਾਖਾਵਾਂ ਦਾ ਵਜੂਦ ਖ਼ਤਮ

ਇੰਦੌਰ- ਬੈਂਕਾਂ ਦੇ ਮਹਾ ਰਲੇਵੇਂ ਤੋਂ ਬਾਅਦ 10 ਸਰਕਾਰੀ ਬੈਂਕਾਂ ਦੀਆਂ 2,100 ਤੋਂ ਵੱਧ ਸ਼ਾਖਾਵਾਂ ਦਾ ਵਜੂਦ ਖ਼ਤਮ ਹੋ ਗਿਆ ਹੈ। ਇਕ ਆਰ. ਟੀ. ਆਈ. ਵਿਚ ਇਸ ਦਾ ਖ਼ੁਲਾਸਾ ਹੋਇਆ ਹੈ। ਮੱਧ ਪ੍ਰਦੇਸ਼ ਦੇ ਕਸਬੇ ਨੀਮਚ ਦੇ ਇਕ ਆਰ. ਟੀ. ਆਈ. ਦਾਇਰਕਰਤਾ ਚੰਦਰਸ਼ੇਖਰ ਗੌੜ ਨੇ ਐਤਵਾਰ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਨੇ ਉਨ੍ਹਾਂ ਨੂੰ ਸੂਚਨਾ ਦੇ ਅਧਿਕਾਰ ( ਆਰ. ਟੀ. ਆਈ. ) ਤਹਿਤ ਇਹ ਜਾਣਕਾਰੀ ਦਿੱਤੀ ਹੈ।

ਰਿਜ਼ਰਵ ਬੈਂਕ ਨੇ ਦੱਸਿਆ ਹੈ ਕਿ ਵਿੱਤੀ ਸਾਲ 2020-21 ਵਿਚ 10 ਸਰਕਾਰੀ ਬੈਂਕਾਂ ਦੀਆਂ ਕੁੱਲ 2,118 ਸ਼ਾਖਾਵਾਂ ਜਾਂ ਤਾਂ ਹਮੇਸ਼ਾ ਲਈ ਬੰਦ ਕਰ ਦਿੱਤੀਆਂ ਗਈਆਂ ਜਾਂ ਇਨ੍ਹਾਂ ਨੂੰ ਦੂਜੀਆਂ ਬੈਂਕ ਸ਼ਾਖਾਵਾਂ ਵਿਚ ਮਿਲਾ ਦਿੱਤਾ ਗਿਆ ਹੈ।

ਇਸ ਜਾਣਕਾਰੀ ਅਨੁਸਾਰ, ਵਿੱਤੀ ਸਾਲ 2020-21 ਵਿਚ ਬੈਂਕ ਆਫ਼ ਬੜੌਦਾ ਦੀਆਂ ਵੱਧ ਤੋਂ ਵੱਧ 1,283 ਸ਼ਾਖਾਵਾਂ ਦੀ ਹੋਂਦ ਖ਼ਤਮ ਹੋ ਗਈ ਹੈ। ਸਟੇਟ ਬੈਂਕ ਆਫ਼ ਇੰਡੀਆ ਦੀਆਂ 332, ਪੀ. ਐੱਨ. ਬੀ. ਦੀਆਂ 169, ਯੂਨੀਅਨ ਬੈਂਕ ਆਫ਼ ਇੰਡੀਆਂ ਦੀਆਂ 124, ਕੇਨਰਾ ਬੈਂਕ ਦੀਆਂ 107, ਇੰਡੀਅਨ ਓਵਰਸੀਜ਼ ਬੈਂਕ ਦੀਆਂ 53, ਸੈਂਟਰਲ ਬੈਂਕ ਆਫ਼ ਇੰਡੀਆਂ ਦੀਆਂ 43, ਇੰਡੀਅਨ ਬੈਂਕ ਦੀਆਂ ਪੰਜ ਅਤੇ ਬੈਂਕ ਆਫ਼ ਮਹਾਰਾਸ਼ਟਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੀ ਇਕ-ਇਕ ਸ਼ਾਖਾ ਬੰਦ ਹੋਈ ਹੈ। 

ਇਹ ਵੀ ਪੜ੍ਹੋ- ਮਹਿੰਦਰਾ ਦੇ ਗਾਹਕਾਂ ਲਈ ਵੱਡੀ ਖ਼ਬਰ, ਇਹ ਮੌਕਾ ਨਿਕਲ ਗਿਆ ਤਾਂ ਫਿਰ ਪਛਤਾਓਗੇ

ਹਾਲਾਂਕਿ, ਇਸ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਦੌਰਾਨ ਇਨ੍ਹਾਂ ਬੈਂਕਾਂ ਦੀਆਂ ਕਿੰਨੀਆਂ ਸ਼ਾਖਾਵਾਂ ਹਮੇਸ਼ਾ ਲਈ ਬੰਦ ਕਰ ਦਿੱਤੀਆਂ ਗਈਆਂ ਅਤੇ ਕਿੰਨੀਆਂ ਨੂੰ ਦੂਜੀਆਂ ਸ਼ਾਖਾਵਾਂ ਵਿਚ ਮਿਲਾ ਦਿੱਤਾ ਗਿਆ। ਰਿਜ਼ਰਵ ਬੈਂਕ ਨੇ ਆਰ. ਟੀ. ਆਈ. ਵਿਚ ਦੱਸਿਆ ਕਿ ਵਿੱਤੀ ਸਾਲ 2020-21 ਵਿਚ ਬੈਂਕ ਆਫ਼ ਇੰਡੀਆ ਤੇ ਯੂਕੋ ਬੈਂਕ ਦੀ ਕੋਈ ਸ਼ਾਖਾ ਬੰਦ ਨਹੀਂ ਹੋਈ। ਗੌਰਤਲਬ ਹੈ ਕਿ ਪਿਛਲੇ ਵਿੱਤੀ ਸਾਲ ਵਿਚ 10 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਉਨ੍ਹਾਂ ਨੂੰ 4 ਵੱਡੇ ਬੈਂਕਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਸਰਕਾਰੀ ਬੈਂਕਾਂ ਦੀ ਗਿਣਤੀ ਘੱਟ ਕੇ 12 ਰਹਿ ਗਈ ਹੈ।

ਇਹ ਵੀ ਪੜ੍ਹੋ- FD ਗਾਹਕਾਂ ਲਈ ਵੱਡੀ ਖ਼ਬਰ, ਸਾਲ ਦੇ ਡਿਪਾਜ਼ਿਟ 'ਤੇ ਇੱਥੇ ਇੰਨਾ ਬਣੇਗਾ ਪੈਸਾ


author

Sanjeev

Content Editor

Related News