ਹਾੜੀ ਸੈਸ਼ਨ ''ਚ ਜ਼ਿਆਦਾ ਉਤਪਾਦਨ ਦੇ ਆਸਾਰ

01/28/2020 12:44:34 PM

ਨਵੀਂ ਦਿੱਲੀ—ਚਾਲੂ ਹਾੜੀ ਸੈਸ਼ਨ ਦੌਰਾਨ ਪੂਰੀ ਨਮੀ ਨਾਲ ਇਸ ਸਾਲ ਦੇਸ਼ 'ਚ ਫਸਲਾਂ ਦੇ ਰਕਬੇ ਨੇ ਕ੍ਰਿਤੀਮਾਨ ਸਥਾਪਿਤ ਕੀਤਾ ਹੈ। ਕਣਕ ਅਤੇ ਛੋਲਿਆਂ ਦੇ ਰਕਬੇ 'ਚ ਰਿਕਾਰਡ ਦਰਜ ਕੀਤਾ ਗਿਆ ਹੈ। ਇਸ ਨਾਲ ਹਾੜੀ ਸੈਸ਼ਨ 'ਚ ਫਸਲਾਂ ਦਾ ਉਤਪਾਦਨ ਸਰਕਾਰੀ ਅਨੁਮਾਨ ਤੋਂ ਵੀ ਵਧੀਆ ਹੋਣ ਦੀ ਸੰਭਾਵਨਾ ਹੈ। ਫਸਲ ਉਤਪਾਦਨ ਦਾ ਅਨੁਮਾਨ ਲਗਾਉਣ ਵਾਲੀ ਨਿੱਜੀ ਪ੍ਰਬੰਧਨ ਕੰਪਨੀ ਨੈਸ਼ਨਲ ਕੋਲੇਟਰਲ ਮੈਨੇਜਮੈਂਟ ਸਰਵਿਸੇਜ਼ ਲਿਮਟਿਡ (ਐੱਨ.ਸੀ.ਐੱਮ.ਐੱਲ.) ਨੇ ਹਾੜੀ ਸੈਸ਼ਨ ਦੇ ਆਪਣੇ ਪਹਿਲੇ ਉਤਪਾਦਨ ਅਨੁਮਾਨ 'ਚ ਉਤਪਾਦਨ ਪਿਛਲੇ ਸਾਲ ਅਤੇ ਸਰਕਾਰੀ ਟੀਚੇ ਤੋਂ ਵੀ ਜ਼ਿਆਦਾ ਰਹਿਣ ਦਾ ਸੰਭਾਵਨਾ ਜਤਾਈ ਹੈ। ਇਸ ਅਨੁਮਾਨ 'ਚ ਛੋਲਿਆਂ ਦਾ ਉਤਪਾਦਨ ਘੱਟ ਦੱਸਿਆ ਗਿਆ ਹੈ ਜਦੋਂਕਿ ਸਰਕਾਰ ਨੇ ਛੋਲਿਆਂ ਦਾ ਉਤਪਾਦਨ ਟੀਚਾ ਜ਼ਿਆਦਾ ਰੱਖਿਆ ਹੈ।
ਖੇਤੀਬਾੜੀ ਮੰਤਰਾਲੇ ਮੁਤਾਬਕ ਦੇਸ਼ 'ਚ 654.13 ਹੈਕਟੇਅਰ 'ਚ ਬਿਜਾਈ ਹੋਈ ਹੈ, ਜਦੋਂਕਿ ਪਿਛਲੇ ਸਾਲ 597.52 ਲੱਖ ਹੈਕਟੇਅਰ 'ਚ ਬਿਜਾਈ ਹੋਈ ਸੀ। ਇਸ ਸਾਲ 56.61 ਲੱਖ ਹੈਕਟੇਅਰ ਰਕਬਾ ਵਧਿਆ ਹੈ। ਜ਼ਿਆਦਾ ਬਿਜਾਈ ਅਤੇ ਖੇਤਾਂ 'ਚ ਪੂਰੀ ਨਮੀ ਦੀ ਵਜ੍ਹਾ ਨਾਲ ਇਸ ਸਾਲ ਵਧੀਆ ਉਤਪਾਦਨ ਦੇ ਆਸਾਰ ਹਨ। ਸਰਕਾਰ ਨੇ ਚਾਲੂ ਹਾੜੀ ਸੈਸ਼ਨ 'ਚ ਫਸਲ ਉਤਪਾਦਨ ਦੀ ਟੀਚਾ 1,534.61 ਲੱਖ ਟਨ ਰੱਖਿਆ ਹੈ। ਐੱਨ.ਸੀ.ਐੱਮ.ਐੱਲ. ਨੇ ਹਾੜੀ ਸੈਸ਼ਨ ਦੇ ਆਪਣੇ ਪਹਿਲੇ ਉਤਪਾਦਨ ਅਨੁਮਾਨ 'ਚ ਉਤਪਾਦਨ 1,633.91 ਲੱਖ ਟਨ ਰਹਿਣ ਦਾ ਅਨੁਮਾਨ ਜਤਾਇਆ ਹੈ ਜੋ ਸਰਕਾਰੀ ਟੀਚੇ ਅਤੇ ਪਿਛਲੇ ਸਾਲ ਦੇ ਉਤਪਾਦਨ ਤੋਂ ਜ਼ਿਆਦਾ ਹੈ। ਖੇਤੀਬਾੜੀ ਮੰਤਰਾਲੇ ਮੁਤਾਬਕ ਹਾੜੀ ਸੈਸ਼ਨ 2018-19 'ਚ ਕੁਲ ਉਤਪਾਦਨ 1,542.19 ਲੱਖ ਟਨ ਸੀ। ਐੱਨ.ਸੀ.ਐੱਮ.ਐੱਲ. ਦੇ ਅਨੁਮਾਨ ਮੁਤਾਬਕ ਚਾਲੂ ਹਾੜੀ ਸੈਸ਼ਨ 'ਚ ਕੁਲ ਉਤਪਾਦਨ ਪਿਛਲੇ ਸੈਸ਼ਨ ਦੀ ਤੁਲਨਾ 'ਚ ਕਰੀਬ ਛੇ ਫੀਸਦੀ ਅਤੇ ਸਰਕਾਰੀ ਅਨੁਮਾਨ ਤੋਂ 6.5 ਫੀਸਦੀ ਜ਼ਿਆਦਾ ਰਹੇਗਾ।
ਨਵੰਬਰ ਤੋਂ ਅਪ੍ਰੈਲ ਤੱਕ ਚੱਲਣ ਵਾਲੇ ਹਾੜੀ ਸੈਸ਼ਨ 'ਚ ਸਾਲ ਦੇ ਕਰੀਬ ਅੱਜ ਫੂਡ ਦਾ ਉਤਪਾਦਨ ਹੁੰਦਾ ਹੈ। ਐੱਨ.ਸੀ.ਐੱਮ.ਐੱਲ. ਦੇ ਮੁਤਾਬਕ ਇਸ ਵਾਰ ਮਾਨਸੂਨ 'ਚ ਆਮ ਤੋਂ ਕਰੀਬ 10 ਫੀਸਦੀ ਜ਼ਿਆਦਾ ਬਾਰਿਸ਼ ਹੋਈ ਜਿਸ ਕਾਰਨ ਖੇਤਾਂ 'ਚ ਨਮੀ ਬਣੀ ਰਹੀ ਅਤੇ ਇਸ ਕਾਰਨ ਕਰਕੇ ਫਸਲ ਵਧੀਆ ਹੈ। ਹਾੜੀ ਸੀਜ਼ਨ ਦੀ ਸਭ ਤੋਂ ਪ੍ਰਮੁੱਖ ਫਸਲ ਕਣਕ ਦਾ ਉਤਪਾਦਨ ਪਿਛਲੇ ਸੈਸ਼ਨ ਤੋਂ 6.27 ਫੀਸਦੀ ਵਧ ਕੇ 1,090.3 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜਦੋਂਕਿ ਪਿਛਲੇ ਸਾਲ 1,021.90 ਲੱਖ ਟਨ ਉਤਪਾਦਨ ਹੋਇਆ ਸੀ। ਕਣਕ ਉਤਪਾਦਨ ਜ਼ਿਆਦਾ ਹੋਣ ਦਾ ਇਕ ਮੁੱਖ ਕਾਰਨ ਰਕਬਾ ਵਧਣਾ ਹੈ। ਖੇਤੀਬਾੜੀ ਮੰਤਰਾਲੇ ਮੁਤਾਬਕ ਹੁਣ ਤੱਕ 334.35 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਜੋ ਪਿਛਲੇ ਸਾਲ ਤੋਂ 35.28 ਲੱਖ ਹੈਕਟੇਅਰ ਜ਼ਿਆਦਾ ਹੈ। ਬਿਜਾਈ ਦੇਰ ਨਾਲ ਸ਼ੁਰੂ ਹੋਣ ਨਾਲ ਸਰਕਾਰ ਨੇ ਚਾਲੂ ਸੈਸ਼ਨ 'ਚ 1,005 ਲੱਖ ਟਨ ਕਣਕ ਉਤਪਾਦਨ ਦੀ ਟੀਚਾ ਰੱਖਿਆ ਸੀ।


Aarti dhillon

Content Editor

Related News