ਹਵਾਈ ਅੱਡਿਆਂ ''ਤੇ ਨਿਯਮਾਂ ਦੇ ਉਲੰਘਣ ਲਈ ਹੁਣ ਜ਼ਿਆਦਾ ਜ਼ੁਰਮਾਨਾ

Thursday, Jul 27, 2017 - 10:44 AM (IST)

ਨਵੀਂ ਦਿੱਲੀ—ਹਵਾਈ ਅੱਡਿਆਂ 'ਤੇ ਨਿਯਮਾਂ ਦਾ ਉਲੰਘਣ ਕਰਨ 'ਤੇ ਹੁਣ ਜ਼ਿਆਦਾ ਜ਼ੁਰਮਾਨਾ ਚੁਕਾਉਣਾ ਹੋਵੇਗਾ ਕਿਉਂਕਿ ਭਾਰਤੀ ਹਵਾਈ ਅੱਡਾ ਅਥਾਰਿਟੀ (ਏ. ਏ. ਆਈ. ) ਨੇ ਜ਼ੁਰਮਾਨੇ ਦੀ ਰਾਸ਼ੀ 'ਚ ਸੰਸ਼ੋਧਨ ਕੀਤਾ ਹੈ। ਏ. ਏ. ਆਈ. ਦੇ ਚੇਅਰਮੈਨ ਗੁਰੂਪ੍ਰਸ਼ਾਦ ਮੋਹਪਾਤਰਾ ਨੇ ਕਿਹਾ ਕਿ ਪਹਿਲਾਂ ਦੀ ਜ਼ੁਰਮਾਨੇ ਰਾਸ਼ੀ ਬਦਲਦੇ ਸਮੇਂ ਮੁਤਾਬਕ ਉਚਿਤ ਨਹੀਂ ਸੀ ਇਸ ਲਈ ਇਸ 'ਚ ਵਾਧਾ ਕੀਤਾ ਗਿਆ ਹੈ। ਸੰਸ਼ੋਧਤ ਜ਼ੁਰਮਾਨਾ ਰਾਸ਼ੀ ਨੂੰ ਅਧਿਸੂਚਿਤ ਕਰ ਦਿੱਤਾ ਗਿਆ ਹੈ। 
ਸੰਸ਼ੋਧਿਤ ਰਾਸ਼ੀ ਮੁਤਾਬਕ ਏ. ਏ. ਆਈ. ਨਿਯਮਾਂ ਦਾ ਉਲੰਘਣ ਕਰਨ ਵਾਲੇ ਵਿਅਕਤੀ ਨੂੰ ਹੁਣ 5000 ਰੁਪਏ ਤੱਕ ਦਾ ਜ਼ੁਰਮਾਨਾ ਚੁਕਾਉਣਾ ਪੈ ਸਕਦਾ ਹੈ। ਪਹਿਲਾਂ ਇਹ ਰਾਸ਼ੀ 500 ਰੁਪਏ ਸੀ।
ਉਧਰ ਲਗਾਤਾਰ ਉਲੰਘਣ 'ਤੇ ਜ਼ਿਆਦਾ ਜ਼ੁਰਮਾਨਾ ਲਗਾਇਆ ਜਾਵੇਗਾ ਜੋ ਕਿ 500 ਰੁਪਏ ਪ੍ਰਤੀ ਦਿਨ ਤੱਕ ਹੋ ਸਕਦਾ ਹੈ। ਪਹਿਲੇ ਨਿਯਮਾਂ ਮੁਤਾਬਕ ਇਹ ਰਾਸ਼ੀ 20 ਰੁਪਏ ਪ੍ਰਤੀ ਦਿਨ ਸੀ। 
ਸੰਸ਼ੋਧਿਤ ਜ਼ੁਰਮਾਨਾ ਰਾਸ਼ੀ ਨੂੰ ਏ. ਏ. ਆਈ. ਨਿਯਮਨ 2003 'ਚ ਸੰਸ਼ੋਧਨ ਦੇ ਤਹਿਤ ਅਧਿਸੂਚਿਤ ਕੀਤਾ ਗਿਆ ਹੈ। 
ਮੋਹਪਾਤਰਾ ਨੇ ਕਿਹਾ ਕਿ ਪਹਿਲੇ ਪ੍ਰਬੰਧ ਬਹੁਤ ਪੁਰਾਣੇ ਸਨ ਅਤੇ ਬਦਲਦੇ ਸਮੇਂ ਮੁਤਾਬਕ ਨਹੀਂ ਸਨ।


Related News