ਭਾਰਤ ਦੀ GDP ਪਹਿਲਾਂ ਦੇ ਮੁਕਾਬਲੇ ਘੱਟ ਡਿੱਗਣ ਦਾ ਅਨੁਮਾਨ : ਮੂਡੀਜ਼

Thursday, Nov 12, 2020 - 05:47 PM (IST)

ਨਵੀਂ ਦਿੱਲੀ— ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਲਈ ਵਿਕਾਸ ਦਰ ਦੇ ਅਨੁਮਾਨ 'ਚ ਵੀਰਵਾਰ ਨੂੰ ਆਪਣੇ ਪਿਛਲੇ ਅਨੁਮਾਨ ਦੇ ਮੁਕਾਬਲੇ ਕੁਝ ਸੁਧਾਰ ਕੀਤਾ।

ਮੂਡੀਜ਼ ਨੇ 2020 'ਚ ਭਾਰਤੀ ਅਰਥਵਿਵਸਥਾ 'ਚ 8.9 ਫ਼ੀਸਦੀ ਗਿਰਾਵਟ ਆਉਣ ਦਾ ਅਨੁਮਾਨ ਜਤਾਇਆ ਹੈ, ਜਦੋਂ ਕਿ ਪਹਿਲਾਂ ਉਸ ਨੇ 9.6 ਫ਼ੀਸਦੀ ਗਿਰਾਵਟ ਆਉਣ ਦਾ ਅਨੁਮਾਨ ਲਾਇਆ ਸੀ।

ਮੂਡੀਜ਼ ਨੇ ਕਿਹਾ ਕਿ ਲੰਮੇ ਅਤੇ ਸਖ਼ਤ ਲਾਕਡਾਊਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਫਿਰ ਤੋਂ ਪਟੜੀ 'ਤੇ ਵਾਪਸ ਆ ਰਹੀ ਹੈ ਪਰ ਇਹ ਸੁਧਾਰ ਖਿੰਡਿਆ ਹੋਇਆ ਹੈ।

ਮੂਡੀਜ਼ ਨੇ 2021 ਲਈ ਵੀ ਦੇਸ਼ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਵਧਾ ਕੇ 8.6 ਫ਼ੀਸਦੀ ਕਰ ਦਿੱਤਾ ਹੈ। ਪਹਿਲਾਂ ਇਹ 8.1 ਫ਼ੀਸਦੀ ਸੀ। ਸਾਲ 2019 'ਚ ਭਾਰਤ ਨੇ 4.8 ਫ਼ੀਸਦੀ ਦੀ ਦਰ ਨਾਲ ਆਰਥਿਕ ਵਾਧਾ ਕੀਤਾ ਸੀ। ਰੇਟਿੰਗ ਏਜੰਸੀ ਨੇ ਕਿਹਾ ਕਿ 2020 ਦੇ ਕੈਲੰਡਰ ਸਾਲ 'ਚ ਦੇਸ਼ ਦੀ ਅਰਥਵਿਵਸਥਾ 8.9 ਫ਼ੀਸਦੀ ਡਿੱਗਣ ਦਾ ਅਨੁਮਾਨ ਹੈ। ਪਹਿਲਾਂ ਇਹ ਅਨੁਮਾਨ 9.6 ਫ਼ੀਸਦੀ ਦੀ ਗਿਰਾਵਟ ਦਾ ਸੀ। ਜੂਨ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ 'ਚ ਤਕਰੀਬਨ 24 ਫ਼ੀਸਦੀ ਦੀ ਵੱਡੀ ਦਰਜ ਕੀਤੀ ਗਈ ਸੀ। ਦੇਸ਼ 'ਚ 69 ਦਿਨ ਦੀ ਰਾਸ਼ਟਰ ਪੱਧਰੀ ਤਾਲਾਬੰਦੀ ਰਹੀ।


Sanjeev

Content Editor

Related News