ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ ''ਚ ਆਵੇਗੀ ਕਮੀ
Friday, Jun 16, 2023 - 01:46 PM (IST)
ਬਿਜ਼ਨੈੱਸ ਡੈਸਕ- ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਦਾ ਅਨੁਮਾਨ ਹੈ ਕਿ ਭਾਰਤ 'ਤੇ ਕਰਜ਼ੇ ਦਾ ਬੋਝ ਘੱਟ ਜਾਵੇਗਾ। ਹਾਲਾਂਕਿ ਭਾਰਤ ਦੀ ਵਿੱਤੀ ਤਾਕਤ ਲਈ ਕਰਜ਼ੇ ਦਾ ਸਸਤਾ ਹੋਣਾ ਜ਼ਰੂਰੀ ਹੈ। ਰਿਪੋਰਟ ਦੇ ਅਨੁਸਾਰ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ ਤੇਜ਼ੀ ਨਾਲ ਵਾਧਾ ਦੇਸ਼ ਦੇ ਕਰਜ਼ੇ ਦੇ ਬੋਝ 'ਚ ਗਿਰਾਵਟ ਦੇ ਅਨੁਮਾਨਾਂ 'ਚ ਇੱਕ ਮੁੱਖ ਬਿੰਦੂ ਹੈ। ਮੌਜੂਦਾ ਕੀਮਤਾਂ 'ਤੇ ਜੀ.ਡੀ.ਪੀ ਵਿਕਾਸ ਦਰ 11 ਫ਼ੀਸਦੀ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਭਾਰਤ 'ਚ ਆਮ ਸਰਕਾਰੀ ਕਰਜ਼ਾ ਮੁਕਾਬਲਤਨ ਉੱਚ ਪੱਧਰ 'ਤੇ ਹੈ। 2022-23 ਲਈ ਇਹ ਜੀ.ਡੀ.ਪੀ ਦਾ ਲਗਭਗ 81.8 ਫ਼ੀਸਦੀ ਰਿਹਾ ਹੈ, ਜਦੋਂ ਕਿ ਬੀ.ਏ.ਏ-ਰੇਟਿੰਗ ਲਈ ਇਸ ਦਾ ਔਸਤ ਲਗਭਗ 56 ਫ਼ੀਸਦੀ ਹੈ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ
ਮੂਡੀਜ਼ ਨੇ ਸਥਿਰ ਦ੍ਰਿਸ਼ਟੀਕੋਣ ਦੇ ਨਾਲ ਭਾਰਤ ਨੂੰ ਬੀ.ਏ.ਏ3 ਦੀ ਕ੍ਰੈਡਿਟ ਰੇਟਿੰਗ ਦਿੱਤੀ ਹੈ। ਬੀ.ਏ.ਏ3 ਸਭ ਤੋਂ ਘੱਟ ਨਿਵੇਸ਼ ਗ੍ਰੇਡ ਹੈ। ਰੇਟਿੰਗ ਨੂੰ ਅਪਗ੍ਰੇਡ ਕਰਨ ਨੂੰ ਲੈ ਕੇ ਮੂਡੀਜ਼ ਦੇ ਪ੍ਰਤੀਨਿਧ ਸ਼ੁੱਕਰਵਾਰ ਨੂੰ ਸਰਕਾਰੀ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ। ਇਸ ਮੀਟਿੰਗ ਨੂੰ ਰੇਟਿੰਗ ਸੁਧਾਰਨ ਦੀ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੇਬੀ ਨੇ ਬਦਲੇ ਨਿਯਮ, ਬੱਚਿਆਂ ਦੇ ਨਾਂ ’ਤੇ ਮਿਊਚੁਅਲ ਫੰਡ ’ਚ ਨਿਵੇਸ਼ ਹੋਇਆ ਸੌਖਾਲਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।