ਮੂਡੀਜ਼ ਨੇ ਪਹਿਲੀ ਵਾਰ ਘਟਾਈ ਕੁਵੈਤ ਦੀ ਦਰਜਾਬੰਦੀ, ਪਸਰਿਆ ਆਰਥਿਕ ਸੰਕਟ

Thursday, Sep 24, 2020 - 05:47 PM (IST)

ਮੂਡੀਜ਼ ਨੇ ਪਹਿਲੀ ਵਾਰ ਘਟਾਈ ਕੁਵੈਤ ਦੀ ਦਰਜਾਬੰਦੀ, ਪਸਰਿਆ ਆਰਥਿਕ ਸੰਕਟ

ਨਵੀਂ ਦਿੱਲੀ — ਕੋਰੋਨਾ ਵਾਇਰਸ ਨੇ ਦੁਨੀਆ ਭਰ ਦੀ ਆਰਥਿਕਤਾ 'ਤੇ ਡੂੰਘੀ ਸੱਟ ਮਾਰੀ ਹੈ। ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਵਿਸ਼ਵ ਭਰ ਵਿਚ ਫਿਰ ਤੋਂ ਤਾਲਾਬੰਦੀ ਲਾਗੂ ਕਰਨ ਦੀ ਚਰਚਾ ਹੋ ਰਹੀ ਹੈ। ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਦੇਸ਼ ਕੁਵੈਤ ਵੀ ਕੋਰੋਨਾ ਦੀ ਮਾਰ ਤੋਂ ਬਚ ਨਹੀਂ ਸਕਿਆ ਹੈ। ਰੇਟਿੰਗ ਏਜੰਸੀ ਮੂਡੀਜ਼ ਨੇ ਤਰਲਤਾ ਦੇ ਜੋਖਮ, ਕਮਜ਼ੋਰ ਸ਼ਾਸਨ ਅਤੇ ਸੰਸਥਾਗਤ ਤਾਕਤ ਦਾ ਹਵਾਲਾ ਦਿੰਦੇ ਹੋਏ ਕੁਵੈਤ ਦੀ ਰੇਟਿੰਗ ਨੂੰ ਘਟਾਇਆ ਹੈ।

ਪਹਿਲੀ ਵਾਰ ਘਟਾਈ ਗਈ ਰੇਟਿੰਗ

ਇਹ ਪਹਿਲੀ ਵਾਰ ਹੈ ਜਦੋਂ ਮੂਡੀਜ਼ ਨੇ ਕੁਵੈਤ ਦੀ ਦਰਜਾਬੰਦੀ ਨੂੰ ਘਟਾ ਦਿੱਤਾ ਹੋਵੇ। ਮੂਡੀਜ਼ ਇਨਵੈਸਟਰ ਸਰਵਿਸ ਨੇ ਕੁਵੈਤ ਦੀ ਰੇਟਿੰਗ ਨੂੰ ਏ 1 ਤੋਂ ਘਟਾ ਕੇ ਏਏ 2 ਕਰ ਦਿੱਤਾ ਹੈ। ਦਰਅਸਲ ਕੋਰੋਨਾ ਵਾਇਰਸ ਮਹਾਮਾਰੀ ਨੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਕਮੀ ਲਿਆਂਦੀ ਹੈ। ਇਸ ਦੇ ਨਾਲ ਹੀ ਨਵੇਂ ਕਰਜ਼ੇ ਦੇ  ਕਾਨੂੰਨ ਨੂੰ ਲੈ ਕੇ ਸਰਕਾਰ ਅਤੇ ਸੰਸਦ ਵਿਚਕਾਰ ਤਕਰਾਰ ਕਾਰਨ ਸਰਕਾਰੀ ਖਰਚਿਆਂ ਵਿਚ ਤੇਜ਼ੀ ਨਹੀਂ ਆ ਰਹੀ ਹੈ। ਪਰ 140 ਅਰਬ ਡਾਲਰ ਦੀ ਆਰਥਿਕਤਾ ਨੂੰ ਹੁਣ 46 ਅਰਬ ਡਾਲਰ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਇਸ ਲਈ ਰੇਟਿੰਗ ਘਟੀ

ਖਾੜੀ ਦੇਸ਼ ਕੁਵੈਤ ਕੋਲ ਤੇਲ ਦਾ ਭੰਡਾਰ ਹੈ। ਪਰ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਨੇ ਇਸ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਸੰਦਰਭ ਵਿਚ ਰੇਟਿੰਗ ਏਜੰਸੀ ਨੇ ਕਿਹਾ ਕਿ ਫਿਊਚਰ ਜੈਨਰੇਸ਼ਨ ਫੰਡ (ਐੱਫਜੀਐਫ) ਵਿਚ ਰੱਖੀ ਗਈ ਸਾਵਰੇਨ ਵੈਲਥ ਫੰਡ ਐਸੇਟਸ (ਐਸਡਬਲਯੂਐਫਏ) ਤੇ ਕਰਜ਼ਾ ਜਾਰੀ ਕਰਨ ਜਾਂ ਲੈਣ ਲਈ ਕਾਨੂੰਨੀ ਪ੍ਰਵਾਨਗੀ ਦੀ ਘਾਟ ਦੇ ਕਾਰਨ ਮੌਜੂਦਾ ਨਕਦੀ ਸਰੋਤ ਖ਼ਤਮ ਹੋਣ ਦੇ ਕਰੀਬ ਹਨ। ਸਤੰਬਰ ਵਿਚ ਕੁਵੈਤ ਨੂੰ ਬਚਤ ਲਈ 2020-21 ਦੇ ਬਜਟ ਵਿਚ ਤਿੰਨ ਅਰਬ ਡਾਲਰ ਦੀ ਕਟੌਤੀ ਕਰਨੀ ਪਈ ਸੀ। ਸਰਕਾਰ ਪੈਸਾ ਲਗਾਉਣ ਲਈ ਅੰਤਰਰਾਸ਼ਟਰੀ ਨਿਵੇਸ਼ਕਾਂ ਨਾਲ ਗੱਲਬਾਤ ਕਰ ਸਕਦੀ ਹੈ।


author

Harinder Kaur

Content Editor

Related News