ਬਜਟ 2025 ਤੋਂ ਪਹਿਲਾਂ ਅਰਥਸ਼ਾਸਤਰੀਆਂ ਨਾਲ ਮੋਦੀ ਨੇ ਕੀਤੀ ਬੈਠਕ, ਇਨ੍ਹਾਂ ਗੰਭੀਰ ’ਤੇ ਚਰਚਾ

Wednesday, Dec 25, 2024 - 10:51 AM (IST)

ਬਜਟ 2025 ਤੋਂ ਪਹਿਲਾਂ ਅਰਥਸ਼ਾਸਤਰੀਆਂ ਨਾਲ ਮੋਦੀ ਨੇ ਕੀਤੀ ਬੈਠਕ, ਇਨ੍ਹਾਂ ਗੰਭੀਰ  ’ਤੇ ਚਰਚਾ

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਉੱਘੇ ਅਰਥਸ਼ਾਸਤਰੀਆਂ ਨਾਲ ਆਉਣ ਵਾਲੇ ਬਜਟ ’ਤੇ ਉਨ੍ਹਾਂ ਦੇ ਸੁਝਾਅ ਤੇ ਵਿਚਾਰ ਜਾਣਨ ਲਈ ਬੈਠਕ ਕੀਤੀ ਜਿਸ ’ਚ ਰੁਜ਼ਗਾਰ ਪੈਦਾ ਕਰਨ, ਖੇਤੀ ਉਤਪਾਦਕਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ

ਨੀਤੀ ਆਯੋਗ ’ਚ ਹੋਈ ਇਸ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ 2025-26 ਦੇ ਬਜਟ ਬਾਰੇ ਅਰਥਸ਼ਾਸਤਰੀਆਂ ਤੇ ਮਾਹਿਰਾਂ ਦੇ ਵਿਚਾਰ ਤੇ ਸੁਝਾਅ ਸੁਣੇ।

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ, 2025 ਨੂੰ ਲੋਕ ਸਭਾ ’ਚ ਵਿੱਤੀ ਸਾਲ 2025-26 ’ਦਾ ਬਜਟ ਪੇਸ਼ ਕਰੇਗੀ। ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਬੈਠਕ ’ਚ ਕਿਹਾ ਕਿ 2047 ਤੱਕ ਦੇਸ਼ ਨੂੰ ਵਿਕਸਿਤ ਬਣਾਉਣ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਮਾਨਸਿਕਤਾ ’ਚ ਬੁਨਿਆਦੀ ਤਬਦੀਲੀ ਰਾਹੀਂ ਵਿਕਸਿਤ ਭਾਰਤ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :     5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਆਹ ਕਰਾਵੇਗਾ ਇਹ ਜੋੜਾ! ਖੁਦ ਲਾੜੇ ਨੇ ਦੱਸੀ ਪੂਰੀ ਗੱਲ਼

ਬੈਠਕ ’ਚ ਅਰਥ ਸ਼ਾਸਤਰੀਆਂ ਅਤੇ ਮਾਹਿਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ’ਚ ਵਿਸ਼ਵ ਪੱਧਰੀ ਆਰਥਿਕ ਅਤੇ ਸਿਆਸੀ ਗੈਰ-ਯਕੀਨੀ ਰਾਹੀਂ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨਾ, ਨੌਜਵਾਨਾਂ ਲਈ ਰੁਜ਼ਗਾਰ ਵਧਾਉਣ ਦੀਆਂ ਰਣਨੀਤੀਆਂ ਤੇ ਸਾਰੇ ਖੇਤਰਾਂ ਚ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸ਼ਾਮਲ ਹੈ।

ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਰੋਜ਼ਗਾਰ ਬਾਜ਼ਾਰ ਦੀਆਂ ਉਭਰਦੀਆਂ ਲੋੜਾਂ ਨਾਲ ਜੋੜਨ, ਖੇਤੀਬਾੜੀ ਉਤਪਾਦਕਤਾ ਵਧਾਉਣ, ਟਿਕਾਊ ਪੇਂਡੂ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਨਿੱਜੀ ਨਿਵੇਸ਼ ਨੂੰ ਖਿਚਣ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਫੰਡ ਜੁਟਾਉਣ ਬਾਰੇ ਵੀ ਸੁਝਾਅ ਦਿੱਤੇ ਗਏ।

ਇਹ ਵੀ ਪੜ੍ਹੋ :     Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ

ਬਿਆਨ ਮੁਤਾਬਕ ਬੈਠਕ ’ਚ ਵਿੱਤੀ ਸਮਾਵੇਸ਼ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਤੇ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਵੀ ਸੁਝਾਅ ਦਿੱਤੇ ਗਏ।

ਬੈਠਕ ’ਚ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਵਿਸ਼ਲੇਸ਼ਕ ਸੁਰਜੀਤ ਐੱਸ ਭੱਲਾ, ਅਸ਼ੋਕ ਗੁਲਾਟੀ, ਸੁਦੀਪਤੋ ਮੰਡਲ, ਧਰਮ ਕੀਰਤੀ ਜੋਸ਼ੀ, ਜਨਮੇਜੇ ਸਿਨ੍ਹਾ, ਮਦਨ ਸਬਨਵੀਸ, ਅਮਿਤਾ ਬੱਤਰਾ, ਕਲਾਕਾਰਾਂ ’ਚ ਰਿਧਮ ਦੇਸਾਈ, ਚੇਤਨ , ਭਰਤ ਰਾਮਾਸਵਾਮੀ, ਸੌਮਿਆ ਕਾਂਤੀ ਘੋਸ਼, ਸਿਧਾਰਥ ਸਾਨਿਆਲ, ਲਵਿਸ਼ ਭੰਡਾਰੀ, ਰਜਨੀ ਸਿਨ੍ਹਾ, ਕੇਸ਼ਬ ਦਾਸ, ਪ੍ਰੀਤਮ ਬੈਨਰਜੀ, ਰਾਹੁਲ ਬਜੋਰੀਆ, ਨਿਖਿਲ ਗੁਪਤਾ ਤੇ ਸ਼ਾਸ਼ਵਤ ਆਲੋਕ ਸ਼ਾਮਲ ਸਨ। ਇਹ ਬੈਠਕ ਆਰਥਿਕ ਵਿਕਾਸ ਦੀ ਮੰਦੀ ਦਰਮਿਆਨ ਹੋਈ ਹੈ।

ਇਹ ਵੀ ਪੜ੍ਹੋ :     ਸਿਗਰਟ ਤੇ ਤੰਬਾਕੂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ! ਕਾਨੂੰਨ ਤੋੜਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News