Iran-US ਜੰਗ ਵਿਚਾਲੇ ਮਹਿੰਗੀ ਹੋ ਗਈ ਇਹ ਮਾਮੂਲੀ ਚੀਜ਼, ਕਿਸਾਨ ਤੇ ਜੰਨਤਾ ''ਤੇ ਪੈ ਸਕਦਾ ਇਸਦਾ ਅਸਰ

Thursday, Apr 23, 2026 - 03:50 PM (IST)

Iran-US ਜੰਗ ਵਿਚਾਲੇ ਮਹਿੰਗੀ ਹੋ ਗਈ ਇਹ ਮਾਮੂਲੀ ਚੀਜ਼, ਕਿਸਾਨ ਤੇ ਜੰਨਤਾ ''ਤੇ ਪੈ ਸਕਦਾ ਇਸਦਾ ਅਸਰ

ਬਿਜਨੈਸ ਡੈਸਕ : ਈਰਾਨ ਇਜ਼ਰਾਇਲ ਦੇ ਵਧਦੇ ਤਣਾਅ ਦਾ ਅਸਰ ਹੁਣ ਸਿੱਧਾ ਆਮ ਲੋਕਾਂ ਦੀ ਥਾਲੀ ਵਿੱਚ ਪਹੁੰਚ ਗਿਆ ਹੈ । ਯੁੱਧ ਦੇ ਕਾਰਨ ਵਰਤੋਂ ਚੀਜ਼ਾਂ ਵਿੱਚ ਭਾਰੀ ਵਾਧਾ ਆਇਆ ਹੈ, ਜਿਸ ਵਿੱਚ ਦੱਖਣੀ ਏਸ਼ੀਆ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਹੋਰ ਮਹਿੰਗੀਆਂ ਹੋਣ ਦਾ ਖਤਰਾ ਵਧ ਗਿਆ ਹੈ ।

ਇਸ ਰਿਪੋਰਟ ਦੇ ਅਨੁਸਾਰ ਭਾਰਤ ਨੂੰ ਹੁਣ ਯੂਰੀਆ ਖਾਦ ਲਈ 935 ਤੋਂ 959 ਡਾਲਰ ਪ੍ਰਤੀ ਟਨ ਤੱਕ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ, ਜਦਕਿ ਸੰਘਰਸ ਸ਼ੁਰੂ ਹੋਣ ਤੋਂ ਪਹਿਲਾ ਯੂਰੀਆ ਲਗਭਗ 490 ਡਾਲਰ ਪ੍ਰਤੀ ਟਨ ਮਿਲ ਰਿਹਾ ਸੀ ਯਾਨੀ ਕਿ ਕੀਮਤਾਂ ਵਿੱਚ ਲਗਭਗ 90 ਫੀਸਦੀ ਦਾ ਵਾਧਾ ਹੋਇਆ ਹੈ । ਇਹ ਸਿਰਫ ਇਕ ਕੀਮਤ ਵਧਣ ਦੀ ਖਬਰ ਨਹੀਂ ਹੈ ਜਕਦਿ ਇਸ ਦਾ ਸਿੱਧਾ ਅਸਰ ਖਾਣ ਪੀਣ ਦੀਆਂ ਵਸਤੂਆਂ ਦੀ ਲਾਗਤ ਉੱਤੇ ਪੈਣ ਵਾਲਾ ਹੈ- ਚਾਵਲ, ਦਾਲ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ ।

ਹਜ਼ਾਰਾਂ ਰੁਪਏ ਸਸਤਾ ਹੋ ਗਿਆ ਇਹ ਸਭ ਤੋਂ ਮਹਿੰਗਾ ਸਮਾਰਟਫੋਨ, ਜਾਣੋ ਕਿਵੇ ਪਹੁੰਚੇਗਾ ਤੁਹਾਡੀ ਜ਼ੇਬ 'ਚ

ਕਰੋੜਾਂ ਲੋਕਾਂ ਦੀ ਥਾਲੀ ਉੱਤੇ ਦਿਸ ਸਕਦਾ ਅਸਰ
ਭਾਰਤ ਦੇ ਲਈ ਇਹ ਸੌਦਾ ਕਰਨਾ ਮਜ਼ਬੂਰੀ ਵੀ ਹੈ ਕਿਉਕਿ ਮਾਨਸੂਨ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਸਮੇਂ ਹੀ ਫਸਲਾਂ ਦੀ ਲਗਾਈ ਹੁੰਦੀ ਹੈ । ਯੂਰੀਆ ਦੇ ਵਗੇਰ ਚਾਵਲ, ਮੱਕੀ ਅਤੇ ਸੋਆਬੀਨ ਜਿਹੀਆਂ ਮੁੱਖ ਫਸਲਾਂ ਉਗਾਉਣਾਂ ਮੁਸ਼ਕਲ ਹੋ ਜਾਂਦਾ ਹੈ । ਜੇਕਰ ਸਮੇਂ ਉੱਤੇ ਖਾਦ ਨਹੀਂ ਮਿਲਦੀ ਤਾਂ ਕੁਝ ਮਹੀਨਿਆਂ ਵਿੱਚ ਇਸ ਦਾ ਅਸਰ ਕਰੋੜਾਂ ਲੋਕਾਂ ਦੀ ਥਾਲੀ ਵਿੱਚ ਦਿਸ ਸਕਦਾ ਹੈ ।

ਅੱਜ ਆਹਮੋ-ਸਾਹਮਣੇ ਹੋਣਗੇ 5-5 ਵਾਰ ਦੇ ਚੈਂਪੀਅਨ MI ਤੇ CSK ! ਇਨ੍ਹਾਂ 2 ਦਿੱਗਜਾਂ 'ਤੇ ਰਹਿਣਗੀਆਂ ਨਜ਼ਰਾਂ

ਭਾਵੇਂ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਯੂਰੀਆ ਆਯਾਤਕ, ਇਸ ਵਧੀ ਹੋਈ ਕੀਮਤ ਨੂੰ ਸੰਭਾਲਣ ਦੇ ਯੋਗ ਹੋ ਸਕਦਾ ਹੈ, ਪਰ ਕਈ ਹੋਰ ਵਿਕਾਸਸ਼ੀਲ ਦੇਸ਼ਾਂ ਲਈ ਸਥਿਤੀ ਗੰਭੀਰ ਹੋ ਸਕਦੀ ਹੈ। ਬੰਗਲਾਦੇਸ਼, ਪਾਕਿਸਤਾਨ ਅਤੇ ਉਪ-ਸਹਾਰਨ ਅਫਰੀਕਾ ਦੇ ਕਈ ਦੇਸ਼ਾਂ ਵਿੱਚ, ਖਾਦ ਦੀਆਂ ਕੀਮਤਾਂ ਸਿੱਧੇ ਤੌਰ 'ਤੇ ਇਹ ਨਿਰਧਾਰਤ ਕਰਦੀਆਂ ਹਨ ਕਿ ਫਸਲਾਂ ਬੀਜੀਆਂ ਜਾਣਗੀਆਂ ਜਾਂ ਨਹੀਂ। ਨਤੀਜੇ ਵਜੋਂ, ਇਹ ਦੇਸ਼ ਕਾਫ਼ੀ ਮਾਤਰਾ ਵਿੱਚ ਖਾਦ ਖਰੀਦਣ ਵਿੱਚ ਅਸਮਰੱਥ ਹੋ ਸਕਦੇ ਹਨ, ਜਿਸ ਨਾਲ ਭੋਜਨ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਜਾਰੀ ਰਹੀ, ਤਾਂ ਇਸਦਾ ਵਿਸ਼ਵ ਪੱਧਰ 'ਤੇ ਭੋਜਨ ਮਹਿੰਗਾਈ ਅਤੇ ਭੋਜਨ ਸੁਰੱਖਿਆ ਦੋਵਾਂ ਲਈ ਗੰਭੀਰ ਪ੍ਰਭਾਵ ਪੈ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

SATPAL

Content Editor

Related News