ਫੂਡ ਮੈਨੂਫੈਕਚਰਰ ਸਿਰਫ ਅਸ਼ਵਗੰਧਾ ਦੀ ਜੜ੍ਹ ਤੇ ਅਰਕ ਦੀ ਕਰਨ ਵਰਤੋਂ : FSSAI
Wednesday, Apr 22, 2026 - 02:23 PM (IST)
ਨਵੀਂ ਦਿੱਲੀ : ਫੂਡ ਸੇਫਟੀ ਰੈਗੂਲੇਟਰੀ ਐੱਫ. ਐੱਸ. ਐੱਸ. ਏ. ਆਈ. ਨੇ ਫੂਡ ਮੈਨੂਫੈਕਚਰਰਾਂ (ਖਾਧ ਨਿਰਮਾਤਾਵਾਂ) ਨੂੰ ਸਿਰਫ ਅਸ਼ਵਗੰਧਾ ਦੀਆਂ ਜੜ੍ਹਾਂ ਅਤੇ ਉਨ੍ਹਾਂ ਦੇ ਅਰਕ ਦੀ ਵਰਤੋਂ ਕਰਨ ਅਤੇ ਕਿਸੇ ਵੀ ਰੂਪ ’ਚ ਪੱਤਿਆਂ ਦੀ ਵਰਤੋਂ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਦੇ ਨਿਯਮਾਂ ਅਨੁਸਾਰ ਅਸ਼ਵਗੰਧਾ ਦੀ ਵਰਤੋਂ ਹੈਲਥ ਸਪਲੀਮੈਂਟਸ, ਪੋਸ਼ਕ ਤੱਤਾਂ, ਵਿਸ਼ੇਸ਼ ਖੁਰਾਕ ਲਈ ਖਾਧ ਪਦਾਰਥਾਂ ਅਤੇ ਡਾਕਟਰੀ ਉਦੇਸ਼ਾਂ ’ਚ ਕਰਨ ਦੀ ਇਜਾਜ਼ਤ ਹੈ।
ਐੱਫ. ਐੱਸ. ਐੱਸ. ਏ. ਆਈ. ਨੇ ਕਿਹਾ ਕਿ ਇਹ ਗੱਲ ਧਿਆਨ ’ਚ ਆਈ ਹੈ ਕਿ ਇਨ੍ਹਾਂ ਉਤਪਾਦਾਂ ਦੇ ਕੁਝ ਨਿਰਮਾਤਾ ਆਪਣੇ ਉਤਪਾਦਾਂ ’ਚ ਅਸ਼ਵਗੰਧਾ ਦੇ ਪੱਤਿਆਂ ਅਤੇ ਉਨ੍ਹਾਂ ਦੇ ਅਰਕ ਦੀ ਵਰਤੋਂ ਕਰ ਰਹੇ ਹਨ। ਫੂਡ ਸੇਫਟੀ ਰੈਗੂਲੇਟਰੀ ਨੇ ਤਾਜ਼ਾ ਸਲਾਹ ’ਚ ਸਪੱਸ਼ਟ ਕੀਤਾ,‘‘ਉਕਤ ਨਿਯਮਾਂ ਤਹਿਤ ਅਸ਼ਵਗੰਧਾ ਦੇ ਪੱਤਿਆਂ ਦੀ ਕੱਚੇ ਰੂਪ ’ਚ, ਅਰਕ ਦੇ ਰੂਪ ’ਚ ਜਾਂ ਕਿਸੇ ਹੋਰ ਤਰੀਕੇ ਨਾਲ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ।’’
ਆਯੂਸ਼ ਮੰਤਰਾਲਾ ਨੇ ਵੀ ਦਵਾਈ/ਉਤਪਾਦ ਨਿਰਮਾਤਾਵਾਂ ਨੂੰ ਸਿਰਫ ਅਸ਼ਵਗੰਧਾ ਦੀਆਂ ਜੜ੍ਹਾਂ ਅਤੇ ਉਨ੍ਹਾਂ ਦੇ ਅਰਕ ਦੀ ਹੀ ਵਰਤੋਂ ਕਰਨ ਦਾ ਨਿਰਦੇਸ਼ ਦਿੱਤਾ ਹੈ, ਪੱਤਿਆਂ ਦੀ ਨਹੀਂ। ਸੂਬਿਆਂ ਦੇ ਫੂਡ ਸੇਫਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਨੂੰ ਸਖਤ ਨਿਗਰਾਨੀ ਰੱਖਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
Related News
ਵਿਸ਼ਵ ਆਰਥਿਕਤਾ 'ਤੇ ਮੰਡਰਾ ਰਹੇ ਨੇ 7 ਵੱਡੇ ਖ਼ਤਰੇ: ਮਹਿੰਗਾਈ ਤੋਂ ਲੈ ਕੇ ਡਾਲਰ ਦੀ ਮਜ਼ਬੂਤੀ ਤੱਕ ਵਧ ਸਕਦੀ ਹੈ ਮੁਸੀਬਤ
