ਮੋਦੀ ਸਰਕਾਰ ਨੌਜਵਾਨਾਂ ਨੂੰ ਦੇ ਰਹੀ ਲੱਖਪਤੀ ਬਣਨ ਦਾ ਮੌਕਾ, ਕਰਨਾ ਹੋਵੇਗਾ ਇਹ ਕੰਮ

11/18/2017 3:11:11 PM

ਨਵੀਂ ਦਿੱਲੀ—ਮੋਦੀ ਸਰਕਾਰ ਦੇਸ਼ 'ਚ ਨੌਜਵਾਨਾਂ ਦਾ ਇੰਟਰਪ੍ਰੇਨਯੋਰਸ਼ਿਪ ਦੇ ਵੱਲ ਧਿਆਨ ਵਧਾਉਣ ਲਈ ਵੀ ਕਾਫੀ ਕੰਮ ਆ ਰਹੀ ਹੈ ਜਿਸ ਦੇ ਤਹਿਤ ਸਰਕਾਰ ਨੇ ਨੌਜਵਾਨਾਂ ਨੂੰ 18 ਲੱਖ ਰੁਪਏ ਦੀ ਵੱਡੀ ਧਨਰਾਸ਼ੀ ਜਿੱਤਣ ਦਾ ਮੌਕਾ ਦਿੱਤਾ ਹੈ। ਇਸ ਵਾਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ 18 ਲੱਖ ਦੀ ਇਨਾਮੀ ਰਾਸ਼ੀ 'ਚ ਪਹਿਲਾਂ ਇਨਾਮ 10 ਲੱਖ ਰੁਪਏ, ਦੂਜਾ ਪੰਜ ਲੱਖ ਅਤੇ ਤੀਜਾ ਇਨਾਮ 3 ਲੱਖ ਰੁਪਏ ਦਾ ਹੈ। ਇਸ ਰਾਸ਼ੀ ਨੂੰ ਜਿੱਤਣ ਲਈ ਤੁਹਾਨੂੰ ਇਸ ਦਾ ਡਿਜ਼ਾਈਨ ਬਣਾ ਕੇ ਆਨਲਾਈਨ ਜਮ੍ਹਾ ਕਰਨਾ ਹੋਵੇਗਾ।

PunjabKesari
ਇਸ ਪ੍ਰਾਜੈਕਟ ਨੂੰ ਕਰਨਾ ਹੋਵੇਗਾ ਡਿਜ਼ਾਈਨ 
ਆਇਲ ਐਂਡ ਨੈਚੁਰਲ ਗੈਸ ਕੰਪਨੀ (ਓ.ਐੱਨ.ਜੀ.ਸੀ.) ਨੇ ਸਾਲ 2016 'ਚ 100 ਕਰੋੜ ਰੁਪਏ ਤੋਂ ਇਕ ਸਟਾਰਟਅਪ ਫੰਡ ਬਣਾਇਆ ਸੀ। ਓ.ਐੱਨ.ਜੀ.ਸੀ. ਇਸ ਦੇ ਤਹਿਤ ਐਨਰਜ਼ੀ ਸੈਕਟਰ 'ਚ ਨਵੇਂ ਆਈਡੀਆ ਨੂੰ ਪ੍ਰਮੋਟ ਕਰ ਰਹੀ ਹੈ। ਇਸ ਵਾਰ ਕੰਪਨੀ ਸੋਲਰ ਚੂਲ੍ਹਾ ਦੇ ਲਈ ਸਭ ਤੋਂ ਚੰਗਾ ਡਿਜ਼ਾਈਨ ਬਣਾਉਣ ਵਾਲਿਆਂ ਨੂੰ ਇਹ ਇਨਾਮ ਦੇਵੇਗੀ। ਇਸ ਪ੍ਰਤੀਯੋਗਤਾ 'ਚ ਓ.ਐੱਨ.ਜੀ.ਸੀ. ਦੇ ਕਰਮਚਾਰੀ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਐਕਸਪਰਟ ਪੈਨਲ ਨਾਲ ਜੁੜੇ ਲੋਕ ਪ੍ਰਤੀਯੋਗਤਾ 'ਚ ਹਿੱਸਾ ਨਹੀਂ ਲੈ ਸਕਦੇ ਹਨ। 
ਰਜਿਸਟ੍ਰੇਸ਼ਨ ਦੀ ਆਖਰੀ ਤਾਰੀਕ
ਜੇਕਰ ਤੁਸੀਂ ਵੀ ਓ.ਐੱਨ.ਜੀ.ਸੀ. ਦੀ ਇਸ ਯੋਜਨਾ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 1 ਦਸੰਬਰ 2017 ਤੱਕ ਆਖਰੀ ਮੌਕਾ ਹੈ। ਸੰਬੰਧਤ ਸ਼ਰਤਾਂ 'ਚ ਕਿਹਾ ਗਿਆ ਹੈ ਕਿ ਪ੍ਰਤੀਯੋਗਤਾ 'ਚ ਓ.ਐੱਨ.ਜੀ.ਸੀ. ਦੇ ਕਰਮਚਾਰੀ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਐਕਸਪਰਟ ਪੈਨਲ ਨਾਲ ਜੁੜੇ ਲੋਕ ਹਿੱਸਾ ਨਹੀਂ ਲੈ ਸਕਦੇ। 
ਇਸ ਦਾ ਰੱਖੋ ਖਾਸ ਧਿਆਨ
ਓ.ਐੱਨ.ਜੀ.ਸੀ. ਨੇ ਸੋਲਰ ਚੂਲ੍ਹੇ ਦਾ ਡਿਜ਼ਾਈਨ ਤਿਆਰ ਕਰਦੇ ਸਮੇਂ 7 ਗੱਲਾਂ ਦੀ ਧਿਆਨ ਰੱਖਣ ਲਈ ਕਿਹਾ ਹੈ। ਇਨ੍ਹਾਂ ਗੱਲਾਂ ਦੀ ਧਿਆਨ ਰੱਖਣ ਵਾਲੇ ਨੂੰ ਵੇਟੇਜ ਦਿੱਤਾ ਜਾਵੇਗਾ। ਜੋ ਪ੍ਰਤੀਯੋਗੀ ਆਪਣੇ ਡਿਜ਼ਾਈਨ 'ਚ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਗੇ, ਉਨ੍ਹਾਂ ਦੇ ਇਨਾਮ ਜਿੱਤਣ ਦੀ ਸੰਭਾਵਨਾ ਵਧ ਜਾਵੇਗੀ।


Related News