ਮੋਦੀ ਸਰਕਾਰ ਦਾ ਵੱਡਾ ਉਪਰਾਲਾ, ਭਾਰਤ ਬ੍ਰਾਂਡ ਦੇ ਤਹਿਤ ਹੁਣ ਲੋਕਾਂ ਨੂੰ ਵੇਚੇ ਜਾਣਗੇ ਸਸਤੇ ਚੌਲ, ਜਾਣੋ ਕੀਮਤ
Thursday, Dec 28, 2023 - 10:56 AM (IST)
ਨਵੀਂ ਦਿੱਲੀ (ਇੰਟ.)– ਇਸ ਸਮੇਂ ਚੌਲਾਂ ਅਤੇ ਦਾਲਾਂ ਦੀ ਕੀਮਤ ਥੋੜੀ ਵੱਧ ਹੈ। ਇਸ ਤੋਂ ਆਮ ਆਦਮੀ ਪ੍ਰੇਸ਼ਾਨ ਨਾ ਹੋਵੇ, ਇਸ ਲਈ ਸਰਕਾਰ ਨੇ ਕਈ ਕਦਮ ਉਠਾ ਲਏ ਹਨ ਜਾਂ ਉਠਾਉਣ ਦਾ ਐਲਾਨ ਕੀਤਾ ਹੈ। ਪਹਿਲਾਂ ਤਾਂ ਸਰਕਾਰ ਨੇ ਦੇਸ਼ ਦੇ ਕਰੀਬ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਨੂੰ 5 ਸਾਲ ਲਈ ਹੋਰ ਵਧਾ ਦਿੱਤਾ। ਹੁਣ ਭਾਰਤ ਬ੍ਰਾਂਡ ਦੇ ਤਹਿਤ ਸਰਕਾਰ ਸਸਤੇ ਚੌਲ ਵੇਚਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਇਸ ਤੋਂ ਪਹਿਲਾਂ ਸਰਕਾਰ ਭਾਰਤ ਬ੍ਰਾਂਡ ਦੇ ਤਹਿਤ ਸਸਤੀ ਦਾਲ ਅਤੇ ਸਸਤਾ ਆਟਾ ਵੀ ਵੇਚਣ ਦੀ ਸ਼ੁਰੂਆਤ ਕਰ ਚੁੱਕੀ ਹੈ। ਉਂਝ ਤਾਂ ਹਾਲੇ ਭਾਰਤ ਬ੍ਰਾਂਡ ਚੌਲਾਂ ਦੀ ਕੀਮਤ ਤੈਅ ਨਹੀਂ ਹੋਇਆ ਹੈ। ਇਸ ਨੂੰ ਸਰਕਾਰੀ ਦੁਕਾਨਾਂ ਰਾਹੀਂ ਵੇਚਣ ਦੀ ਤਿਆਰੀ ਹੈ। ਬੀਤੇ ਕੁੱਝ ਸਮੇਂ ਤੋਂ ਚੌਲਾਂ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਾਲ ਚੌਲਾਂ ਦੀ ਕੀਮਤ ’ਚ 14.1 ਫ਼ੀਸਦੀ ਤੱਕ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਆਮ ਨਾਨ-ਬ੍ਰਾਂਡੇਡ ਚੌਲਾਂ ਦੀ ਕੀਮਤ ਔਸਤਨ 43.3 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ ਹੈ। ਅਜਿਹੇ ਵਿਚ ਚੌਲਾਂ ਦੀ ਕੀਮਤ ’ਚ ਆਈ ਤੇਜ਼ੀ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਭਾਰਤ ਬ੍ਰਾਂਡ ਦੇ ਤਹਿਤ ਸਸਤੇ ਚੌਲ ਵੇਚਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
25 ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ ਕੀਮਤ
ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤ ਬ੍ਰਾਂਡ ਚੌਲ ਵੇਚਣ ਦੀ ਜ਼ਿੰਮੇਵਾਰੀ ਨੈਫੇਡ ਅਤੇ ਐੱਨ. ਸੀ. ਸੀ. ਐੱਫ. ਅਤੇ ਕੇਂਦਰੀ ਭੰਡਾਰ ਵਰਗੇ ਸੰਗਠਨਾਂ ਨੂੰ ਦਿੱਤੀ ਜਾਏਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਚੌਲਾਂ ਨੂੰ ਪੈਕ ਕਰ ਕੇ ਜਨਤਕ ਵੰਡ ਪ੍ਰਣਾਲੀ ਦੇ ਦੁਕਾਨਦਾਰਾਂ ਯਾਨੀ ਰਾਸ਼ਨ ਡੀਲਰਾਂ ਰਾਹੀਂ ਵੀ ਵੇਚਿਆ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਇਸ ਦੀ ਕੀਮਤ 25 ਰੁਪਏ ਪ੍ਰਤੀ ਕਿਲੋ ਹੋ ਸਕਦੀ ਹੈ।
ਇਹ ਵੀ ਪੜ੍ਹੋ - ਵਿਗਿਆਨੀਆਂ ਦਾ ਖ਼ਾਸ ਉਪਰਾਲਾ, ਫ਼ਸਲ ਦੀ ਪੈਦਾਵਾਰ ਵਧਾਉਣ ਲਈ ਤਿਆਰ ਕੀਤੀ ‘ਇਲੈਕਟ੍ਰਾਨਿਕ ਮਿੱਟੀ’
ਐੱਨ. ਸੀ. ਸੀ. ਐੱਫ. ਦੇ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਰਾਹੀਂ ਸਸਤੇ ਚੌਲ ਦੀ ਸਪਲਾਈ ਹੋਵੇਗੀ। ਇਸ ਦੀ ਛੋਟੀ ਪੈਕਿੰਗ ਕਰਵਾ ਕੇ ਚੌਲਾਂ ਨੂੰ ਰਿਟੇਲ ਸਟੋਰ ਜਾਂ ਰਾਸ਼ਨ ਡੀਲਰਾਂ ਰਾਹੀਂ ਵੇਚਿਆ ਜਾ ਸਕਦਾ ਹੈ। ਛੋਟੀ ਪੈਕਿੰਗ ਕਿੰਨੇ ਕਿਲੋ ਦੀ ਹੋਵੇਗੀ, ਇਸ ਸਵਾਲ ’ਤੇ ਉਨ੍ਹਾਂ ਨੇ ਦੱਸਿਆ ਕਿ ਹਾਲੇ ਇਸ ਦਾ ਫ਼ੈਸਲਾ ਨਹੀਂ ਹੋਇਆ ਹੈ। ਹੋ ਸਕਦਾ ਹੈ ਕਿ ਚੌਲਾਂ ਦੀ ਪੈਕਿੰਗ 5 ਕਿਲੋ ਦੀ ਹੋਵੇ ਜਾਂ 10 ਕਿਲੋ ਦੀ। ਸਰਕਾਰ ਵਲੋਂ ਨਿਰਦੇਸ਼ ਆਵੇਗਾ ਤਾਂ ਇਸ ਦੀ ਪੈਕਿੰਗ ਇਕ ਕਿਲੋ ਜਾਂ ਦੋ ਕਿਲੋ ’ਚ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8