ਮੋਬਾਇਲ ਵਾਲੇਟ ਯੂਜ਼ਰਸ ਨੂੰ ਰਾਹਤ : 28 ਤੋਂ ਬਾਅਦ ਨਹੀਂ ਖਤਮ ਹੋਵੇਗਾ ਬੈਲੇਂਸ

02/28/2018 1:07:04 PM

ਨਵੀਂ ਦਿੱਲੀ- ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਮੋਬਾਇਲ ਵਾਲੇਟ ਯੂਜ਼ਰਸ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ 28 ਫਰਵਰੀ ਤੋਂ ਬਾਅਦ ਵੀ ਉਨ੍ਹਾਂ ਦੇ ਵਾਲੇਟ 'ਚ ਪਿਆ ਬੈਲੇਂਸ ਖਤਮ ਨਹੀਂ ਹੋਵੇਗਾ। ਇਸ ਦੇ ਨਾਲ ਹੀ ਵਾਲੇਟ 'ਚ ਪਏ ਪੈਸੇ ਦੀ ਵਰਤੋਂ ਸਾਮਾਨ ਖਰੀਦਣ 'ਚ ਵੀ ਕੀਤੀ ਜਾ ਸਕੇਗੀ। ਪੈਸਿਆਂ ਨੂੰ ਉਹ ਆਪਣੇ ਬੈਂਕ ਅਕਾਊਂਟ ਰਾਹੀਂ ਵੀ ਭੇਜ ਸਕਣਗੇ।  

ਕੇ. ਵਾਈ. ਸੀ. ਤੋਂ ਬਿਨਾਂ ਵਾਲੇਟ 'ਚ ਪੈਸਾ ਨਹੀਂ ਹੋਵੇਗਾ ਲੋਡ
ਆਰ. ਬੀ. ਆਈ. ਦੇ ਡਿਪਟੀ ਡਾਇਰੈਕਟਰ ਬੀ. ਪੀ. ਕਾਨੂੰਗੋ ਨੇ ਕਿਹਾ ਕਿ ਗਾਹਕ 1 ਮਾਰਚ ਤੋਂ ਬਿਨਾਂ ਕੇ. ਵਾਈ. ਸੀ. ਲਈ ਵਾਲੇਟ 'ਚ ਪੈਸਾ ਨਹੀਂ ਪਾ ਸਕਣਗੇ। ਇਸ ਦੇ ਨਾਲ ਹੀ ਕਿਸੇ ਨੂੰ ਵੀ ਪੈਸਾ ਭੇਜ ਵੀ ਨਹੀਂ ਸਕਣਗੇ। ਆਰ. ਬੀ. ਆਈ. ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਕਾਰਨ ਅਜਿਹਾ ਹੋਣ ਜਾ ਰਿਹਾ ਹੈ। ਆਰ. ਬੀ. ਆਈ. ਦਾ ਸਾਰੇ ਮੋਬਾਇਲ ਵਾਲੇਟ ਕੰਪਨੀਆਂ ਨੂੰ ਨਿਰਦੇਸ਼ ਹੈ ਕਿ ਉਹ ਆਪਣੇ ਯੂਜ਼ਰਸ ਦੀ ਬੇਸਿਕ ਕੇ. ਵਾਈ. ਸੀ. ਦੀ ਪ੍ਰਕਿਰਿਆ ਨੂੰ ਪੂਰਾ ਕਰ ਲੈਣ।

ਕੁਝ ਕੰਪਨੀਆਂ ਫੈਲਾ ਰਹੀਆਂ ਸਨ ਅਫਵਾਹ
ਹਾਲਾਂਕਿ ਕੁਝ ਮੋਬਾਇਲ ਵਾਲੇਟ ਕੰਪਨੀਆਂ ਗਾਹਕਾਂ 'ਚ ਇਹ ਅਫਵਾਹ ਫੈਲਾ ਰਹੀਆਂ ਸਨ ਕਿ ਉਨ੍ਹਾਂ ਦੀ ਸਰਵਿਸ 1 ਮਾਰਚ ਤੋਂ ਬਾਅਦ ਵੀ ਬਿਨਾਂ ਕੇ. ਵਾਈ. ਸੀ. ਗਾਹਕਾਂ ਲਈ ਸੁਚਾਰੀ ਰੂਪ ਨਾਲ ਚਲਦੀ ਰਹੇਗੀ। ਇਸ ਦੇ ਲਈ ਇਹ ਕੰਪਨੀਆਂ ਮੀਡੀਆ ਹਾਊਸ ਨੂੰ ਵੀ ਗਲਤ ਪ੍ਰੈੱਸ ਰਿਲੀਜ਼ ਭੇਜ ਕੇ ਗੁੰਮਰਾਹ ਕਰ ਰਹੀਆਂ ਹਨ। ਹਾਲਾਂਕਿ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇ. ਵਾਈ. ਸੀ. ਕਰਵਾਉਣਾ ਹੁਣ ਵੀ ਲਾਜ਼ਮੀ ਹੈ। ਮੋਬਾਇਲ ਵਾਲੇਟ ਕੰਪਨੀਆਂ ਨੇ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਇਕ ਅਹਿਮ ਨਿਰਦੇਸ਼ ਨੂੰ ਪੂਰਾ ਨਹੀਂ ਕੀਤਾ ਹੈ।  


Related News