ਜਲੰਧਰ 'ਚ ਗੈਂਗਸਟਰ ਸੋਨੂੰ ਖੱਤਰੀ ਦੇ 5 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ

06/29/2024 5:28:52 PM

ਜਲੰਧਰ (ਵੈੱਬ ਡੈਸਕ, ਸ਼ੋਰੀ)- ਜਲੰਧਰ ਦਿਹਾਤੀ ਪੁਲਸ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦਿਹਾਤੀ ਪੁਲਸ ਨੇ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਇਕ ਮੁਲਜ਼ਮ ਅਮਰੀਕਾ ਵਿਚ ਬੈਠੇ ਗੈਂਗਸਟਰ ਸੋਨੂੰ ਖੱਤਰੀ ਅਤੇ ਸੋਰਵ ਗੁੱਜਰ ਗਿਰੋਹ ਦੇ ਸੰਪਰਕ ਵਿਚ ਸਨ। ਉਨ੍ਹਾਂ ਨੇ ਹੁਸ਼ਿਆਰਪੁਰ ਅਤੇ ਆਦਮਪੁਰ ਵਿਚ ਆਪਣੇ ਵਿਰੋਧੀ ਗਿਰੋਹ ਦੇ ਗੁਰਗਿਆਂ ਦਾ ਕਤਲ ਕਰਨਾ ਸੀ। ਹਾਲਾਂਕਿ ਪਹਿਲਾਂ ਉਕਤ ਮੁਲਜ਼ਮ ਜਲੰਧਰ ਦਿਹਾਤੀ ਪੁਲਸ ਨੇ ਗ੍ਰਿਫ਼ਤਾਰ ਕੀਤੇ ਸੀ। 

ਪੁਲਲ ਨੇ ਦੋਸ਼ੀਆਂ ਕੋਲੋਂ ਪੰਜ ਹਥਿਆਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਸ਼ਿਵ ਦਿਆਲ ਉਰਫ਼ ਬਿੱਲਾ ਵਾਸੀ ਹੁਸ਼ਿਆਰਪੁਰ, ਜਸਵਿੰਦਰ ਸਿੰਘ ਉਰਫ਼ ਕਾਲਾ ਵਾਸੀ ਆਦਮਪੁਰ, ਹਲਜੀਤ ਸਿੰਘ ਉਰਫ਼ ਗੋਰਾ, ਚੰਦਰ ਸ਼ੇਖਰ ਉਰਫ਼ ਪੰਡਿਤ ਵਾਸੀ ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ਼ ਸੁੱਚਾ ਉਰਫ਼ ਗਿੰਡੂ ਵਾਸੀ ਕਪੂਰਥਲਾ ਦੇ ਰੂਪ ਵਿਚ ਹੋਈ ਹੈ।  ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ 4 ਪਿਸਤੌਲਾਂ, 8 ਜ਼ਿੰਦਾ ਰੌਂਦ, 8 ਮੈਗਜ਼ੀਨ, ਇਕ ਦੇਸੀ ਪਿਸਤੌਲ, ਇਕ ਜ਼ਿੰਦਾ ਰੌਦ ਅਤੇ ਦੋ ਮੋਟਰਸਾਈਕਲਾਂ ਬਰਾਮਦ ਕੀਤੀਆਂ ਹਨ। ਸਾਰਾ ਸਾਮਾਨ ਦੋਸ਼ੀਆਂ ਨੇ ਵਾਰਦਾਤ ਵਿਚ ਇਸਤੇਮਾਲ ਕਰਨਾ ਸੀ। ਕਾਲਾ ਅਤੇ ਗੋਰਾ 'ਤੇ ਪਹਿਲਾਂ ਵੀ ਲੁੱਟ ਦਾ ਇਕ-ਇਕ ਮਾਮਲਾ ਦਰਜ ਹੈ। 

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ

ਦੱਸਣਯੋਗ ਹੈ ਕਿ ਪੁਲਸ ਨੇ ਮੱਧ ਪ੍ਰਦੇਸ਼ ਦੇ ਹਥਿਆਰ ਸਪਲਾਈਰਾਂ ਲਿੰਕਜ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਕਤ ਦੋਸ਼ੀਆਂ ਨੇ ਸਿਰਫ਼ ਹਥਿਆਰਾਂ ਦੀ ਸਪਲਾਈ ਕਰਨੀ ਸੀ। ਉਕਤ ਹਥਿਆਰਾਂ ਦਾ ਪੈਸਾ ਵੀ ਵਿਦੇਸ਼ ਤੋਂ ਸਿੱਧਾ ਸਪਲਾਇਰਾਂ ਨੂੰ ਭੇਜਿਆ ਗਿਆ ਸੀ। 

ਅਮਰੀਕਾ ਤੋਂ ਦਿੱਤਾ ਸੀ ਹਥਿਆਰਾਂ ਦਾ ਆਰਡਰ 
ਮਿਲੀ ਜਾਣਕਾਰੀ ਮੁਤਾਬਕ ਹਥਿਆਰਾਂ ਦਾ ਆਰਡਰ ਅਮਰੀਕਾ ਵਿਚ ਬੈਠੇ ਸਰਗਨਾ ਵੱਲੋਂ ਦਿੱਤਾ ਗਿਆ ਸੀ। ਦੋਸ਼ੀ ਖ਼ੁਦ ਹੀ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਏ ਸਨ। ਪੁਲਸ ਨੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਕੋਰਟ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਫਿਲੌਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਫਿਲੌਰ ਨੇੜਿਓਂ ਕੀਤੀ ਹੈ। ਦੋਸ਼ੀਆਂ ਖ਼ਿਲਾਫ਼ ਥਾਣਾ ਫਿਲੌਰ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਪੁਲਸ ਦੀ ਇਤਿਹਾਸਕ ਪਹਿਲ, 56 ਹਥਿਆਰਬੰਦ ਲਾਇਸੈਂਸ ਕੀਤੇ ਰੱਦ, ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News