ਮੋਬਾਇਲ ਵਾਲੇਟ ਨਿਯਮ ਹੋਣਗੇ ਸਖਤ

06/28/2018 12:07:20 AM

ਨਵੀਂ ਦਿੱਲੀ -ਭਾਰਤੀ ਰਿਜ਼ਰਵ ਬੈਂਕ ਇਸ ਹਫਤੇ ਮੋਬਾਇਲ ਵਾਲੇਟ ਨੂੰ ਲੈ ਕੇ ਇਕ ਨਿਯਮ ਬਣਾਉਣ ਦੀ ਦਿਸ਼ਾ 'ਚ ਕਦਮ ਚੁੱਕ ਸਕਦਾ ਹੈ। ਇਸ ਲਈ ਆਰ. ਬੀ. ਆਈ. ਮੋਬਾਇਲ ਵਾਲੇਟ ਦੀ ਸੇਵਾ ਦੇਣ ਵਾਲੇ ਬੈਂਕਾਂ ਅਤੇ ਕੰਪਨੀਆਂ ਲਈ ਜਲਦੀ ਹੀ ਲਾਗੂ ਹੋਣ ਵਾਲੇ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦਾ ਹੈ।
ਇਸ ਤਰ੍ਹਾਂ ਦੀ ਯੋਜਨਾ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਮੋਬਾਇਲ ਵਾਲੇਟ ਕੰਪਨੀਆਂ ਅਤੇ ਬੈਂਕਾਂ ਨੂੰ ਇਸ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦਾ ਅਧਿਕਾਰ ਦੇਣ ਲਈ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਦੇ ਨਾਲ ਪ੍ਰਮਾਣੀਕਰਨ ਅਤੇ ਏਕੀਕਰਨ ਪ੍ਰਕਿਰਿਆ ਜ਼ਰੂਰੀ ਬਣਾਉਣ ਦਾ ਆਦੇਸ਼ ਦੇ ਸਕਦਾ ਹੈ। ਅਜਿਹੀਆਂ ਕੰਪਨੀਆਂ ਅਤੇ ਬੈਂਕਾਂ ਨੂੰ ਆਉਣ ਵਾਲੇ ਅਕਤੂਬਰ ਤਕ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਬੈਂਕਾਂ (ਕੇ. ਵਾਈ. ਸੀ.) ਅਤੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (ਪੀ. ਪੀ. ਆਈ.) ਨੂੰ ਐੱਨ. ਪੀ. ਸੀ. ਆਈ. ਦੇ ਨਾਲ ਪ੍ਰਮਾਣੀਕਰਨ ਪ੍ਰਕਿਰਿਆ ਨੂੰ ਪੂਰਾ ਕਰਨਾ ਜ਼ਰੂਰੀ ਹੈ। ਇਸ 'ਚ ਅਜੇ 3 ਤੋਂ 4 ਮਹੀਨੇ ਹੋਰ ਲੱਗ ਸਕਦੇ ਹਨ। ਇਸ ਲਈ ਆਰ. ਬੀ. ਆਈ. ਵੱਲੋਂ ਜਾਰੀ ਹੋਣ ਵਾਲੀਆਂ ਗਾਈਡਲਾਈਨਜ਼ ਇਸ ਪ੍ਰਕਿਰਿਆ ਨੂੰ ਲਾਜ਼ਮੀ ਬਣਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਬੈਂਕਾਂ ਅਤੇ ਪੀ. ਪੀ. ਆਈ. ਖੇਤਰਾਂ ਨੂੰ ਆਰ. ਬੀ. ਆਈ. ਵੱਲੋਂ ਗਾਈਡਲਾਈਨਜ਼ ਜਾਰੀ ਹੋਣ ਦਾ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਆਰ. ਬੀ. ਆਈ. ਨੇ ਅੰਦਰੂਨੀ ਸਰਗਰਮੀ 'ਤੇ ਬੈਂਕਾਂ ਅਤੇ ਪੀ. ਪੀ. ਆਈ. ਨੂੰ ਨਿਰਦੇਸ਼ ਜਾਰੀ ਕੀਤਾ ਸੀ।


Related News