ਅਪ੍ਰੈਲ ਤੋਂ ਅਗਸਤ ਤੱਕ ਭਾਰਤ ਵਿੱਚ ਮੋਬਾਈਲ ਫੋਨ ਦੀ ਬਰਾਮਦ ਹੋਵੇਗੀ ਲਗਭਗ ਦੁੱਗਣੀ
Monday, Oct 09, 2023 - 11:21 AM (IST)
ਨਵੀਂ ਦਿੱਲੀ — ਭਾਰਤ ਤੋਂ ਮੋਬਾਈਲ ਫੋਨ ਦਾ ਨਿਰਯਾਤ ਚਾਲੂ ਵਿੱਤੀ ਸਾਲ 'ਚ ਅਗਸਤ ਤੱਕ ਲਗਭਗ ਦੁੱਗਣਾ ਹੋ ਕੇ 5.5 ਅਰਬ ਡਾਲਰ (ਲਗਭਗ 45,700 ਕਰੋੜ ਰੁਪਏ) ਹੋ ਗਿਆ ਹੈ। ਮੋਬਾਈਲ ਉਦਯੋਗ ਦੀ ਸੰਸਥਾ ICEA ਨੇ ਇਹ ਜਾਣਕਾਰੀ ਦਿੱਤੀ। ਆਈਸੀਈਏ ਨੇ ਕਿਹਾ ਕਿ ਅਪ੍ਰੈਲ-ਅਗਸਤ 2023 ਵਿੱਚ ਭਾਰਤ ਤੋਂ ਮੋਬਾਈਲ ਫੋਨ ਦੀ ਬਰਾਮਦ ਲਗਭਗ 3 ਬਿਲੀਅਨ ਡਾਲਰ (ਲਗਭਗ 24,850 ਕਰੋੜ ਰੁਪਏ) ਸੀ। ਇਕ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਟੈਕਨਾਲੋਜੀ ਕੰਪਨੀ ਐਪਲ ਨੇ 23,000 ਕਰੋੜ ਰੁਪਏ ਦੇ ਆਈਫੋਨ ਬਰਾਮਦ ਕੀਤੇ, ਜੋ ਕੁੱਲ ਬਰਾਮਦ ਦਾ ਅੱਧੇ ਤੋਂ ਵੱਧ ਹਨ। ਹਾਲਾਂਕਿ ਇਸ ਸਬੰਧੀ ਪੁੱਛੇ ਜਾਣ 'ਤੇ ਐਪਲ ਕੰਪਨੀ ਤੋਂ ਕੋਈ ਜਵਾਬ ਨਹੀਂ ਆਇਆ।
ਇਹ ਵੀ ਪੜ੍ਹੋ : ਚਿੰਤਾ ਦੀ ਲਹਿਰ, ਇਜ਼ਰਾਈਲ ’ਚ ਕੰਮ ਕਰ ਰਹੀਆਂ 6 ਹਜ਼ਾਰ ਭਾਰਤੀ ਨਰਸਾਂ ਲਈ ਸਥਿਤੀ ਗੰਭੀਰ
ਕੁੱਲ ਮੋਬਾਈਲ ਫੋਨ ਨਿਰਯਾਤ 'ਤੇ, ਇੰਡੀਆ ਸੈਲੂਲਰ ਅਤੇ ਇਲੈਕਟ੍ਰੋਨਿਕਸ ਐਸੋਸੀਏਸ਼ਨ (ਆਈਸੀਈਏ) ਦੇ ਚੇਅਰਮੈਨ ਪੰਕਜ ਮੋਹਿੰਦਰੂ ਨੇ ਕਿਹਾ ਕਿ ਭਾਰਤ ਤੋਂ ਮੋਬਾਈਲ ਫੋਨ ਨਿਰਯਾਤ ਵਿੱਚ 80 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਉਸਨੇ ਕਿਹਾ, “ਭਾਰਤ ਜੀਵੀਸੀ (ਗਲੋਬਲ ਵੈਲਿਊ ਚੇਨ) ਲਈ ਤਰਜੀਹੀ ਮੰਜ਼ਿਲ ਬਣਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਇਸ 'ਤੇ ਕੰਮ ਚੱਲ ਰਿਹਾ ਹੈ ਅਤੇ ਹੁੰਗਾਰਾ ਹਾਂ-ਪੱਖੀ ਹੈ।''
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ICEA ਦੇ ਅਨੁਮਾਨਾਂ ਅਨੁਸਾਰ, ਵਿੱਤੀ ਸਾਲ 2021-22 ਦੇ 45,000 ਕਰੋੜ ਰੁਪਏ ਤੋਂ ਵਿੱਤੀ ਸਾਲ 2022-23 ਵਿੱਚ ਭਾਰਤ ਤੋਂ ਫੋਨ ਦੀ ਬਰਾਮਦ ਦੁੱਗਣੀ ਹੋ ਕੇ 90,000 ਕਰੋੜ ਰੁਪਏ, ਜਾਂ ਲਗਭਗ 11.12 ਅਰਬ ਡਾਲਰ ਹੋ ਗਈ ਹੈ। ਸਰਕਾਰ ਨੂੰ ਉਮੀਦ ਹੈ ਕਿ ਮੋਬਾਈਲ ਫੋਨ ਕੰਪਨੀਆਂ ਇਸ ਸਾਲ 1 ਲੱਖ ਕਰੋੜ ਰੁਪਏ ਦੇ ਉਪਕਰਨਾਂ ਦਾ ਨਿਰਯਾਤ ਕਰਨਗੀਆਂ। ਸਰਕਾਰ ਨੇ ਵਿੱਤੀ ਸਾਲ 2025-26 ਤੱਕ 300 ਅਰਬ ਡਾਲਰ ਦੇ ਇਲੈਕਟ੍ਰੋਨਿਕਸ ਨਿਰਮਾਣ ਨੂੰ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ, ਜਿਸ ਵਿੱਚੋਂ 120 ਅਰਬ ਡਾਲਰ ਤੋਂ ਵਧ ਆਉਣ ਦੀ ਉਮੀਦ ਹੈ। ਵਿੱਤੀ ਸਾਲ 2025-26 ਤੱਕ ਮੋਬਾਈਲ ਫ਼ੋਨ ਨਿਰਯਾਤ 50 ਅਰਬ ਡਾਲਰ ਤੋਂ ਵੱਧ ਜਾਵੇਗਾ।
ਇਹ ਵੀ ਪੜ੍ਹੋ : ਨਵੇਂ ਲੋਗੋ ਅਤੇ ਡਿਜ਼ਾਈਨ ਨਾਲ AirIndia ਨੇ ਜਾਰੀ ਕੀਤੀ ਆਪਣੇ ਏ-350 ਜਹਾਜ਼ ਦੀ ਪਹਿਲੀ ਝਲਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8