ਸਿਰਫ 2 ਦਿਨ ''ਚ ਪੋਰਟ ਹੋ ਜਾਵੇਗਾ ਤੁਹਾਡਾ ਮੋਬਾਇਲ ਨੰਬਰ, 16 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ

11/09/2019 6:51:53 PM

ਨਵੀਂ ਦਿੱਲੀ—ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਰਿਵਾਇਜਡ ਮੋਬਾਇਲ ਨੰਬਰ ਪੋਰਟੇਬਿਲਿਟੀ ਰੂਲਸ ਦੇ ਲੂਗ ਹੋਣ ਦੀ ਨਵੀਂ ਤਾਰਿਕ ਦਾ ਐਲਾਨ ਕੀਤਾ ਹੈ। ਇਨ੍ਹਾਂ ਨਿਯਮਾਂ ਦਾ ਐਲਾਨ ਪਿਛਲੇ ਸਾਲ ਦਸੰਬਰ 'ਚ ਹੋਇਆ ਸੀ ਅਤੇ ਇਹ ਨਿਯਮ ਹੁਣ 16 ਦਸੰਬਰ ਤੋਂ ਲਾਗੂ ਹੋ ਜਾਣਗੇ। ਟਰਾਈ ਦਾ ਕਹਿਣਾ ਹੈ ਕਿ ਟੈਸਟਿੰਗ ਦੇ ਪ੍ਰੋਸੈੱਸ 'ਚ ਇਨ੍ਹਾਂ ਸਮਾਂ ਲਿਆ ਗਿਆ ਜਿਸ ਨਾਲ ਨਿਯਮ ਲਾਗੂ ਹੋਣ ਤੋਂ ਬਾਅਦ ਕੋਈ ਸਮੱਸਿਆ ਸਾਹਮਣੇ ਨਾ ਆਵੇ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਗਾਹਕਾਂ ਨੂੰ ਇਕ ਨੰਬਰ ਤੋਂ ਦੂਜੇ ਨੰਬਰ 'ਚ ਪੋਰਟ ਕਰਨ 'ਚ ਕਾਫੀ ਸਹੂਲਤ ਹੋਵੇਗੀ।

ਦੋ ਦਿਨ 'ਚ ਪੋਰਟ ਹੋ ਜਾਵੇਗਾ ਨੰਬਰ
ਨਵੇਂ ਨਿਯਮ 16 ਦਸੰਬਰ ਤੋਂ ਲਾਗੂ ਹੋਣਗੇ ਜੋ ਪਿਛਲੇ ਸਾਲ 13 ਦਸੰਬਰ ਨੂੰ ਫਾਈਨਲ ਹੋਏ ਗਿਆ ਸੀ। ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਸਿਰਫ ਦੋ ਦਿਨ 'ਚ ਤੁਸੀਂ ਆਪਣਾ ਨੰਬਰ ਇਕ ਆਪਰੇਟਰ ਤੋਂ ਦੂਜੇ ਆਪਰੇਟਰ 'ਚ ਪੋਰਟ ਕਰ ਸਕੋਗੇ।

ਇੰਟਰ-ਸਰਕਲ ਨੰਬਰ ਪੋਰਟ ਹੋਣ 'ਚ ਲੱਗਣਗੇ 5 ਦਿਨ
ਜੇਕਰ ਤੁਸੀਂ ਆਪਣਾ ਨੰਬਰ ਇਕ ਸਰਕਲ ਤੋਂ ਦੂਜੇ ਸਰਕਲ 'ਚ ਪੋਰਟ ਕਰਨਾ ਚਾਹੁੰਦੇ ਹੋ ਤਾਂ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਵੀ ਨੰਬਰ ਪੋਰਟ ਹੋਣ 'ਚ ਵੀ 5 ਦਿਨ ਲੱਗਣਗੇ। ਪਹਿਲੇ ਇਹ ਨਿਯਮ 11 ਨਵੰਬਰ ਤੋਂ ਲਾਗੂ ਹੋਣ ਵਾਲੇ ਸਨ ਪਰ ਟਰਾਈ ਨੇ ਅਨਿਸ਼ਚਿਤ ਕਾਲ ਲਈ ਟਾਲ ਦਿੱਤਾ ਸੀ। ਹੁਣ ਇਹ ਸਾਫ ਹੋ ਗਿਆ ਹੈ ਕਿ 16 ਦਸੰਬਰ ਤੋਂ ਨਵੇਂ ਨਿਯਮ ਲਾਗੂ ਹੋ ਜਾਣਗੇ।

ਦੇਰੀ ਨੂੰ ਲੈ ਕੇ ਟਰਾਈ ਨੇ ਦਿੱਤੀ ਸਫਾਈ
ਨਿਯਮ ਲਾਗੂ ਹੋਣ 'ਚ ਦੇਰੀ 'ਤੇ ਸਫਾਈ ਦਿੰਦੇ ਹੋਏ ਟਰਾਈ ਨੇ ਕਿਹਾ ਕਿ ਟੈਸਟਿੰਗ ਪ੍ਰੋਸੈੱਸ 'ਚ ਸਮਾਂ ਲੱਗਣ ਦੇ ਚੱਲਦੇ ਨਿਯਮ ਲਾਗੂ ਕਰਨ 'ਚ ਦੇਰੀ ਹੋਈ ਹੈ ਜਿਸ ਨਾਲ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਗਾਹਕਾਂ ਨੂੰ ਸਿਸਟਮ ਰਿਲੇਟੇਡ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮੋਬਾਇਲ ਯੂਜ਼ਰ ਅਕਸਰ ਆਪਣੇ ਆਪਰੇਟਰ ਦੇ ਰਿਚਾਰਜ ਪਲਾਨ, ਸਰਵਿਸ ਜਾਂ ਨੈੱਟਵਰਕ ਤੋਂ ਨਾਖੁਸ਼ ਹੋ ਕੇ ਨੰਬਰ ਪੋਰਟ ਕਰਨ ਦੇ ਵਿਕਲਪ ਚੁਣਦੇ ਹਨ ਪਰ ਮੌਜੂਦਾ ਸਮੇਂ 'ਚ ਇਕ ਆਪਰੇਟਰ ਤੋਂ ਦੂਜੇ ਆਪਰੇਟਰ 'ਚ ਪੋਰਟ ਕਰਨ 'ਚ 7 ਤੋਂ 8 ਦਿਨ ਦਾ ਸਮਾਂ ਲੱਗਦਾ ਹੈ ਜਿਸ ਨਾਲ ਗਾਹਕਾਂ ਨੂੰ ਨੰਬਰ ਪੋਰਟ ਕਰਨ 'ਚ ਦਿੱਕਤ ਆਉਂਦੀ ਹੈ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਸਿਰਫ ਦੋ ਦਿਨ 'ਚ ਨੰਬਰ ਪੋਰਟ ਹੋ ਜਾਵੇਗਾ।


Karan Kumar

Content Editor

Related News