MK ਐਗਰੋਟੈੱਕ ਨੇ ਸਰ੍ਹੋਂ ਤੇਲ ਖੇਤਰ ’ਚ ਦਿੱਤੀ ਦਸਤਕ, 25 ਕਰੋੜ ਰੁਪਏ ਮਾਲੀਆ ਦਾ ਟੀਚਾ

07/27/2023 10:52:52 AM

ਨਵੀਂ ਦਿੱਲੀ (ਭਾਸ਼ਾ) – ਸਨਪਿਓਰ ਬ੍ਰਾਂਡ ਨਾਲ ਖਾਣ ਵਾਲੇ ਤੇਲ ਵੇਚਣ ਵਾਲੀ ਕੰਪਨੀ ਐੱਮ. ਕੇ. ਐਗਰੋਟੈੱਕ ਨੇ ਕਿਹਾ ਕਿ ਉਸ ਨੇ ਸਰ੍ਹੋਂ ਤੇਲ ਸੈਗਮੈਂਟ ’ਚ ਐਂਟਰੀ ਕਰ ਲਈ ਹੈ। ਉਸ ਦਾ ਚਾਲੂ ਵਿੱਤੀ ਸਾਲ ’ਚ ਇਸ ਖੇਤਰ ਤੋਂ 25 ਕਰੋੜ ਰੁਪਏ ਮਾਲੀਆ ਕਮਾਉਣ ਦਾ ਟੀਚਾ ਹੈ। ਬੈਂਗਲੁਰੂ ਸਥਿਤ ਇਸ ਖੁਰਾਕੀ ਤੇਲ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਸਨਪਿਓਰ ਆਇਲ ਦੀ ਪੇਸ਼ਕਸ਼ ਨਾਲ ਆਪਣੇ ਉਤਪਾਦਾਂ ਦਾ ਵਿਸਤਾਰ ਕੀਤਾ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਅਮੀਰਾਂ ਦੀ ਟਾਪ-20 ਦੀ ਸੂਚੀ 'ਚ ਸ਼ਾਮਲ ਹੋਏ ਗੌਤਮ ਅਡਾਨੀ, ਇਕ ਦਿਨ 'ਚ ਕਮਾਏ 3 ਅਰਬ ਡਾਲਰ

ਐੱਮ. ਕੇ. ਐਗਰੋਟੈੱਕ ਨੇ ਕਿਹਾ ਕਿ ਉਹ ਵਧਦੀ ਮੰਗ ਨੂੰ ਪੂਰਾ ਕਰਨ ਲਈ ਮੁੰਬਈ ’ਚ ਇਕ ਖੁਰਾਕੀ ਤੇਲ ਰਿਫਾਇਨਰੀ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਰ੍ਹੋਂ ਤੇਲ ਸੈਗਮੈਂਟ ਨਾਲ ਵਿੱਤੀ ਸਾਲ 2023-24 ਵਿਚ 25 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ। ਐੱਮ. ਕੇ. ਐਗਰੋਟੈੱਕ ਦੇ ਡਾਇਰੈਕਟਰ ਐੱਮ. ਖਾਨ ਨੇ ਕਿਹਾ ਕਿ ਦੁਨੀਆ ਵਿਚ ਖਾਣ ਵਾਲੇ ਤੇਲਾਂ ਦੇ ਸਭ ਤੋਂ ਵੱਡੇ ਖਪਤਕਾਰ ਅਤੇ ਇੰਪੋਰਟਰ ਵਜੋਂ ਲਗਭਗ 2.3 ਕਰੋੜ ਟਨ ਸਾਲਾਨਾ ਦੀ ਮੰਗ ਨਾਲ ਭਾਰਤ ਮੌਕਿਆਂ ਵਾਲਾ ਇਕ ਪ੍ਰਮੁੱਖ ਬਾਜ਼ਾਰ ਹੈ।

ਇਹ ਵੀ ਪੜ੍ਹੋ : ਸਪਾਈਸਜੈੱਟ ਜਹਾਜ਼ ਦੇ ਇੰਜਣ ’ਚ ਲੱਗੀ ਅੱਗ, ਨਿਕਲਣ ਲੱਗੀਆਂ ਲਪਟਾਂ, ਮਚੀ ਹਫ਼ੜਾ-ਦਫ਼ੜੀ

ਰਵਾਇਤੀ ਖਾਣ ਵਾਲੇ ਤੇਲ ਜਿਵੇਂ ਸੋਇਆਬੀਨ, ਪਾਮ, ਸੂਰਜਮੁਖੀ ਅਤੇ ਭਾਰਤੀ ਘਰਾਂ ’ਚ ਨਵੇਂ ਬਦਲ ਲੱਭੇ ਜਾਣ ਦੇ ਬਾਵਜੂਦ ਵੀ ਸਰ੍ਹੋਂ ਦਾ ਤੇਲ ਮੁੱਖ ਆਧਾਰ ਬਣਿਆ ਹੋਇਆ ਹੈ। ਕੰਪਨੀ ਸੂਰਜਮੁਖੀ ਦੇ ਤੇਲ, ਮੂੰਗਫਲੀ ਤੇਲ, ਰਿਫਾਈਂਡ ਮੂੰਗਫਲੀ ਤੇਲ, ਰਾਈਸਬ੍ਰਾਨ ਤੇਲ, ਰਿਫਾਈਂਡ ਪਾਮੋਲੀਨ ਤੇਲ, ਖੰਡ, ਵਨਸਪਤੀ, ਸਾਬਣ, ਸਾਬਤ ਕਣਕ, ਆਟਾ ਅਤੇ ਮਸਾਲੇ ਵੇਚਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਦਾ ਸਾਲਾਨਾ ਕਾਰੋਬਾਰ ਲਗਭਗ 3400 ਕਰੋੜ ਰੁਪਏ ਦਾ ਹੈ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News