‘ਕਿਰਤ ਮੰਤਰਾਲਾ ਨੇ ਸਮਾਜਿਕ ਸੁਰੱਖਿਆ ਕੋਡ ਦੇ ਮਸੌਦਾ ਨਿਯਮਾਂ ’ਤੇ ਮੰਗੇ ਸੁਝਾਅ’

11/16/2020 12:25:15 PM

ਨਵੀਂ ਦਿੱਲੀ (ਭਾਸ਼ਾ) - ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਸਮਾਜਿਕ ਸੁਰੱਖਿਆ ਕੋਡ 2020 ਤਹਿਤ ਮਸੌਦਾ ਨਿਯਮਾਂ ’ਤੇ ਹਿੱਤਧਾਰਕਾਂ ਤੋਂ ਸੁਝਾਅ ਮੰਗੇ ਹਨ। ਇਹ ਸੁਝਾਅ 13 ਨਵੰਬਰ 2020 ਤੋਂ 45 ਦਿਨਾਂ ਦੇ ਅੰਦਰ ਦਿੱਤੇ ਜਾ ਸਕਦੇ ਹਨ।

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਮੰਤਰਾਲਾ ਨੇ ਸਮਾਜਿਕ ਸੁਰੱਖਿਆ ਕੋਡ 2020 ਤਹਿਤ ਮਸੌਦਾ ਨਿਯਮਾਂ ਨੂੰ 13 ਨਵੰਬਰ 2020 ਨੂੰ ਅਧਿਸੂਚਿਤ ਕੀਤਾ ਹੈ ਅਤੇ ਇਸ ’ਤੇ ਹਿੱਤਧਾਰਕਾਂ ਤੋਂ ਕਿਸੇ ਇਤਰਾਜ਼ ਅਤੇ ਸੁਝਾਅ ਨੂੰ ਮੰਗਿਆ ਜਾਂਦਾ ਹੈ। ਮਸੌਦਾ ਨਿਯਮ ਸਮਾਜਿਕ ਸੁਰੱਖਿਆ ਕੋਡ 2020 ਤਹਿਤ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.), ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.), ਗ੍ਰੈਚੁਟੀ, ਜਣੇਪਾ ਲਾਭ, ਬਿਲਡਿੰਗ ਅਤੇ ਹੋਰ ਉਸਾਰੀ ਮਜ਼ਦੂਰਾਂ ਦੇ ਸਬੰਧ ’ਚ ਸਮਾਜਿਕ ਸੁਰੱਖਿਆ ਅਤੇ ਸਰਚਾਰਜ, ਅਸੰਗਠਿਤ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਅਤੇ ਹੋਰ ਮਜ਼ਦੂਰਾਂ ਦੇ ਸਬੰਧ ’ਚ ਸੰਚਾਲਨਾਤਮਕ ਪ੍ਰਬੰਧ ਉਪਲੱਬਧ ਕਰਵਾਉਂਦਾ ਹੈ।

ਇਹ ਵੀ ਪੜ੍ਹੋ:

ਬਿਆਨ ’ਚ ਕਿਹਾ ਗਿਆ ਹੈ ਕਿ ਮਸੌਦਾ ਨਿਯਮਾਂ ’ਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਵਿਸ਼ੇਸ਼ ਵੈਬਸਾਈਟ ’ਤੇ ਬਿਲਡਿੰਗ ਉਸਾਰੀ ਅਤੇ ਹੋਰ ਉਸਾਰੀ ਮਜ਼ਦੂਰਾਂ ਲਈ ਆਧਾਰ ਆਧਾਰਿਤ ਰਜਿਸਟ੍ਰੇਸ਼ਨ ਦਾ ਪ੍ਰਬੰਧ ਵੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜਦੋਂ ਕੋਈ ਬਿਲਡਿੰਗ ਕਿਰਤੀ ਇਕ ਸੂਬੇ ਤੋਂ ਦੂਜੇ ਸੂਬੇ ’ਚ ਜਾਂਦਾ ਹੈ ਤਾਂ ਉਹ ਉਸ ਸੂਬੇ ’ਚ ਲਾਭ ਪਾਉਣ ਦਾ ਹੱਕਦਾਰ ਹੋਵੇਗਾ, ਜਿੱਥੇ ਉਹ ਇਸ ਸਮੇਂ ਕੰਮ ਕਰ ਰਿਹਾ ਹੈ, ਅਤੇ ਇਹ ਉਸ ਸੂਬੇ ਦੇ ਬਿਲਡਿੰਗ ਉਸਾਰੀ ਕਿਰਤੀ ਕਲਿਆਣ ਬੋਰਡ ਦੀ ਜ਼ਿੰਮੇਦਾਰੀ ਹੋਵੇਗੀ ਕਿ ਉਹ ਅਜਿਹੇ ਕਿਰਤੀ ਨੂੰ ਲਾਭ ਦੇਵੇ।

ਮਸੌਦਾ ਨਿਯਮਾਂ ’ਚ ਨਿਯਮਿਤ ਮਿਆਦ ਲਈ ਰੋਜ਼ਗਾਰ ’ਤੇ ਰਹਿਣ ਵਾਲੇ ਕਰਮਚਾਰੀ ਨੂੰ ਗ੍ਰੈਚੁਟੀ ਦੇਣ ਬਾਰੇ ਨਿਯਮ ਬਣਾਏ ਗਏ ਹਨ। ਇਸ ਤੋਂ ਇਲਾਵਾ ਈ. ਪੀ. ਐੱਫ. ਓ. ਅਤੇ ਈ. ਐੱਸ. ਆਈ. ਸੀ. ਦੇ ਸਬੰਧ ’ਚ ਕਿਸੇ ਸਥਾਪਨਾ ਨੂੰ ਛੱਡਣ ਦੇ ਤਰੀਕੇ ਅਤੇ ਸ਼ਰਤਾਂ ਬਾਰੇ ਵੀ ਪ੍ਰਬੰਧ ਕੀਤਾ ਗਿਆ ਹੈ।


Harinder Kaur

Content Editor Harinder Kaur