ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਹੇਰਾਕਸ, 2 ਹੋਰ ਲੋਕਾਂ ’ਤੇ ਲਾਇਆ ਜੁਰਮਾਨਾ
Thursday, Jul 11, 2024 - 11:31 AM (IST)
ਨਵੀਂ ਦਿੱਲੀ (ਭਾਸ਼ਾ) - ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੇ ਮਹੱਤਵਪੂਰਨ ਲਾਭਕਾਰੀ ਮਾਲਿਕ (ਐੱਸ. ਬੀ. ਓ.) ਮਾਪਦੰਡਾਂ ਦੀ ਉਲੰਘਣਾ ਲਈ ਸਟਾਰਟਅਪ ਹੇਰਾਕਸ ਪ੍ਰਾਈਵੇਟ ਲਿਮਟਿਡ ਅਤੇ ਮੁੰਜਾਲ ਪਰਿਵਾਰ ਦੇ 2 ਲੋਕਾਂ ’ਤੇ ਜੁਰਮਾਨਾ ਲਾਇਆ ਹੈ। ਜਾਰੀ ਆਦੇਸ਼ ਅਨੁਸਾਰ ਹੇਰਾਕਸ ’ਤੇ ਕੁਲ 6 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਸੁਮਨ ਕਾਂਤ ਮੁੰਜਾਲ ਅਤੇ ਅਕਸ਼ੈ ਮੁੰਜਾਲ ਉੱਤੇ 1.5-1.5 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। ਕੰਪਨੀ ਅਤੇ ਦੋਵਾਂ ਲੋਕਾਂ ਨੇ ਮਹੱਤਵਪੂਰਨ ਲਾਭਕਾਰੀ ਮਾਲਿਕ (ਐੱਸ. ਬੀ. ਓ.) ਮਾਪਦੰਡਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਐਕਟ 2013 ਦੀ ਧਾਰਾ 90 ਤਹਿਤ ਸੰਸਥਾਵਾਂ ਨੂੰ ਐੱਸ. ਬੀ. ਓ. ਬਿਊਰੇ ਦਾ ਖੁਲਾਸਾ ਕਰਨਾ ਜ਼ਰੂਰੀ ਹੈ। ਦਿੱਲੀ ਅਤੇ ਹਰਿਆਣੇ ਦੇ ਰਜਿਸਟਰਾਰ ਆਫ ਕੰਪਨੀਜ਼ (ਆਰ. ਓ. ਸੀ.) ਨੇ ਹੇਰਾਕਸ ਅਤੇ ਦੋਵਾਂ ਵਿਅਕਤੀਆਂ ’ਤੇ ਜੁਰਮਾਨਾ ਲਾਇਆ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਹੇਰਾਕਸ ਅਤੇ ਨਿਰਦੇਸ਼ਕ ਆਦੇਸ਼ ਖਿਲਾਫ ਖੇਤਰੀ ਨਿਰਦੇਸ਼ਕ ਦੇ ਸਾਹਮਣੇ ਅਪੀਲ ਦਰਜ ਕਰਾਂਗੇ।